ਪੰਜਾਬ ਰਾਜ ਵਿੱਚ ਆਰਮ ਲਾਈਸੰਸ ਆਮ ਤੌਰ ਤੇ 05 ਸਾਲ ਵਾਸਤੇ ਜਾਰੀ ਕੀਤਾ ਜਾਂਦਾ ਹੈ| ਜਿਸਨੂੰ ਹਰ 05 ਸਾਲ ਬਾਅਦ ਰੀਨਿਊ ਕਰਵਾਉਣਾ ਪੈਦਾਂ ਹੈ| ਹੁਣ ਆਰਮ ਲਾਈਸੰਸ ਦੀ ਫਾਈਲ ਸੇਵਾ ਕੇਦਂਰ ਰਾਹੀ ਜਮਾਂ ਕਰਵਾਈ ਜਾ ਸਕਦੀ ਹੈ|
ਆਰਮ ਲਾਈਸੰਸ ਰੀਨਿਊ ਕਰਵਾਉਣ ਲਈ ਲੋੜੀਦੇ ਦਸਤਾਵੇਜ:-
- ਰੀਨਿਊ ਐਪਲੀਕੇਸ਼ਨ ਫਾਰਮ
- ਡੋਪ ਟੈਸਟ/ਮੈਡੀਕਲ ਫਿਟਨੈਸ ਸਰਟੀਫਿਕੇਟ
- ਹਲਫੀਆ ਬਿਆਨ
- ਆਧਾਰ ਕਾਰਡ
- ਰਿਹਾਇਸ ਦਾ ਸਬੂਤ
- ਸਵੈ ਘੋਸਣਾ
ਪੂਰੀ ਵਿਧੀ:-
ਸਭ ਤੋ ਪਹਿਲਾਂ ਆਪਣੇ ਅਸਲਾ ਲਾਈਸੰਸ ਦੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ ਅਤੇ ਇਕ ਹਲਫ ਨਾਮਾ ਵੀ ਬਣਾ ਕੇ ਨਾਲ ਲਗਾਉ ਕਿ ਤੁਸੀ ਅਸਲਾ ਕਿਸੇ ਜਨਤਕ ਇਕੱਠ ਜਾਂ ਰੈਲੀ ਵਿੱਚ ਨਹੀ ਲੈ ਕੇ ਜਾਉਗੇ| ਇਸ ਤੋ ਬਾਅਦ ਆਪਣੇ ਜਿਲ੍ਹੇ ਦੇ ਮੁੱਖ ਸਰਕਾਰੀ ਹਸਪਤਾਲ ਵਿੱਚੋ ਆਪਣਾ ਡੋਪ ਟੈਸਟ/ਮੈਡੀਕਲ ਫਿਟਨੈਸ ਸਰਟੀਫਿਕੇਟ ਪ੍ਰਾਪਤ ਕਰੋ| ਅਖੀਰ ਵਿੱਚ ਆਪਣੀ ਅਸਲਾ ਲਾਈਸੰਸ ਦੀ ਫਾਈਲ ਅਤੇ ਅਸਲਾ ਲੈ ਕੇ ਤਹਿਲੀਦਾਰ ਸਾਹਿਬ ਕੋਲ ਪੇਸ਼ ਹੋਵੋ| ਤਹਿਸੀਲਦਾਰ ਸਾਹਿਬ ਕੋਲੋ ਆਪਣੀ ਫਾਈਲ ਤੇ ਅਸਲਾ ਤਸਦੀਕ ਕਰਵਾਉਣ ਤੋ ਬਾਅਦ ਫਾਈਲ ਨੇੜਲੇ ਸੇਵਾ ਕੇਦਂਰ ਵਿੱਚ ਜਮਾਂ ਕਰਵਾ ਦਿਉ|