Main Menu

Showing posts with label Punjabi Blogs. Show all posts
Showing posts with label Punjabi Blogs. Show all posts

Renewal of Arms License in Punjab | Which documents required for renewal of arms license


ਪੰਜਾਬ ਰਾਜ ਵਿੱਚ ਆਰਮ ਲਾਈਸੰਸ ਆਮ ਤੌਰ ਤੇ 05 ਸਾਲ ਵਾਸਤੇ ਜਾਰੀ ਕੀਤਾ ਜਾਂਦਾ ਹੈ| ਜਿਸਨੂੰ ਹਰ 05 ਸਾਲ ਬਾਅਦ ਰੀਨਿਊ ਕਰਵਾਉਣਾ ਪੈਦਾਂ ਹੈ| ਹੁਣ ਆਰਮ ਲਾਈਸੰਸ ਦੀ ਫਾਈਲ ਸੇਵਾ ਕੇਦਂਰ ਰਾਹੀ ਜਮਾਂ ਕਰਵਾਈ ਜਾ ਸਕਦੀ ਹੈ|



www.tehsilwale.com



ਆਰਮ ਲਾਈਸੰਸ ਰੀਨਿਊ ਕਰਵਾਉਣ ਲਈ ਲੋੜੀਦੇ ਦਸਤਾਵੇਜ:-


  • ਰੀਨਿਊ ਐਪਲੀਕੇਸ਼ਨ ਫਾਰਮ
  • ਡੋਪ ਟੈਸਟ/ਮੈਡੀਕਲ ਫਿਟਨੈਸ ਸਰਟੀਫਿਕੇਟ
  • ਹਲਫੀਆ ਬਿਆਨ
  • ਆਧਾਰ ਕਾਰਡ
  • ਰਿਹਾਇਸ ਦਾ ਸਬੂਤ
  • ਸਵੈ ਘੋਸਣਾ


ਪੂਰੀ ਵਿਧੀ:-

                      ਸਭ ਤੋ ਪਹਿਲਾਂ ਆਪਣੇ ਅਸਲਾ ਲਾਈਸੰਸ ਦੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ ਅਤੇ ਇਕ ਹਲਫ ਨਾਮਾ ਵੀ ਬਣਾ ਕੇ ਨਾਲ ਲਗਾਉ ਕਿ ਤੁਸੀ ਅਸਲਾ ਕਿਸੇ ਜਨਤਕ ਇਕੱਠ ਜਾਂ ਰੈਲੀ ਵਿੱਚ ਨਹੀ ਲੈ ਕੇ ਜਾਉਗੇ| ਇਸ ਤੋ ਬਾਅਦ ਆਪਣੇ ਜਿਲ੍ਹੇ ਦੇ ਮੁੱਖ ਸਰਕਾਰੀ ਹਸਪਤਾਲ ਵਿੱਚੋ ਆਪਣਾ ਡੋਪ ਟੈਸਟ/ਮੈਡੀਕਲ ਫਿਟਨੈਸ ਸਰਟੀਫਿਕੇਟ ਪ੍ਰਾਪਤ ਕਰੋ| ਅਖੀਰ ਵਿੱਚ ਆਪਣੀ ਅਸਲਾ ਲਾਈਸੰਸ ਦੀ ਫਾਈਲ ਅਤੇ ਅਸਲਾ ਲੈ ਕੇ ਤਹਿਲੀਦਾਰ ਸਾਹਿਬ ਕੋਲ ਪੇਸ਼ ਹੋਵੋ| ਤਹਿਸੀਲਦਾਰ ਸਾਹਿਬ ਕੋਲੋ ਆਪਣੀ ਫਾਈਲ ਤੇ ਅਸਲਾ ਤਸਦੀਕ ਕਰਵਾਉਣ ਤੋ ਬਾਅਦ ਫਾਈਲ ਨੇੜਲੇ ਸੇਵਾ ਕੇਦਂਰ ਵਿੱਚ ਜਮਾਂ ਕਰਵਾ ਦਿਉ|

ਪੀ.ਐਮ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ

ਕੇਦਂਰ ਸਰਕਾਰ ਵੱਲੋ ਪੀ.ਐਮ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਕਿਸਾਨਾਂ ਨੂੰ ਸਲਾਨਾ 6000/- ਰੁ: ਦੀ ਵਿਤੀ ਮਦਦ ਦਿਤੀ ਜਾ ਰਹੀ ਹੈ. ਜਣਕਿ ਹਰ 04 ਮਹੀਨੇ ਬਾਅਦ 2000/- ਰੁ: ਦੀ ਕਿਸ਼ਤ ਕੇਦਂਰ ਸਰਕਾਰ ਵੱਲੋ ਕਿਸਾਨ ਨੂੰ ਜਾਰੀ ਕੀਤੀ ਜਾਂਦੀ ਹੈ. ਜਿਸਦੇ ਪੂਰੇ ਪਰਸੀਜਰ ਬਾਰੇ ਹੁਣ ਅਸੀ ਗੱਲ ਕਰਾਂਗੇ :-



ਪੀ.ਐਮ ਕਿਸਾਨ ਸਨਮਾਨ ਨਿਧੀ ਯੋਜਨਾ ਅਧੀਨ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ


ਸਕੀਮ ਅਪਲਾਈ ਕਰਨ ਲਈ ਲੋੜੀਦੇ ਦਸਤਾਵੇਜ਼:-


  • ਜਮੀਨ ਦੀ ਫਰਦ ਜਮਾਬੰਦੀ
  • ਬਿਨੈਕਾਰ ਦਾ ਆਧਾਰ ਕਾਰਡ
  • ਬਿਨੈਕਾਰ ਦੀ ਬੈਕਂ ਪਾਸ ਬੁੱਕ



ਕੋਣ ਅਪਲਾਈ ਕਰ ਸਕਦਾ ਹੈ:-


  • 1-2 ਹੈਕਟੇਅਰ ਵਾਲੇ ਕਿਸਾਨ
  • ਮਾਰਜਨਲ ਕਿਸਾਨ


ਕੋਣ ਅਪਲਾਈ ਨਹੀ ਕਰ ਸਕਦਾ :-


  • ਕੋਈ ਵੀ ਕੇਦਂਰ ਸਰਕਾਰ ਜਾਂ ਰਾਜ ਸਰਕਾਰ ਤੋ ਰਿਟਾਇਰ ਵਿਅਕਤੀ ਜਿਸਦੀ ਪੈਨਸ਼ਨ 10,000/- ਰੁ: ਤੱਕ ਹੋਵੇ.
  • ਕੋਈ ਵੀ ਵਿਅਕਤੀ ਜੋ ਇਨਕਮ ਟੈਕਸ ਅਦਾ ਕਰਦਾ ਹੋਵੇ.
  • ਕੋਈ ਵੀ ਪ੍ਰੋਫੈਸ਼ਨਲ ਜਿਵੇ ਡਾਕਟਰ, ਵਕੀਲ ਆਦਿ


ਅਪਲਾਈ ਕਰਨ ਦਾ ਪੂਰਾ ਪਰਸੀਜਰ :-

                                                                          ਸਭ ਤੋ ਪਹਿਲਾਂ ਉਕਤ ਲਿਖਤ ਦਸਤਾਵੇਜ ਲੈ ਕੇ ਆਪਣੇ ਨੇੜਲੇ ਕਿਸੇ ਸੀ.ਐਸ.ਸੀ ਸੈਟਂਰ ਜਾਉ. ਜਿਥੇ ਜਾ ਕੇ ਆਨਲਾਈਨ ਅਪਲਾਈ ਕਰਨ ਤੋ ਬਾਅਦ ਇਸ ਸਬੰਧੀ ਇਕ ਸਵੈ ਘੋਸ਼ਣਾ ਪੱਤਰ ਆਪਣੇ ਨੇੜਲੇ ਸਹਿਕਾਰੀ ਸਭਾ ਵਿੱਚ ਦਾਖਲ ਕਰੋ. ਜਿਸ ਤੋ ਬਾਅਦ ਰਾਜ ਸਰਕਾਰ ਵੱਲੋ ਤੁਹਾਨੂੰ ਯੋਗ ਪਾਏ ਜਾਣ ਤੇ ਤੁਹਾਨੂੰ ਲਾਭ ਜਾਰੀ ਕਰ ਦਿਤੇ ਜਾਣਗੇ. ਅਗਰ ਤੁਸੀ ਅਯੋਗ ਪਾਏ ਗਏ ਤਾਂ ਤੁਹਾਡੇ ਕਾਗਜ ਰੱਦ ਕਰ ਦਿਤੇ ਜਾਣਗੇ.

ਨਵਾਂ ਬਿਜ਼ਲੀ ਮੀਟਰ ਕੁਨੈਕਸ਼ਨ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ

ਹੁਣ ਪੰਜਾਬ ਰਾਜ ਵਿੱਚ ਨਵਾਂ ਬਿਜ਼ਲੀ ਮੀਟਰ ਕੁਨੈਕਸ਼ਨ ਜਾਰੀ ਕਰਨ ਦਾ ਪੀ.ਐਸ.ਪੀ.ਸੀ.ਐਲ ਵੱਲੋ ਪਰਸੀਜਰ ਬਹੁਤ ਹੀ ਆਸਾਨ ਬਣਾ ਦਿਤਾ ਗਿਆ ਹੈ. ਹੁਣ ਅਸੀ ਨਵਾਂ ਘਰੇਲੂ ਬਿਜ਼ਲੀ ਮੀਟਰ ਕੁਨੈਕਸ਼ਨ ਅਪਲਾਈ ਕਰਨ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.






ਨਵਾਂ ਬਿਜ਼ਲੀ ਮੀਟਰ ਕੁਨੈਕਸ਼ਨ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ



ਨਵਾਂ ਬਿਜ਼ਲੀ ਮੀਟਰ ਕੁਨੈਕਸ਼ਨ ਲਈ ਲੋੜੀਦੇ ਦਸਤਾਵੇਜ਼:-


  • ਐਪਲੀਕੇਸ਼ਨ ਫਾਰਮ
  • ਬਿਨੈਕਾਰ ਦਾ ਆਧਾਰ ਕਾਰਡ
  • ਬਿਨੈਕਾਰ ਦੀਆਂ 02 ਪਾਸਪੋਰਟ ਸਾਇਜ ਫੋਟੋਆਂ.
  • ਪੋ੍ਪਰਟੀ ਦੀ ਮਾਲਕੀ ਦਾ ਸਬੂਤ
  • ਜੇਕਰ ਮਾਲਕੀ ਦਾ ਸਬੂਤ ਨਹੀ ਹੈ ਤਾਂ ਬਿਨੈਕਾਰ ਵੱਲੋ ਹਲਫੀਆ ਬਿਆਨ
  • ਟੈਸਟ ਰਿਪੋਰਟ / ਲੋਡ ਰਿਪੋਰਟ ਜੋ ਕਿ ਬਿਜ਼ਲੀ ਮਹਿਕਮੇ ਦੇ ਕਿਸੇ ਮੰਨਜੂਰਸ਼ੁਦਾ ਠੇਕੇਦਾਰ ਵੱਲੋ ਹੋਵੇ.
  • ਸਕਿਊਰਟੀ ਦੀ ਰਕਮ



ਪੂਰੀ ਵਿਧੀ:-

                           ਸਭ ਤੋ ਪਹਿਲਾਂ ਨਵਾਂ ਬਿਜ਼ਲੀ ਮੀਟਰ ਕੁਨੈਕਸ਼ਨ ਦੀ ਫਾਈਲ ਕਿਸੇ ਕਿਤਾਬਾਂ ਜਾਂ ਫਾਰਮਾਂ ਵਾਲੀ ਦੁਕਾਨ ਤੋ ਲਵੇ. ਸਾਰਾ ਐਪਲੀਕੇਸ਼ਨ ਫਾਰਮ ਚੰਗੀ ਤਰਾਂ ਭਰ ਕੇ ਉਸਦੇ ਨਾਲ ਉਕਤ ਲਿਖਤ ਦਸਤਾਵੇਜ਼ ਨੱਥੀ ਕਰੋ. ਜੇਕਰ ਤੁਹਾਡੇ ਕੋਲ ਪ੍ਰੋਪਰਟੀ ਦੀ ਮਾਲਕੀ ਦਾ ਕੋਈ ਸਬੂਤ ਨਹੀ ਹੈ ਤਾਂ ਜਾਇਦਾਦ ਲਾਲ ਲਕੀਰ ਦੇ ਅੰਦਰ ਹੋਣ ਸਬੰਧੀ ਆਪਣੇ ਵੱਲੋ ਇਕ ਹਲਫੀਆ ਬਿਆਨ ਲਗਾਉ ਜੋ ਕਿ ਫਸਟ ਕਲਾਸ ਮੈਜਿਸਟ੍ਰੇਟ ਵੱਲੋ ਤਸਦੀਕਸ਼ੁਦਾ ਹੋਵੇ. ਫਿਰ ਬਿਜ਼ਲੀ ਮਹਿਕਮੇ ਦੇ ਮੰਨਜੂਰ਼ਸੁ਼ਦਾ ਠੇਕੇਦਾਰ ਵੱਲੋ ਇਕ ਟੈਸਟ ਰਿਪੋਰਟ ਪ੍ਰਾਪਤ ਕਰੋ. ਫਿਰ ਆਪਣੇ ਫਾਈਲ ਆਪਣੇ ਇਲਾਕੇ ਦੇ ਬਿਜ਼ਲੀ ਦਫਤਰ ਵਿੱਚ ਦਾਖਲ ਕਰੋ. ਆਮ ਤੋਰ ਤੇ ਨਵਾਂ ਬਿਜ਼ਲੀ ਕੁਨੈਕਸ਼ਨ 07 ਤੋ 14 ਦਿਨ ਦੇ ਅੰਦਰ ਅੰਦਰ ਜਾਰੀ ਕਰ ਦਿਤਾ ਜਾਂਦਾ ਹੈ.


200 ਫਰੀ ਯੂਨਿਟ:-

                                            ਜੇਕਰ ਤੁਸੀ ਸਡਿਊਲਡ ਕਾਸਟ ਜਾਂ ਬੈਕਵਰਡ ਕਲਾਸ ਨਾਲ ਸਬੰਧਤ ਤੋ ਤਾਂ ਤੁਸੀ 200 ਯੂਨਿਟ ਦੀ ਬਿਜ਼ਲੀ ਮੁਆਫੀ ਵਾਸਤੇ ਅਪਲਾਈ ਕਰ ਸਕਦੇ ਹੋ. ਜਿਸ ਲਈ ਆਪਣੇ ਨਵੇ ਕੁਨੈਕਸ਼ਨ ਦੀ ਫਾਈਲ ਨਾਲ ਆਪਣਾ ਜਾਤੀ ਸਰਟੀਫਿਕੇਟ ਅਤੇ ਇਕ ਸਵੈ ਘੋਸ਼ਣਾ ਨੱਥੀ ਕਰੋ.


ਅੋਨਲਾਈਨ ਬਿਜ਼ਲੀ ਦਾ ਬਿਲ ਕਿਸ ਤਰਾਂ ਅਦਾ ਕਰੀਅੇ:-

                                                                                                ਬਿਜ਼ਲੀ ਬਿੱਲ ਦੀ ਅੋਨਲਾਈਨ ਅਦਾਇਗੀ ਲਈ ਇਥੇ ਕਲਿਕ ਕਰੋ. ਆਪਣਾ ਬਿਜ਼ਲੀ ਕੁਨੈਕਸ਼ਨ ਨੰਬਰ ਪਾਉਣ ਤੋ ਬਾਅਦ ਅਦਾਇਗੀ ਤੇ ਕਲਿਕ ਕਰੋ.


ਬਿਜ਼ਲੀ ਸ਼ਿਕਾਇਤ ਹੈਲਪਲਾਈਨ ਨੰਬਰ:-

                                                                                 ਬਿਜ਼ਲੀ ਮਹਿਕਮੇ ਵੱਲੋ ਪੰਜਾਬ ਰਾਜ ਵਿੱਚ ਆਪਣੀ ਬਿਜ਼ਲੀ ਸਬੰਧੀ ਕੋਈ ਵੀ ਸ਼ਿਕਾਇਤ ਦਰਜ਼ ਕਰਵਾਉਣ ਲਈ ਹੈਲਪਲਾਈਨ ਨੰ: 1912 ਜਾਰੀ ਕੀਤਾ ਗਿਆ ਹੈ. 

ਖੇਤੀਬਾੜੀ ਆਮਦਨ ਸਰਟੀਫਿਕੇਟ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ

ਖੇਤਾਬਾੜੀ ਭਾਰਤ ਵਿੱਚ ਇਕ ਟੈਕਸ ਰਹਿਤ ਕਿੱਤਾ ਹੈ. ਸੋ ਜਿਆਦਾਤਰ ਕਿਸਾਨ ਆਪਣੀ ਆਮਦਨ ਟੈਕਸ ਰਿਟਰਨ ਨਹੀ ਭਰਦੇ. ਖੇਤੀਬਾੜੀ ਆਮਦਨ ਸਰਟੀਫਿਕੇਟੀ ਦੀ ਆਮ ਤੌਰ ਤੇ ਵਰਤੋ ਕਿਸਾਨ ਦੀ ਸਲਾਨਾ ਆਮਦਨ ਦਰਸਾਉਣ ਲਈ ਕੀਤੀ ਜਾਂਦੀ ਹੈ.





ਖੇਤੀਬਾੜੀ ਆਮਦਨ ਸਰਟੀਫਿਕੇਟ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ



ਖੇਤੀਬਾੜੀ ਆਮਦਨ ਸਰਟੀਫਿਕੇਟ ਲਈ ਲੱਗਣ ਵਾਲੇ ਦਸਤਾਵੇਜ਼:-


  • ਵਾਹੀਯੋਗ ਜਮੀਨ ਮਾਲਕੀ ਦਾ ਸਬੂਤ ਜਿਵੇ ਫਰਦ ਜਮਾਬੰਦੀ.
  • ਬਿਨੈਕਾਰ ਦਾ ਆਧਾਂਰ ਕਾਰਡ.
  • 02 ਪਾਸਪੋਰਟ ਸਾਇਜ਼ ਫੋਟੋਆਂ.
  • ਪਟਾਨਾਮਾ ਜੇਕਰ ਜਮੀਨ ਠੇਕੇ ਤੇ ਕਾਸ਼ਤ ਕਰਦੇ ਹੋ.



ਖੇਤੀਬਾੜੀ ਆਮਦਨ ਸਰਟੀਫਿਕੇਟ ਦਾ ਪਰਸੀਜਰ:-


  • ਆਪਣੇ ਖੇਤੀਬਾੜੀ ਆਮਦਨ ਸਰਟੀਫਿਕੇਟ ਦੀ ਫਾਈਲ ਤਿਆਰ ਕਰਵਾਉ
  • ਫਾਈਲ ਆਪਣੇ ਸਰਪੰਚ/ਨੰਬਰਦਾਰ/ਐਮ.ਸੀ ਪਾਸੋ ਤਸਦੀਕ ਕਰਵਾਉ
  • ਸਰਕਲ ਪਟਵਾਰੀ ਪਾਸੋ ਰਿਪੋਰਟ ਕਰਵਾਉ
  • ਤਹਿਸੀਲਦਾਰ ਦਫਤਰ ਵਿੱਚ ਆਪਣੀ ਫਾਈਲ ਜਮਾ ਕਰਵਾਉ
  • ਤੁਹਾਡਾ ਆਮਦਨ ਸਰਟੀਫਿਕੇਟ ਸਾਰਾ ਪਰਸੀਜਰ ਪੂਰਾ ਹੋਣ ਤੋ ਬਾਅਦ ਜਾਰੀ ਕਰ ਦਿਤਾ ਜਾਵੇਗਾ.



ਪੂਰੀ ਵਿਧੀ:-

                                 ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ. ਜੇਕਰ ਤੁਸੀ ਕੋਈ ਜਮੀਨ ਠੇਕੇ ਤੇ ਕਾਸ਼ਤ ਕਰਦੇ ਤਾਂ ਉਸ ਸਬੰਧੀ ਪਟਾਨਾਮਾ ਵੀ ਨਾਲ ਨੱਥੀ ਕਰੋ. ਜਦ ਤੁਹਾਡੀ ਫਾਈਲ ਤਿਆਰ ਹੋ ਗਈ ਤਾਂ ਸਭ ਤੋ ਪਹਿਲਾਂ ਆਪਣੀ ਫਾਈਲ ਤੇ ਆਪਣੇ ਪਿੰਡ/ਸ਼ਹਿਰ ਦੇ ਸਰਪੰਚ/ਨੰਬਰਦਾਰ/ਐਮ.ਸੀ ਦੇ ਦਸਤਖਤ ਕਰਵਾਉ. ਇਸ ਤੋ ਬਾਅਦ ਆਪਣੇ ਹਲਕੇ ਦੇ ਪਟਵਾਰੀ ਦੀ ਆਪਣੀ ਫਾਈਲ ਤੇ ਰਿਪੋਰਟ ਕਰਵਾਉ. ਅਖੀਰ ਵਿੱਚ ਆਪਣੀ ਫਾਈਲ ਦਫਤਰ ਤਹਿਸੀਲਦਾਰ ਜਮਾਂ ਕਰਵਾਉ ਅਤੇ ਆਪਣਾ ਸਰਟੀਫਿਕੇਟ ਪ੍ਰਾਪਤ ਕਰੋ.


ਖੇਤੀਬਾੜੀ ਇਨਕਮ ਸਰਟੀਫਿਕੇਟ ਦੀ ਵੈਧਤਾ:-

                                                                                  ਆਮ ਤੌਰ ਤੇ ਕਿਸੇ ਵੀ ਆਮਦਨ ਦੇ ਸਰਟੀਫਿਕੇਟ ਦੀ ਵੈਧਤਾ 01 ਸਾਲ ਤੱਕ ਹੁੰਦੀ ਹੈ. ਪਰ ਕੁਝ ਕੇਸਾਂ ਵਿੱਚ ਆਮਦਨ ਸਰਟੀਫਿਕੇਟ ਦੀ ਵੈਧਤਾ 31 ਮਾਰਚ ਤੱਕ ਹੀ ਮੰਨੀ ਜਾਂਦੀ ਹੈ.



ਆਮਦਨ ਸਰਟੀਫਿਕੇਟ ਦਾ ਨਮੂਨਾ:-

                                                                 ਆਮਦਨ ਸਰਟੀਫਿਕੇਟ ਦਾ ਨਮੂਨਾ ਇਸ ਬਲਾਗ ਦੇ ਸ਼ੁਰੂ ਵਿੱਚ ਦਿਤਾ ਗਿਆ ਹੈ.
                                                            

ਪਾਸਪੋਰਟ ਤੇ ਐਡਰੈਸ ਬਦਲਣ ਲਈ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ



ਪਾਸਪੋਰਟ ਤੇ ਰਿਹਾਇਸ਼ੀ ਪਤਾ ਬਦਲਣ ਤੋ ਪਹਿਲਾਂ ਤੁਹਾਨੂੰ ਪਹਿਲਾਂ ਆਪਣੇ ਆਧਾਰ ਕਾਰਡ, ਬੈਕਂ ਪਾਸ ਬੁੱਕ ਤੇ ਆਪਣਾ ਪਤਾ ਬਦਲਾਉਣਾ ਪਵੇਗਾ. ਜਿਸ ਤੋ ਬਾਅਦ ਹੀ ਤੁਸੀ ਪਾਸਪੋਰਟ ਤੇ ਆਪਣਾ ਪਤਾ ਬਦਲਾਉਣ ਲਈ ਅਪਲਾਈ ਕਰ ਸਕਦੇ ਹੋ.





ਪਾਸਪੋਰਟ ਤੇ ਐਡਰੈਸ ਬਦਲਣ ਲਈ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ



ਜਰੁੂਰੀ ਦਸਤਾਵੇਜ:-


  • ਆਧਾਰ ਕਾਰਡ ਜਿਸ ਤੇ ਐਡਰੈਸ ਬਦਲੀ ਕਰਵਾ ਲਿਆ ਹੋਵੇ
  • ਬੈਕਂ ਪਾਸ ਬੁੱਕ ਜਿਸਤੇ ਐਡਰੈਸ ਬਦਲੀ ਹੋਵੇ
  • 10ਵੀ ਜਮਾਂਤ ਦਾ ਸਰਟੀਫਿਕੇਟ (ਜਰੂਰੀ ਨਹੀ)


ਕੀ ਪਾਸਪੋਰਟ ਤੇ ਆਪਣਾ ਐਡਰੈਸ ਬਦਲੀ ਕਰਵਾਉਣਾ ਜਰੂਰੀ ਹੈ:-


ਪਾਸਪੋਰਟ ਤੁਹਾਡੀ ਇਕ ਅੰਤਰ ਰਾਸ਼ਟਰੀ ਆਈ.ਡੀ ਹੈ. ਜੇਕਰ ਤੁਸੀ ਪਾਸਪੋਰਟ ਤੇ ਆਪਣਾ ਰਿਹਾਇਸ਼ੀ ਪਤਾ ਬਦਲੀ ਨਹੀ ਕਰਵਾਉਦੇ ਤਾਂ ਤੁਹਾਨੂੰ ਕਈ ਤਰਾਂ ਦੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਜਿਵੇ ਕਿ ਵੀਜ਼ਾ ਅਪਲਾਈ ਕਰਨ ਸਮੇ, ਅੰਬੈਸੀ ਵੱਲੋ ਪਾਸਪੋਰਟ ਘਰ ਭੇਜਣ ਸਮੇ, ਪਾਸਪੋਰਟ ਦੀ ਐਡਰੈਸ ਪਰੂਫ ਵਜੋ ਵਰਤੋ ਕਰਨ ਸਮੇ. ਇਸ ਕਰਕੇ ਤੁਸੀ ਆਪਣੇ ਪਾਸਪੋਰਟ ਤੇ ਐਡਰੈਸ ਬਦਲੀ ਜਰੂਰ ਕਰਵਾਉ.



ਪਾਸਪੋਰਟ ਤੇ ਐਡਰੈਸ ਬਦਲੀ ਕਰਵਾਉਣ ਤੇ ਕਿਨ੍ਹਾਂ ਸਮਾਂ ਲੱਗੇਗਾ:-


ਜਦ ਤੁਸੀ ਕਿਸੇ ਪਤੇ ਤੇ ਇਕ ਸਾਲ ਤੋ ਵੱਧ ਰਹਿੰਦੇ ਹੋ ਤਾਂ ਤੁਹਾਡੀ ਆਮ ਪੁਲਿਸ ਵੈਰੀਫਿਕੇਸ਼ਨ ਕਰਕੇ ਤੁਹਾਡਾ ਪਾਸਪੋਰਟ ਜਾਰੀ ਕਰ ਦਿੱਤਾ ਜਾਂਦਾ ਹੈ. ਜੇਕਰ ਤੁਸੀ ਕਿਸੇ ਪਤੇ ਤੇ ਇਕ ਸਾਲ ਤੋ ਘੱਟ ਸਮੇ ਤੋ ਰਹਿ ਰਹੇ ਹੋ ਤਾਂ ਤੁਹਾਡੇ ਨਵੇ ਪਤੇ ਅਤੇ ਪੁਰਾਣੇ ਪਤੇ ਦੋਨੋ ਜਗ੍ਹਾਂ ਤੇ ਆਮ ਤੌਰ ਤੇ ਪੁਲਿਸ ਇਨਕੁਆਰੀ ਕੀਤੀ ਜਾਂਦੀ ਹੈ. ਆਮ ਤੌਰ ਤੇ 15 ਤੋ 30 ਦਿਨਾਂ ਦੇ ਅੰਦਰ ਅੰਦਰ ਪਾਸਪੋਰਟ ਨਵੇ ਐਡਰੈਸ ਨਾਲ ਜਾਰੀ ਕਰ ਦਿੱਤਾ ਜਾਦਾ ਹੈ.


ਪਾਸਪੋਰਟ ਤੇ ਐਡਰੈਸ ਬਦਲਣ ਲਈ ਪੁਲਿਸ ਵੈਰੀਫਿਕੇਸ਼ਨ:-


ਅਕਸਰ ਲੋਕ ਪੁਛਦੇ ਹਨ ਕਿ ਪਾਸਪੋਰਟ ਤੇ ਰਿਹਾਇਸ਼ੀ ਪਤਾ ਬਦਲੀ ਕਰਵਾਉਣ ਲਈ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ. ਜਿਸਦਾ ਜਵਾਬ ਇਹ ਹੈ ਕਿ ਜਦ ਵੀ ਤੁਸੀ ਪਾਸਪੋਰਟ ਤੇ ਰਿਹਾਇਸ਼ੀ ਪਤਾ ਬਦਲਾਉਣ ਲਈ ਅਪਲਾਈ ਕਰਦੇ ਹੋ ਤਾਂ ਤੁਹਾਡੀ ਪਾਸਪੋਰਟ ਐਪਲੀਕੇਸ਼ਨ ਪਰੀ ਪੁਲਿਸ ਵੈਰੀਫਿਕੇਸ਼ਨ ਦੇ ਆਧਾਰ ਤੇ ਹੀ ਪ੍ਰਾਪਤ ਕੀਤੀ ਜਾਂਦੀ ਹੈ. ਜਣਕਿ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਕਲੀਅਰ ਹੋਣ ਤੋ ਬਾਅਦ ਹੀ ਤੁਹਾਨੂੰ ਪਾਸਪੋਰਟ ਜਾਰੀ ਕੀਤਾ ਜਾਵੇਗਾ. 


ਪਾਸਪੋਰਟ ਤੇ ਆਪਣਾ ਰਿਹਾਇਸ਼ੀ ਪਤਾ ਅੋਨਲਾਈਨ ਕਿਸ ਤਰਾਂ ਬਦਲੀ ਕਰਵਾਈਅੇ:-


ਤੁਸੀ ਆਪਣੇ ਪਾਸਪੋਰਟ ਤੇ ਐਡਰੈਸ ਬਦਲਾਉਣ ਲਈ ਖੁਦ ਵੀ ਅੋਨਲਾਈਨ ਅਪਾਇੰਟਮੈਟਂ ਲੈ ਸਕਦੇ ਹੋ. ਪਰ ਅਸੀ ਹਮੇਸ਼ਾ ਇਹੀ ਸਲਾਹ ਦਿੰਦੇ ਹਾਂ ਕਿ ਆਪਣਾ ਅਜਿਹਾ ਮਹੱਤਵਪੂਰਨ ਕੰਮ ਹਮੇਸ਼ਾ ਕਿਸੇ ਮਾਹਰ ਪਾਸੋ ਹੀ ਕਰਵਾਉ. ਕਿਉਕਿ ਤੁਹਾਡੇ ਕੋਲੋ ਹੋਈ ਇਕ ਛੋਟੀ ਜਿਹੀ ਗਲਤੀ ਬਾਅਦ ਵਿੱਚ ਇਕ ਬਹੁਤ ਵੱਡੀ ਮੁਸ਼ਕਿਲ ਬਣ ਸਕਦੀ ਹੈ.


ਪੂਰੀ ਵਿਧੀ:-

ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ ਅਤੇ ਅਪਾਇੰਟਮੈਟਂ ਲਵੋ. ਇਸ ਤੋ ਬਾਅਦ ਅਪਾਇੰਟਮੈਟਂ ਵਾਲੇ ਦਿਨ ਅਤੇ ਮਿਥੇ ਸਮੇ ਤੇ ਪਾਸਪੋਰਟ ਦਫਤਰ ਵਿਖੇ ਹਾਜਰ ਹੋ ਕੇ ਆਪਣੀ ਫੋਟੋ ਕਰਵਾਉ. ਤੁਹਾਡੀ ਪੁਲਿਸ ਵੈਰੀਫਿਕੇਸ਼ਨ ਕਲੀਅਰ ਹੋਣ ਤੋ ਬਾਅਦ ਤਕਰੀਬਨ 15 ਤੋ 30 ਦਿਨਾਂ ਦੇ ਅੰਦਰ ਪਾਸਪੋਰਟ ਜਾਰੀ ਕਰ ਦਿੱਤਾ ਜਾਵੇਗਾ.

ਸ਼ਾਦੀ ਤੋ ਬਾਅਦ ਪਾਸਪੋਰਟ ਤੇ ਆਪਣੇ ਪਤੀ ਜਾਂ ਪਤਨੀ ਦਾ ਨਾਮ ਕਿਸ ਤਰਾਂ ਦਰਜ਼ ਕਰਵਾਈਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ.

ਜਦ ਵੀ ਕਿਸੇ ਵਿਅਕਤੀ ਦੀ ਸ਼ਾਦੀ ਹੁੰਦੀ ਹੈ ਤਾਂ ਸਭ ਤੋ ਪਹਿਲਾਂ ਸਵਾਲ ਉਸਦੇ ਮਨ ਵਿੱਚ ਆਪਣੇ ਦਸਤਾਵੇਜ਼ਾਂ ਨੂੰ ਲੈ ਕੇ ਇਹ ਹੁੰਦਾ ਹੈ ਕਿ ਉਹ ਆਪਣੇ ਪਤੀੇ/ਪਤਨੀ ਦਾ ਨਾਮ ਆਪਣੇ ਪਾਸਪੋਰਟ ਤੇ ਕਿਸ ਤਰਾਂ ਦਰਜ਼ ਕਰਾਵੇ. ਜਿਸਦੇ ਪੂਰੇ ਪਰਸੀਜਰ ਬਾਰੇ ਹੁਣ ਅਸੀ ਗੱਲ ਕਰਾਂਗੇ.






ਸ਼ਾਦੀ ਤੋ ਬਾਅਦ ਪਾਸਪੋਰਟ ਤੇ ਆਪਣੇ ਪਤੀ ਜਾਂ ਪਤਨੀ ਦਾ ਨਾਮ ਕਿਸ ਤਰਾਂ ਦਰਜ਼ ਕਰਵਾਈਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ.


ਲੋੜੀਦੇ ਦਸਤਾਵੇਜ਼:-


  • ਪੁਰਾਣਾ ਪਾਸਪੋਰਟ
  • ਖੁਦ ਦਾ ਆਧਾਰ ਕਾਰਡ
  • ਪਤੀ/ਪਤਨੀ ਦਾ ਆਧਾਰ ਕਾਰਡ (ਪਤਨੀ ਦੇ ਆਧਾਰ ਕਾਰਡ ਤੇ ਉਸਦੇ ਪਤੀ ਦਾ ਨਾਮ ਅਤੇ ਪਤੀ ਦਾ ਰਿਹਾਇਸ਼ੀ ਪਤਾ ਜਰੂਰ ਦਰਜ਼ ਹੋਵੇ)
  • ਮੈਰਿਜ ਸਰਟੀਫਿਕੇਟ (ਜਰੂਰੀ ਨਹੀ)
  • ਦਸਵੀ ਜਮਾਂਤ ਦਾ ਸਰਟੀਫਿਕੇਟ (ਜਰੂਰੀ ਨਹੀ)


ਪੂਰੀ ਵਿਧੀ:-

                                  
ਸਭ ਤੋ ਪਹਿਲਾਂ ਕਿਸੇ ਮਾਹਰ ਨਾਲ ਸੰਪਰਕ ਕਰਕੇ ਆਪਣੀ ਪਾਸਪੋਰਟ ਦੀ ਅਪਾਇੰਟਮੈਟਂ ਬੁੱਕ ਕਰਵਾਉ. ਇਸ ਤੋ ਬਾਅਦ ਆਪਣੇ ਅਪਾਇੰਟਮੈਟਂ ਦੇ ਮਿਥੇ ਦਿਨ ਅਤੇ ਸਮੇ ਤੇ ਪਾਸਪੋਰਟ ਦਫਤਰ ਜਾ ਕੇ ਹਾਜ਼ਰ ਹੋਵੋ ਜਿਥੇ ਤੁਹਾਡੀ ਫੋਟੋ ਖਿਚੀ ਜਾਵੇਗੀ ਅਤੇ ਤੁਹਾਡੇ ਫਿੰਗਰ ਪਿ੍ਰੰਟ ਲਏ ਜਾਣਗੇ. ਪੁਲਿਸ ਵੈਰੀਫਿਕੇਸ਼ਨ ਕਲੀਅਰ ਹੋਣ ਤੋ ਬਾਅਦ ਤੁਹਾਡਾ ਪਾਸਪੋਰਟ ਕਰੀਬਨ 15 ਤੋ 30 ਦਿਨਾਂ ਵਿੱਚ ਜਾਰੀ ਕਰ ਦਿਤਾ ਜਾਵੇਗਾ. 


ਕੀ ਅਸੀ ਆਪਣੇ ਪਤੀ/ਪਤਨੀ ਦਾ ਨਾਮ ਪਾਸਪੋਰਟ ਤੇ ਮੈਰਿਜ਼ ਸਰਟੀਿਫਕੇਟ ਤੇ ਬਿਨ੍ਹਾਂ ਦਰਜ਼ ਕਰਵਾ ਸਕਦੇ ਹਾਂ:-

               
ਹੁਣ ਆਪਣੇ ਪਤੀ/ਪਤਨੀ ਦਾ ਨਾਮ ਪਾਸਪੋਰਟ ਤੇ ਦਰਜ਼ ਕਰਵਾਉਣ ਲਈ ਮੈਰਿਜ ਸਰਟੀਫਿਕੇਟ ਜਰੂਰੀ ਨਹੀ ਹੈ. ਜੇਕਰ ਪਤਨੀ ਦੇ ਆਧਾਰ ਕਾਰਡ ਤੇ ਉਸਦੇ ਪਤੀ ਦਾ ਨਾਮ ਅਤੇ ਪਤਾ ਦਰਜ਼ ਹੈ ਤਾਂ ਇਸ ਆਧਾਰ ਕਾਰਡ ਦੇ ਆਧਾਰ ਤੇ ਹੀ ਦੋਨੋ ਪਤੀ/ਪਤਨੀ ਆਪਣੇ ਪਾਸਪੋਰਟ ਤੇ ਇਕ ਦੂਜੇ ਦਾ ਨਾਮ ਦਰਜ਼ ਕਰਵਾ ਸਕਦੇ ਹਨ. ਜਿਸ ਵਾਸਤੇ ਫਿਰ ਮੈਰਿਜ ਸਰਟੀਫਿਕੇਟ ਦੀ ਆਮ ਤੌਰ ਤੇ ਜਰੂਰਤ ਨਹੀ ਪੈਂਦੀ.


ਪਾਸਪੋਰਟ ਤੇ ਪਤੀ/ਪਤਨੀ ਦਾ ਨਾਮ ਦਰਜ਼ ਕਰਵਾਉਣ ਦੇ ਫਾਇਦੇ:-


ਪਾਸਪੋਰਟ ਤੇ ਆਪਣੇ ਪਤੀ/ਪਤਨੀ ਦਾ ਨਾਮ ਦਰਜ਼ ਕਰਵਾਉਣ ਦਾ ਸਭ ਤੋ ਵੱਡਾ ਫਾਇਦਾ ਇਹ ਹੈ ਕਿ ਜਿਸ ਵੀ ਵਿਅਕਤੀ ਨੇ ਸਪਾਊਸ ਵੀਜ਼ਾ, ੳਪਨ ਵਰਕ ਪਰਮਿਟ ਜਾਂ ਆਪਣੀ ਸ਼ਾਦੀ ਦੇ ਆਧਾਰ ਤੇ ਪੀ.ਆਰ ਵਾਸਤੇ ਅਪਲਾਈ ਕਰਨਾ ਹੋਵੇ ਉਸਨੂੰ ਆਪਣੀ ਸ਼ਾਦੀ ਸੱਚੀ ਸਾਬਤ ਕਰਨ ਵਿੱਚ ਕੋਈ ਮੁਸ਼ਕਿਲ ਨਹੀ ਆਉਦੀ. 


ਕੀ ਪਾਸਪੋਰਟ ਤੇ ਪਤੀ/ਪਤਨੀ ਦਾ ਨਾਮ ਦਰਜ਼ ਕਰਵਾਉਣ ਲਈ ਪੁਲਿਸ ਵੈਰੀਫਿਕੇਸ਼ਨ ਜਰੂਰੀ ਹੈ:-


ਜਦ ਵੀ ਪਾਸਪੋਰਟ ਰੀਇਸ਼ੂ ਕੀਤਾ ਜਾਂਦਾ ਹੈ ਖਾਸ ਤੌਰ ਤੇ ਜਦ ਪਤੀ/ਪਤਨੀ ਦਾ ਨਾਮ ਦਰਜ਼ ਹੋਣਾ ਹੋਵੇ ਜਾਂ ਰਿਹਾਇਸ਼ੀ ਪਤਾ ਬਦਲੀ ਹੋਣਾ ਹੋਵੇ ਤਾਂ ਪੁਲਿਸ ਵੈਰੀਫਿਕੇਸ਼ਨ ਤੋ ਬਿਨ੍ਹਾਂ ਪਾਸਪੋਰਟ ਜਾਰੀ ਨਹੀ ਕੀਤਾ ਜਾਂਦਾ. ਜੇਕਰ ਕਿਸੇ ਲੜਕੀ ਦੀ ਸ਼ਾਦੀ ਨੂੰ ਇਕ ਸਾਲ ਤੋ ਘੱਟ ਸਮਾਂ ਹੋਇਆ ਹੈ ਤਾਂ ਆਮ ਤੌਰ ਤੇ ਉਸਦੇ ਪੇਕੇ ਅਤੇ ਸਹੁਰੇ ਦੋਨੋ ਪਾਸੇ ਪੁਲਿਸ ਇਨਕੁਆਰੀ ਕੀਤੀ ਜਾਂਦੀ ਹੈ.


ਕੀ ਪਤੀ/ਪਤਨੀ ਦਾ ਨਾਮ ਦਰਜ਼ ਕਰਵਾਉਣ ਤੇ ਪਾਸਪੋਰਟ ਨੰਬਰ ਬਦਲ ਜਾਂਦਾ ਹੈ:-


ਹੁਣ ਜਦ ਵੀ ਪਾਸਪੋਰਟ ਰੀਇਸ਼ੂ ਕੀਤਾ ਜਾਂਦਾ ਹੈ ਭਾਵੇ ਕਿ ਪਤੀ ਜਾਂ ਪਤਨੀ ਦਾ ਨਾਮ ਹੀ ਦਰਜ਼ ਕਰਨਾ ਹੋਵੇ ਤਾਂ ਪਾਸਪੋਰਟ ਦਫਤਰ ਵੱਲੋ ਨਵੀ ਪਾਸਪੋਰਟ ਬੁੱਕਲੈਟ ਜਾਰੀ ਕੀਤੀ ਜਾਂਦੀ ਹੈ ਜਿਸਦੇ ਪਾਸਪੋਰਟ ਨੰਬਰ ਵੀ ਵਖੱਰਾ ਹੁੰਦਾ ਹੈ. ਪਰ ਨਵੇ ਪਾਸਪੋਰਟ ਦੀ ਬੈਕਸਾਇਡ ਤੇ ਹਮੇਸ਼ਾ ਪੁਰਾਣੇ ਪਾਸਪੋਰਟ ਦਾ ਨੰਬਰ ਲਿਖਿਆ ਹੁੰਦਾ ਹੈ.

ਮੋਤ ਦਾ ਸਰਟੀਫਿਕੇਟ ਕਿਸ ਤਰਾਂ ਅਪਲਾਈ ਕਰੀਏ ਅਤੇ ਮੌਤ ਦੇ ਸਰਟੀਫਿਕੇਟ ਦੀ ਕਾਪੀ ਕਿਸ ਤਰਾਂ ਪ੍ਰਾਪਤ ਕਰੀਅੇ.

ਕਿਸੇ ਵੀ ਵਿਅਕਤੀ ਦੀ ਮੌਤ ਹੋਣ ਤੋ 21 ਦਿਨ ਦੇ ਅੰਦਰ ਅੰਦਰ ਉਸਦੀ ਮੌਤ ਦਾ ਇੰਦਰਾਜ ਲੋਕਲ ਅਥਾਰਟੀ ਦੇ ਰਿਕਾਰਡ ਵਿੱਚ ਦਰਜ਼ ਕਰਵਾਉਣਾ ਪੈਦਾ ਹੈ. ਇਸ ਤੋ ਬਾਅਦ ਮੋਤ ਦੇ ਸਰਟੀਫਿਕੇਟ ਦੀ ਪਹਿਲੀ ਕਾਪੀ ਮੁਫਤ ਵਿੱਚ ਸੂਚਨਾ ਕਰਤਾ ਨੂੰ ਜਾਰੀ ਕੀਤੀ ਜਾਂਦੀ ਹੈ. ਹੁਣ ਅਸੀ ਮੌਤ ਦੇ ਸਰਟੀਫਿਕੇਟ ਦੀ ਕਾਪੀ ਲੈਣ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.









ਜਰੂਰੀ ਦਸਤਾਵੇਜ਼:-


  • ਬਿਨੈਕਾਰ ਦਾ 01 ਆਈ.ਡੀ ਪਰੂਫ ਜਿਵੇ ਵੋਟਰ ਕਾਰਡ, ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਈਸੰਸ ਵਗੈਰਾ.
  • ਬਿਨੈਕਾਰ ਦੀ 01 ਪਾਸਪੋਰਟ ਸਾਇਜ਼ ਫੋਟੋ
  • ਮਿ੍ਤਕ ਦੀ 01 ਪਾਸਪੋਰਟ ਸਾਇਜ਼ ਫੋਟੋ
  • ਮੋਤ ਦੇ ਸਰਟੀਫਿਕੇਟ ਦੀ ਕਾਪੀ (ਜੇਕਰ ਪਹਿਲਾਂ ਸਰਟੀਫਿਕੇਟ ਜਾਰੀ ਹੈ ਅਤੇ ਮੋਜੂਦ ਹੈ)
  • ਕੋਈ ਅਜਿਹਾ ਆਈ.ਡੀ ਪਰੁੂਫ ਜਿਸਤੇ ਮਿ੍ਤਕ ਦਾ ਨਾਮ ਅਤੇ ਪਤਾ ਲਿਖਿਆ ਹੋਵੇ (ਜੇਕਰ ਹੋਵੇ)


ਕੋਣ ਅਪਲਾਈ ਕਰ ਸਕਦਾ ਹੈ:-

                                                         ਮਿ੍ਤਕ ਦੇ ਪਰਿਵਾਰ ਦਾ ਕੋਈ ਵੀ ਮੈਬਂਰ ਮੋਤ ਦੇ ਸਰਟੀਫਿਕੇਟ ਦੀ ਕਾਪੀ ਲੈਣ ਵਾਸਤੇ ਅਪਲਾਈ ਕਰ ਸਕਦਾ ਹੈ.


ਕਿਥੇ ਅਪਲਾਈ ਕਰੀਏ:-

                                                     ਲੋਕਲ/ਜਿਲ੍ਹਾ ਰਜਿਸਟਰਾਰ ਜਨਮ ਅਤੇ ਮੌਤ ਜਿਸਦੇ ਰਿਕਾਰਡ ਵਿੱਚ ਮਿ੍ਤਕ ਦੀ ਮੌਤ ਦਾ ਇੰਦਰਾਜ ਹੋਵੇ ਉਸ ਵੱਲੋ ਹੀ ਮੌਤ ਦੇ ਸਰਟੀਫਿਕੇਟ ਦੀ ਕਾਪੀ ਜਾਰੀ ਕੀਤੀ ਜਾਂਦੀ ਹੈ. ਹੁਣ ਅਸੀ ਸਿਰਫ ਸੇਵਾ ਕੇਦਂਰ ਰਾਹੀ ਹੀ ਆਪਣੀ ਫਾਈਲ ਜਮਾਂ ਕਰਵਾ ਸਕਦੇ ਹਾਂ.


ਪੂਰੀ ਵਿਧੀ:-

                                 ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ ਅਤੇ ਉਕਤ ਲਿਖਤ ਦਸਤਾਵੇਜ਼ ਨਾਲ ਨੱਥੀ ਕਰੋ. ਇਸ ਤੋ ਬਾਅਦ ਆਪਣੀ ਫਾਈਲ ਨੇੜਲੇ ਸੇਵਾ ਕੇਦਂਰ ਵਿੱਚ ਜਮਾਂ ਕਰਵਾਉ. ਤਕਰੀਬਨ 15 ਤੋ 30 ਦਿਨ ਦੇ ਅੰਦਰ ਅੰਦਰ ਤੁਹਾਨੂੰ ਮੋਤ ਦੇ ਸਰਟੀਫਿਕੇਟ ਦੀ ਕਾਪੀ ਜਾਰੀ ਕਰ ਦਿਤੀ ਜਾਵੇਗੀ.



ਮੋਤ ਦੇ ਸਰਟੀਫਿਕੇਟ ਦੀ ਟਰਾਂਸਲੇਸ਼ਨ:-

                                                                        ਮੌਤ ਦਾ ਸਰਟੀਫਿਕੇਟ ਹੁਣ ਤੁਸੀ ਅੰਗਰੇਜੀ ਭਾਸ਼ਾ ਵਿੱਚ ਵੀ ਲੈਣ ਲਈ ਅਪਲਾਈ ਕਰ ਸਕਦੇ ਹੋ. ਅੱਜ ਕੱਲ ਆਮ ਤੌਰ ਤੇ ਪੰਜਾਬੀ ਅਤੇ ਅੰਗਰੇਜ਼ੀ ਦੋਨੋ ਭਾਸ਼ਾਵਾਂ ਵਿੱਚ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ.

ਜਨਮ ਸਰਟੀਫਿਕੇਟ ਵਿੱਚ ਨਾਮ ਦਰਜ਼ ਕਰਵਾਉਣ ਲਈ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ.

ਜੇਕਰ ਬੱਚੇ ਦਾ ਨਾਮ ਉਸਦੇ ਜਨਮ ਸਰਟੀਫਿਕੇਟ ਵਿੱਚ ਪਹਿਲਾਂ ਦਰਜ਼ ਨਹੀ ਹੈ ਤਾਂ ਅਸੀ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ਼ ਕਰਵਾਉਣ ਵਾਸਤੇ ਅਪਲਾਈ ਕਰ ਸਕਦੇ ਹਾਂ. ਹੁਣ ਅਸੀ ਇਸਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.








ਯੋਗਤਾ:-


ਬੱਚੇ ਦੀ ਸਿਰਫ 15 ਸਾਲ ਦੀ ਉਮਰ ਤੱਕ ਹੀ ਉਸਦੇ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ਼ ਕਰਵਾਉਣ ਲਈ ਅਪਲਾਈ ਕੀਤਾ ਜਾ ਸਕਦਾ ਹੈ.


ਲੋੜੀਦੇ ਦਸਤਾਵੇਜ਼:-


  • ਬਿਨੈਕਾਰ ਦੇ 03 ਆਈ.ਡੀ. ਪਰੂਫ ਜਿਵੇ ਕਿ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਈਸੰਸ ਵਗੈਰਾ
  • ਬਿਨੈਕਾਰ ਦੀ 01 ਪਾਸਪੋਰਟ ਸਾਇਜ਼ ਫੋਟੋ.
  • ਲਾਭਪਾਤਰੀ ਦੀ 01 ਪਾਸਪੋਰਟ ਸਾਇਜ਼਼ ਫੋਟੋ.
  • ਜਨਮ ਸਰਟੀਫਿਕੇਟ ਦੀ ਸਵੈ ਤਸਦੀਕਸ਼ੁਦਾ ਕਾਪੀ
  • ਸਕੂਲ ਸਰਟੀਫਿਕੇਟ / ਪਾਸਪੋਰਟ / ਟੀਕਾਕਰਨ ਕਾਰਡ / ਡਰਾਈਵਿੰਗ ਲਾਈਸੰਸ ਵਗੈਰਾ (ਸਵੈ ਤਸਦੀਕਸ਼ੁਦਾ) ਜਿਸ ਤੇ ਬੱਚੇ ਦਾ ਨਾਮ ਲਿਖਿਆ ਹੋਵੇ.
  • ਬਿਨੈਕਾਰ ਵੱਲੋ ਇਕ ਸਵੈ ਘੋਸ਼ਣਾ



ਕੋਣ ਅਪਲਾਈ ਕਰ ਸਕਦਾ ਹੈ:-

                                                         ਬੱਚੇ ਦੇ ਮਾਤਾ ਜਾਂ ਪਿਤਾ ਵੱਲੋ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ਼ ਕਰਵਾਉਣ ਲਈ ਅਪਲਾਈ ਕੀਤਾ ਜਾ ਸਕਦਾ ਹੈ.


ਕਿਥੇ ਅਪਲਾਈ ਕਰ ਸਕਦੇ ਹਾਂ:-

                                                     ਲੋਕਲ/ਜਿਲ੍ਹਾ ਰਜਿਸਟਰਾਰ ਜਨਮ ਅਤੇ ਮੌਤ ਜਿਸ ਦਫਤਰ ਵੱਲੋ ਜਨਮ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ ਉਸ ਵੱਲੋ ਹੀ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ਼ ਕਰਨ ਸਬੰਧੀ ਬੇਨਤੀ ਸਵਿਕਾਰ ਕੀਤੀ ਜਾ ਸਕਦੀ ਹੈ. ਪਰ ਅੱਜ ਕੱਲ ਫਾਈਲ ਸੇਵਾ ਕੇਦਂਰ ਰਾਹੀ ਹੀ ਜਮਾਂ ਕਰਵਾਈ ਜਾ ਸਕਦੀ ਹੈ. 



ਪੂਰੀ ਵਿਧੀ:-

                                    ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ ਅਤੇ ਉਕਤ ਲਿਖਤ ਸਾਰੇ ਦਸਤਾਵੇਜ਼ ਨਾਲ ਨੱਥੀ ਕਰੋ. ਸਾਰੇ ਆਈ.ਡੀ. ਪਰੂਫਾਂ ਦੀਆਂ ਕਾਪੀਆਂ ਤਸਦੀਕਸ਼ੁਦਾ ਲਗਾਉ. ਇਸ ਤੋ ਬਾਅਦ ਆਪਣੀ ਫਾਈਲ ਨੇੜਲੇ ਸੇਵਾ ਕੇਦਂਰ ਵਿੱਚ ਜਮਾਂ ਕਰਵਾਉ. ਤਕਰੀਬਨ 15 ਤੋ 30 ਦਿਨ ਦੇ ਅੰਦਰ ਅੰਦਰ ਤੁਹਾਨੂੰ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ਼ ਕਰਕੇ ਸਰਟੀਫਿਕੇਟ ਜਾਰੀ ਕਰ ਦਿਤਾ ਜਾਵੇਗਾ.


ਜਨਮ ਸਰਟੀਫਿਕੇਟ ਦੀ ਟਰਾਂਸਲੇਸ਼ਨ:-

                                                                 ਹੁਣ ਤੁਸੀ ਚਾਹੋ ਤਾਂ ਜਨਮ ਸਰਟੀਫਿਕੇਟ ਅੰਗਰੇਜੀ ਵਿੱਚ ਜਾਂ ਪੰਜਾਬੀ ਅਤੇ ਅੰਗਰੇਜ਼ੀ ਦੋਨੋ ਭਾਸ਼ਾਵਾਂ ਵਿੱਚ ਲੈਣ ਲਈ ਅਪਲਾਈ ਕਰ ਸਕਦੇ ਹੋ.

ਜਨਮ ਸਰਟੀਫਿਕੇਟ ਦੀ ਕਾਪੀ ਲੈਣ ਲਈ ਕਿਸ ਤਰਾਂ ਅਪਲਾਈ ਕਰੀਅੇ ਅਤੇ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ

ਜੇਕਰ ਤੁਹਾਡਾ ਜਨਮ ਸਰਟੀਫਿਕੇਟ ਗੁੰਮ ਹੋ ਜਾਵੇ ਜਾਂ ਖਰਾਬ ਹੋ ਜਾਵੇ ਤਾਂ ਇਸਦੀ ਹੋਰ ਨਕਲ ਲੈਣ ਲਈ ਤੁਸੀ ਅਪਲਾਈ ਕਰ ਸਕਦੇ ਹੋ. ਹੁਣ ਅਸੀ ਜਨਮ ਸਰਟੀਫਿਕੇਟ / ਨੋਟ ਫਾਊਡਂ ਸਰਟੀਫਿਕੇਟ ਅਪਲਾਈ ਕਰਨ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.






ਜਨਮ ਸਰਟੀਫਿਕੇਟ ਦੀ ਕਾਪੀ ਲੈਣ ਲਈ ਕਿਸ ਤਰਾਂ ਅਪਲਾਈ ਕਰੀਅੇ ਅਤੇ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ


ਲੋੜੀਦੇ ਦਸਤਾਵੇਜ਼:-

  • ਬਿਨੈਕਾਰ ਦੀ 01 ਪਾਸਪੋਰਟ ਸਾਇਜ਼ ਫੋਟੋ
  • ਲਾਭਪਾਤਰੀ ਦੀ 01 ਪਾਸਪੋਰਟ ਸਾਇਜ਼ ਫੋਟੋ
  • ਬਿਨੈਕਾਰ ਦਾ  01 ਆਈ.ਡੀ. ਪਰੂਫ ਜਿਵੇ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਈਸੰਸ ਵਗੈਰਾ
  • ਪਹਿਲੇ ਜਨਮ ਸਰਟੀਫਿਕੇਟ ਦੀ ਕਾਪੀ (ਜੇਕਰ ਪਹਿਲਾਂ ਜਨਮ ਸਰਟੀਫਿਕੇਟ ਜਾਰੀ ਕੀਤਾ ਗਿਆ ਹੋਵੇ ਅਤੇ ਮੋਜੂਦ ਹੋਵੇ)


ਕੋਣ ਅਪਲਾਈ ਕਰ ਸਕਦਾ ਹੈ:-

                                                         ਆਮ ਤੌਰ ਤੇ ਬੱਚੇ ਦੇ ਮਾਤਾ ਪਿਤਾ ਜਾਂ ਖੁਦ ਬਾਲਗ ਬਿਨੈਕਾਰ ਆਪਣੇ ਜਨਮ ਸਰਟੀਫਿਕੇਟ ਦੀ ਕਾਪੀ ਲੈਣ ਲਈ ਅਪਲਾਈ ਕਰ ਸਕਦਾ ਹੈ. ਜੇਕਰ ਕਿਸੇ ਵਜਾ ਕਾਰਨ ਲਾਭਪਾਤਰੀ ਜਾਂ ਉਸ ਦੇ ਮਾਤਾ ਪਿਤਾ ਮੋਜੂਦ ਨਹੀ ਹਨ ਤਾਂ ਉਹ ਆਪਣੇ ਜਨਮ ਸਰਟੀਫਿਕੇਟ ਦੀ ਕਾਪੀ ਲੈਣ ਵਾਸਤੇ ਕਿਸੇ ਨੂੰ ਵੀ ਅਧਿਕਾਰ ਦੇ ਸਕਦਾ ਹੈ.


ਪੂਰੀ ਵਿਧੀ:-

                               ਸਭ ਤੋ ਪਹਿਲਾਂ ਆਪਣੀ ਸਰਟੀਫਿਕੇਟ ਦੀ ਕਾਫੀਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ. ਜੇਕਰ ਤੁਹਾਡੇ ਕੋਲ ਆਪਣਾ ਪਹਿਲਾਂ ਜਨਮ ਸਰਟੀਫਿਕੇਟ ਹੈ ਤਾਂ ਉਸਦੀ ਕਾਪੀ ਫਾਈਲ ਨਾਲ ਨੱਥੀ ਕਰੋ. ਇਸ ਤੋ ਬਾਅਦ ਆਪਣੀ ਫਾਈਲ ਨੇੜਲੇ ਸੇਵਾ ਕੇਦਂਰ ਵਿੱਚ ਜਮਾਂ ਕਰਵਾਉ. ਸੇਵਾ ਕੇਦਂਰ ਵੱਲੋ ਤਬਹਾਡੀ ਫਾਈਲ ਲੋਕਲ/ਜਿਲ੍ਹਾ ਰਜਿਸਟਰਾਰ ਜਨਮ ਅਤੇ ਮੌਤ ਨੂੰ ਭੇਜ ਦਿਤੀ ਜਾਵੇਗੀ. ਜੇਕਰ ਤੁਹਾਡਾ ਜਨਮ ਦਾ ਰਿਕਾਰਡ ਆਨਲਾਈਨ ਨਾ ਹੋਵੇ ਤਾਂ ਜਨਮ ਸਰਟੀਫਿਕੇਟ ਜਾਰੀ ਕਰਨ ਨੂੰ ਕਰੀਬਨ 15 ਤੋ 30 ਦਿਨ ਲੱਗ ਜਾਂਦੇ ਹਨ.


ਨੌਟ ਫਾਊਡ ਸਰਟੀਫਿਕੇਟ:-

                                                   ਜੇਕਰ ਤੁਹਾਡਾ ਜਨਮ ਦਾ ਰਿਕਾਰਡ, ਰਜਿਸਟਰਾਰ ਜਨਮ ਅਤੇ ਮੌਤ ਕੋਲ ਦਰਜ਼ ਨਹੀ ਹੈ ਤਾਂ ਤੁਹਾਨੂੰ ਨੋਟ ਫਾਊਡਂ ਸਰਟੀਫਿਕੇਟ ਦਫਤਰ ਵੱਲੋ ਜਾਰੀ ਕਰ ਦਿਤਾ ਜਾਵੇਗਾ. ਨੋਟ ਫਾਊਡਂ ਸਰਟੀਫਿਕੇਟ ਦੇ ਆਧਾਰ ਤੇ ਤੁਸੀ ਜਨਮ ਸਰਟੀਫਿਕੇਟ ਦੀ ਲੇਟ ਐਟਂਰੀ ਵਾਸਤੇ ਅਪਲਾਈ ਕਰ ਸਕਦੇ ਹੋ.   



ਡੀ.ਐਲ ਐਕਸਟ੍ਰੈਕਟ ਕਿਸ ਤਰਾਂ ਅਪਲਾਈ ਕਰੀਏ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ

ਡਰਾਈਵਿੰਗ ਲਾਈਸੰਸ ਐਕਸਟ੍ਰੈਕਟ ਜਿਸਦੀ ਆਮ ਤੌਰ ਤੇ ਵਿਦੇਸ਼ ਵਿੱਚ ਲਾਈਸੰਸ ਬਨਾਉਣ ਸਮੇ ਲੋੜ ਪੈਂਦੀ ਹੈ. ਅਸਲ ਵਿੱਚ ਡੀ.ਐਲ ਐਕਸਟ੍ਰੈਕਟ ਨੂੰ ਅੱਜ ਕੱਲ ਡਰਾਈਵਿੰਗ ਲਾਈਸੰਸ ਦੇ ਵੈਰੀਫਿਕੇਸ਼ਨ ਲੈਟਰ / ਐਨ.ੳ.ਸੀ ਲੈਟਰ ਦੇ ਤੌਰ ਤੇ ਵੀ ਵਰਤੋ ਕੀਤੀ ਜਾਂਦੀ ਹੈ. ਹੁਣ ਅਸੀ ਡੀ.ਐਲ ਐਕਸਟ੍ਰੈਕਟ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.








ਲੋੜੀਦੇ ਦਸਤਾਵੇਜ਼:-


  • ਡਰਾਈਵਿੰਗ ਲਾਈਸੰਸ ਦੀ ਕਾਪੀ
  • ਰਿਹਾਇਸ਼ ਦੇ ਸਬੂਤ ਜਿਵੇ ਆਧਾਰ ਕਾਰਡ ਵਗੈਰਾ ਦੀ ਕਾਪੀ
  • ਅੋਨਲਾਈਨ ਐਪਲੀਕੇਸ਼ਨ ਫਾਰਮ
  • ਆਨਲਾਈਨ ਫੀਸ ਪੇਮੰਟ ਦੀ ਰਸੀਦ



ਕਿਥੇ ਅਪਲਾਈ ਕਰੀਏ:-

                                               ਜਿਸ ਲਾਈਸੰਸ ਅਥਾਰਟੀ ਦੇ ਦਫਤਰ ਵੱਲੋ ਤੁਹਾਡਾ ਲਾਈਸੰਸ ਜਾਰੀ ਕੀਤਾ ਹੁੰਦਾਂ ਹੈ ਉਸੇ ਦਫਤਰ ਤੋ ਹੀ ਤੁਹਾਨੂੰ ਡੀ.ਐਲ ਐਕਸਟ੍ਰੈਕਟ ਜਾਰੀ ਕੀਤਾ ਜਾਂਦਾ ਹੈ.



ਕਿਸ ਵੱਲੋ ਅਪਲਾਈ ਕਰੀਏ:-

                                                         ਡੀ.ਐਲ ਐਕਸਟ੍ਰੈਕਟ ਵਾਸਤੇ ਲਾਈਸੰਸ ਹੋਲਡਰ ਖੁਦ ਅਪਲਾਈ ਕਰ ਸਕਦਾ ਹੈ ਜੇਕਰ ਲਾਈਸੰਸ ਹੋਲਡਰ ਵਿਦੇਸ਼ ਵਿੱਚ ਹੈ ਤਾਂ ਉਹ ਕਿਸੇ ਨੂੰ ਇਸ ਕੰਮ ਲਈ ਨਿਯੁਕਤ ਵੀ ਕਰ ਸਕਦਾ ਹੈ.



ਪੂਰੀ ਵਿਧੀ:-

                                  ਸਭ ਤੋ ਪਹਿਲਾਂ ਕਿਸੇ ਮਾਹਰ ਪਾਸੋ ਆਪਣੀ ਡੀ.ਐਲ ਐਕਸਟ੍ਰੈਕਟ ਦੀ ਫਾਈਲ ਤਿਆਰ ਕਰਵਾਉ ਜੋ ਕਿ ਤੁਹਾਡੀ ਸਾਰੀ ਅੋਨਲਾਈਨ ਐਪਲੀਕੇਸ਼ਨ ਅਤੇ ਫੀਸ ਪੇਮੰਟ ਕਰਵਾ ਦਵੇਗਾ. ਇਸ ਤੋ ਬਾਅਦ ਆਪਣੀ ਫਾਈਲ ਸਬੰਧਤ ਦਫਤਰ ਵਿੱਚ ਜਮਾਂ ਕਰਵਾਉ. ਕੁਝ ਆਰ.ਟੀ.ੳ ਦਫਤਰਾਂ ਵੱਲੋ ਤਾਂ ਡੀ.ਐਲ ਐਕਸਟੈ੍ਰਕਟ 01 ਦਿਨ ਵਿੱਚ ਹੀ ਜਾਰੀ ਕਰ ਦਿਤਾ ਜਾਂਦਾ ਹੈ ਅਤੇ ਕੁਝ ਵੱਲੋ ਜਾਰੀ ਕਰਨ ਦੀ ਮਿਤੀ ਅਤੇ ਸਮਾਂ ਪਾ ਕੇ ਰਸੀਦ ਜਾਰੀ ਕਰ ਦਿਤੀ ਜਾਂਦੀ ਹੈ.

ਈ.ਡਬਲਯੂ.ਐਸ ਸਰਟੀਫਿਕੇਟ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਲੋੜੀਦੇ ਹਨ

ਆਰਥਿਕ ਤੌਰ ਤੇ ਕਮਜੋਰ ਵਰਗ ਸਬੰਧੀ ਸਰਟੀਫਿਕੇਟ ਜਿਸਨੂੰ ਈ.ਡਬਲਯੂ.ਐਸ ਸਰਟੀਫਿਕੇਟ ਵੀ ਕਹਿੰਦੇ ਹਨ ਇਕ ਆਮਦਨ ਅਤੇ ਸੰਪਤੀ ਸਬੰਧੀ ਸਰਟੀਫਿਕੇਟ ਹੈ ਜੋ ਕਿ ਆਰਥਿਕ ਤੌਰ ਤੇ ਕਮਜੋਰ ਜਰਨਲ ਜਾਤੀ ਵਰਗ ਨੂੰ ਜਾਰੀ ਕੀਤਾ ਜਾਂਦਾ ਹੈ. ਇਸ ਸਰਟੀਫਿਕੇਟ ਦੇ ਆਧਾਰ ਤੇ ਈ.ਡਬਲਯੂ.ਐਸ ਵਰਗ ਨੂੰ ਸਰਕਾਰੀ ਨੌਕਰੀ ਅਤੇ ਉਚ ਸਿੱਖਿਆ ਵਿੱਚ 10 ਪ੍ਰਤੀਸ਼ਤ ਰਾਖਵਾਕਰਨ ਮਿਲਦਾ ਹੈ.









ਈ.ਡਬਲਯੂ.ਐਸ ਸਰਟੀਫਿਕੇਟ ਲਈ ਲੋੜੀਦੇ ਦਸਤਾਵੇਜ਼:-


  • 03 ਆਈ.ਡੀ. ਪਰੂਫ ਜਿਵੇ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਈਸੰਸ ਵਗੈਰਾ.
  • 03 ਪਾਸਪੋਰਟ ਸਾਇਜ਼ ਫੋਟੋਆਂ.
  • ਜੇਕਰ ਬਿਨੈਕਾਰ ਨਾਬਾਲਗ ਹੈ ਤਾਂ ਉਸਦੇ ਮਾਤਾ ਜਾਂ ਪਿਤਾ ਵੱਲੋ ਇਹ ਸਰਟੀਫਿਕੇਟ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਅਪਲਾਈ ਕਰਨ ਵਾਲੇ ਦੀਆਂ ਵੀ 03 ਫੋਟੋਆਂ ਅਤੇ 03 ਆਈ.ਡੀ. ਪਰੂਫ ਲਗੱਣਗੇ.


ਯੋਗਤਾ:-


ਬਿਨੈਕਾਰ ਕੋਲ ਹੇਠ ਲਿਖੀ ਸੰਪਤੀ/ਆਮਦਨ ਨਾ ਹੋਵੇ:- 

  • ਬਿਨੈਕਾਰ ਦੀ ਪਰਿਵਾਰਿਕ ਸਲਾਨਾ ਆਮਦਨ 08 ਲੱਖ ਰੁਪਏ ਤੋ ਵੱਧ ਨਾ ਹੋਵੇ.
  • 05 ਏਕੜ ਜਾਂ ਇਸ ਤੋ ਵੱਧ ਵਾਹੀਯੋਗ ਜਮੀਨ ਨਾ ਹੋਵੇ.
  • 1000 ਸਕੇਅਰ ਫੁੱਟ ਜਾਂ ਇਸ ਤੋ ਵੱਧ ਦਾ ਰਿਹਾਇਸ਼ੀ ਫਲੈਟ ਨਾ ਹੋਵੇ.
  • ਨੋਟੀਫਾਈਡ ਨਗਰ ਕੋਸਲ ਵਿੱਚ 100 ਵਰਗ ਗੱਜ ਜਾਂ ਇਸ ਤੋ ਵੱਧ ਦਾ ਪਲਾਟ ਨਾ ਹੋਵੇ.
  • ਨੋਟੀਫਾਈਡ ਨਗਰ ਕੋਸਲ ਤੋ ਇਲਾਵਾ ਹੋਰ ਕਿਤੇ ਵੀ 200 ਵਰਗ ਗਜ ਜਾਂ ਇਸ ਤੋ ਵੱਧ ਦਾ ਪਲਾਟ ਨਾ ਹੋਵੇ.



ਪੂਰੀ ਵਿਧੀ:-

                          ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ. ਜੇਕਰ ਲਾਭਪਾਤਰੀ ਨਾਬਾਲਗ ਹੈ ਤਾਂ ਉਸਦੇ ਮਾਤਾ ਜਾਂ ਪਿਤਾ ਵੱਲੋ ਵੀ ਇਸ ਸਰਟੀਫਿਕੇਟ ਲਈ ਅਪਲਾਈ ਕੀਤਾ ਜਾ ਸਕਦਾ ਹੈ. ਆਪਣੀ ਫਾਈਲ ਤਿਆਰ ਕਰਵਾਉਣ ਤੋ ਬਾਅਦ ਸਭ ਤੋ ਪਹਿਲਾਂ ਇਸਤੇ ਆਪਣੇ ਪਿੰਡ/ਸ਼ਹਿਰ ਦੇ ਨੰਬਰਦਾਰ ਜਾਂ ਸਰਪੰਚ ਜਾਂ ਐਮ.ਸੀ ਦੇ ਦਸਤਖਤ ਕਰਵਾਉ. ਫਿਰ ਆਪਣੇ ਇਲਾਕੇ ਦੇ ਸਰਕਲ ਪਟਵਾਰੀ ਦੀ ਰਿਪੋਰਟ ਕਰਵਾਉ. ਅਖੀਰ ਆਪਣੀ ਫਾਈਲ ਹਰ ਪੱਖੋ ਕੰਪਲੀਟ ਕਰਕੇ ਇਸਨੂੰ ਨੇੜਲੇ ਸੇਵਾ ਕੇਦਂਰ ਵਿੱਚ ਜਮਾਂ ਕਰਵਾ ਦਿਉ. ਤੁਹਾਡਾ ਸਰਟੀਫਿਕੇਟ ਤਕਰੀਬਨ 05 ਤੋ 07 ਦਿਨ ਦੇ ਅੰਦਰ ਜਾਰੀ ਕਰ ਦਿਤਾ ਜਾਵੇ.

ਮੋਤ ਦੇ ਸਰਟੀਫਿਕੇਟ ਵਿੱਚ ਸੋਧ ਲਈ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਲੋੜੀਦੇ ਹਨ


ਜੇਕਰ ਕਿਸੇ ਵਜ਼ਾ ਕਾਰਨ ਮੌਤ ਦੇ ਸਰਟੀਫਿਕੇਟ ਵਿੱਚ ਕਿਸੇ ਤਰਾਂ ਦੀ ਗਲਤੀ ਰਹਿ ਜਾਵੇ ਤਾਂ ਉਸਦੀ ਸੋਧ ਕਰਵਾਈ ਜਾ ਸਕਦੀ ਹੈ. ਜਿਸਦੇ ਪੂਰੇ ਪਰਸੀਜਰ ਬਾਰੇ ਹੁਣ ਅਸੀ ਗੱਲ ਕਰਾਂਗੇ.




ਮੋਤ ਦੇ ਸਰਟੀਫਿਕੇਟ ਵਿੱਚ ਸੋਧ ਲਈ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਲੋੜੀਦੇ ਹਨ


ਲੋੜੀਦੇ ਦਸਤਾਵੇਜ਼:-


  • ਜਿਲ੍ਹਾ/ਲੋਕਲ ਰਜਿਸਟਰਾਰ ਜਨਮ ਅਤੇ ਮੌਤ ਦੇ ਨਾਮ ਤੇ ਪ੍ਰਾਰਥੀ ਵੱਲੋ ਅਰਜੀ
  • ਪ੍ਰਾਰਥੀ ਵੱਲੋ ਸਵੈ ਘੋਸ਼ਣਾ ਪੱਤਰ ਉਪਰ ਆਪਣੀ ਫੋਟੋ ਲੱਗਾ ਕੇ ਉਪਰ ਕਰਾਸ ਸਾਇਨ ਕੀਤੇ ਜਾਣ
  • ਦੋ ਉਘੇ ਮੈਬਂਰਾਂ ਵੱਲੋ ਸਰਟੀਫਿਕੇਟ, ਪਿੰਡ ਦੀ ਸੂਰਤ ਵਿੱਚ ਸਰਪੰਚ/ਨੰਬਰਦਾਰ/ਪੰਚ ਅਤੇ ਸ਼ਹਿਰ ਵਿੱਚ ਵਾਰਡ ਦੇ ਦੋ ਮਿਊਸੀਪਲ ਕੋਸਲਰਾਂ ਵੱਲੋ.
  • ਪਾਸ ਬੁੱਕ/ਬੈਕਂ/ਡਾਕਖਾਨੇ ਦੀ ਸਰਕਾਰੀ ਨੌਕਰੀ ਵਿੱਚ ਹੋਵੇ ਤਾਂ ਆਈ.ਡੀ ਕਾਰਡ.
  • ਦਾਹ ਸੰਸਕਾਰ ਦੀ ਸ਼ਮਸ਼ਾਨਘਾਟ ਵੱਲੋ ਰਿਪੋਰਟ, ਜੇਕਰ ਮੌਤ ਸ਼ਹਿਰ ਵਿੱਚ ਹੋਈ ਹੋਵੇ.
  • ਅਰਥੀਆਂ ਜਲ ਪ੍ਰਵਾਹ ਕਰਨ ਦੀ ਰਿਪੋਰਟ
  • ਮੋਤ ਸਬੰਧੀ ਪੁਲਿਸ ਦੀ ਪੜਤਾਲ ਰਿਪੋਰਟ ਲੜਾਈ ਝਗੜੇ ਦੀ ਸੂਰਤ ਵਿੱਚ.
  • ਮੋਤ ਤੋ ਪਹਿਲਾਂ ਮਿ੍ਤਕ ਵੱਲੋ ਕੀਤੀ ਗਈ ਵਸੀਅਤ, ਮਕਾਨ/ਜਮੀਨ ਜਾਇਦਾਦ ਦੀ ਕਾਪੀ, ਐਕਸੀਡੈਟਂਲ ਕੇਸ/ਪੋਸਟ ਮਾਰਟਮ ਦੀ ਕਾਪੀ, ਹਸਪਤਾਲ ਦੇ ਰਿਕਾਰਡ ਦੀ ਕਾਪੀ.
  • ਜੇਕਰ ਕੋਈ ਵੀ ਨਾਮ ਵਿੱਚ ਸੋਧ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਸਬੰਧੀ ਸਪਸ਼ਟੀਕਰਨ ਦਿਤਾ ਜਾਵੇ.



ਪੂਰੀ ਵਿਧੀ:- 

                              ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ ਅਤੇ ਉਕਤ ਲਿਖੇ ਸਾਰੇ ਦਸਤਾਵੇਜ਼ ਉਕਤ ਫਾਈਲ ਵਿੱਚ ਨੱਥੀ ਕਰੋ. ਫਾਈਲ ਉਤੇ ਆਪਣਾ ਫੋਨ ਨੰਬਰ ਅਤੇ ਕੇਸ ਨੂੰ ਹਰ ਪੱਖੋ ਪੂਰਾ ਕਰਕੇ ਉਪਰੋਕਤ ਅਨੁਸਾਰ ਕੇਸ ਜਮਾਂ ਕਰਵਾਇਆ ਜਾਵੇ ਤਾਂ ਜੋ ਸਮਾਂ ਬਚਾਇਆ ਜਾ ਸਕੇ ਅਤੇ ਕੇਸ ਨੂੰ ਸਹੀ ਢੰਗ ਨਾਲ ਰੂਲਜ਼ ਮੁਤਾਬਿਕ ਡੀਲ ਕਰਕੇ ਅਗਲੇ ਹੁਕਮ ਦਿੱਤੇ ਜਾ ਸਕਣ.



ਕਿਸ ਵੱਲੋ ਅਪਲਾਈ ਕਰੀਅੇ:-

                                                              ਮੌਤ ਦੇ ਸਰਟੀਫਿਕੇਟ ਵਿੱਚ ਸੋਧ ਵਾਸਤੇ ਕਿਸੇ ਵੀ ਪਰਿਵਾਰਿਕ ਮੈਬਂਰ ਵੱਲੋ ਅਪਲਾਈ ਕੀਤਾ ਜਾ ਸਕਦਾ ਹੈ.



ਕਿਥੇ ਅਪਲਾਈ ਕਰੀਏ:-

                                                  ਮੋਤ ਦੇ ਸਰਟੀਫਿਕੇਟ ਵਿੱਚ ਸੋਧ ਦੇ ਸਾਰੇ ਅਧਿਕਾਰ ਜਿਲ੍ਹਾ/ਲੋਕਲ ਰਜਿਸਟਰਾਰ ਜਨਮ ਅਤੇ ਮੌਤ ਪਾਸ ਹੁੰਦੇ ਹਨ. ਜਿਸ ਸਬੰਧੀ ਫਾਈਲ ਹੁਣ ਸੇਵਾ ਕੇਦਂਰ ਰਾਹੀ ਹੀ ਜਮਾਂ ਕਰਵਾਈ ਜਾ ਸਕਦੀ ਹੈ.