Main Menu

ਜਨਮ ਸਰਟੀਫਿਕੇਟ ਵਿੱਚ ਨਾਮ ਦਰਜ਼ ਕਰਵਾਉਣ ਲਈ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ.

ਜੇਕਰ ਬੱਚੇ ਦਾ ਨਾਮ ਉਸਦੇ ਜਨਮ ਸਰਟੀਫਿਕੇਟ ਵਿੱਚ ਪਹਿਲਾਂ ਦਰਜ਼ ਨਹੀ ਹੈ ਤਾਂ ਅਸੀ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ਼ ਕਰਵਾਉਣ ਵਾਸਤੇ ਅਪਲਾਈ ਕਰ ਸਕਦੇ ਹਾਂ. ਹੁਣ ਅਸੀ ਇਸਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.








ਯੋਗਤਾ:-


ਬੱਚੇ ਦੀ ਸਿਰਫ 15 ਸਾਲ ਦੀ ਉਮਰ ਤੱਕ ਹੀ ਉਸਦੇ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ਼ ਕਰਵਾਉਣ ਲਈ ਅਪਲਾਈ ਕੀਤਾ ਜਾ ਸਕਦਾ ਹੈ.


ਲੋੜੀਦੇ ਦਸਤਾਵੇਜ਼:-


  • ਬਿਨੈਕਾਰ ਦੇ 03 ਆਈ.ਡੀ. ਪਰੂਫ ਜਿਵੇ ਕਿ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਈਸੰਸ ਵਗੈਰਾ
  • ਬਿਨੈਕਾਰ ਦੀ 01 ਪਾਸਪੋਰਟ ਸਾਇਜ਼ ਫੋਟੋ.
  • ਲਾਭਪਾਤਰੀ ਦੀ 01 ਪਾਸਪੋਰਟ ਸਾਇਜ਼਼ ਫੋਟੋ.
  • ਜਨਮ ਸਰਟੀਫਿਕੇਟ ਦੀ ਸਵੈ ਤਸਦੀਕਸ਼ੁਦਾ ਕਾਪੀ
  • ਸਕੂਲ ਸਰਟੀਫਿਕੇਟ / ਪਾਸਪੋਰਟ / ਟੀਕਾਕਰਨ ਕਾਰਡ / ਡਰਾਈਵਿੰਗ ਲਾਈਸੰਸ ਵਗੈਰਾ (ਸਵੈ ਤਸਦੀਕਸ਼ੁਦਾ) ਜਿਸ ਤੇ ਬੱਚੇ ਦਾ ਨਾਮ ਲਿਖਿਆ ਹੋਵੇ.
  • ਬਿਨੈਕਾਰ ਵੱਲੋ ਇਕ ਸਵੈ ਘੋਸ਼ਣਾ



ਕੋਣ ਅਪਲਾਈ ਕਰ ਸਕਦਾ ਹੈ:-

                                                         ਬੱਚੇ ਦੇ ਮਾਤਾ ਜਾਂ ਪਿਤਾ ਵੱਲੋ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ਼ ਕਰਵਾਉਣ ਲਈ ਅਪਲਾਈ ਕੀਤਾ ਜਾ ਸਕਦਾ ਹੈ.


ਕਿਥੇ ਅਪਲਾਈ ਕਰ ਸਕਦੇ ਹਾਂ:-

                                                     ਲੋਕਲ/ਜਿਲ੍ਹਾ ਰਜਿਸਟਰਾਰ ਜਨਮ ਅਤੇ ਮੌਤ ਜਿਸ ਦਫਤਰ ਵੱਲੋ ਜਨਮ ਸਰਟੀਫਿਕੇਟ ਜਾਰੀ ਕੀਤਾ ਗਿਆ ਹੈ ਉਸ ਵੱਲੋ ਹੀ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ਼ ਕਰਨ ਸਬੰਧੀ ਬੇਨਤੀ ਸਵਿਕਾਰ ਕੀਤੀ ਜਾ ਸਕਦੀ ਹੈ. ਪਰ ਅੱਜ ਕੱਲ ਫਾਈਲ ਸੇਵਾ ਕੇਦਂਰ ਰਾਹੀ ਹੀ ਜਮਾਂ ਕਰਵਾਈ ਜਾ ਸਕਦੀ ਹੈ. 



ਪੂਰੀ ਵਿਧੀ:-

                                    ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ ਅਤੇ ਉਕਤ ਲਿਖਤ ਸਾਰੇ ਦਸਤਾਵੇਜ਼ ਨਾਲ ਨੱਥੀ ਕਰੋ. ਸਾਰੇ ਆਈ.ਡੀ. ਪਰੂਫਾਂ ਦੀਆਂ ਕਾਪੀਆਂ ਤਸਦੀਕਸ਼ੁਦਾ ਲਗਾਉ. ਇਸ ਤੋ ਬਾਅਦ ਆਪਣੀ ਫਾਈਲ ਨੇੜਲੇ ਸੇਵਾ ਕੇਦਂਰ ਵਿੱਚ ਜਮਾਂ ਕਰਵਾਉ. ਤਕਰੀਬਨ 15 ਤੋ 30 ਦਿਨ ਦੇ ਅੰਦਰ ਅੰਦਰ ਤੁਹਾਨੂੰ ਜਨਮ ਸਰਟੀਫਿਕੇਟ ਵਿੱਚ ਨਾਮ ਦਰਜ਼ ਕਰਕੇ ਸਰਟੀਫਿਕੇਟ ਜਾਰੀ ਕਰ ਦਿਤਾ ਜਾਵੇਗਾ.


ਜਨਮ ਸਰਟੀਫਿਕੇਟ ਦੀ ਟਰਾਂਸਲੇਸ਼ਨ:-

                                                                 ਹੁਣ ਤੁਸੀ ਚਾਹੋ ਤਾਂ ਜਨਮ ਸਰਟੀਫਿਕੇਟ ਅੰਗਰੇਜੀ ਵਿੱਚ ਜਾਂ ਪੰਜਾਬੀ ਅਤੇ ਅੰਗਰੇਜ਼ੀ ਦੋਨੋ ਭਾਸ਼ਾਵਾਂ ਵਿੱਚ ਲੈਣ ਲਈ ਅਪਲਾਈ ਕਰ ਸਕਦੇ ਹੋ.

No comments:

Post a Comment