Main Menu

ਪਾਸਪੋਰਟ ਤੇ ਐਡਰੈਸ ਬਦਲਣ ਲਈ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ



ਪਾਸਪੋਰਟ ਤੇ ਰਿਹਾਇਸ਼ੀ ਪਤਾ ਬਦਲਣ ਤੋ ਪਹਿਲਾਂ ਤੁਹਾਨੂੰ ਪਹਿਲਾਂ ਆਪਣੇ ਆਧਾਰ ਕਾਰਡ, ਬੈਕਂ ਪਾਸ ਬੁੱਕ ਤੇ ਆਪਣਾ ਪਤਾ ਬਦਲਾਉਣਾ ਪਵੇਗਾ. ਜਿਸ ਤੋ ਬਾਅਦ ਹੀ ਤੁਸੀ ਪਾਸਪੋਰਟ ਤੇ ਆਪਣਾ ਪਤਾ ਬਦਲਾਉਣ ਲਈ ਅਪਲਾਈ ਕਰ ਸਕਦੇ ਹੋ.





ਪਾਸਪੋਰਟ ਤੇ ਐਡਰੈਸ ਬਦਲਣ ਲਈ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ



ਜਰੁੂਰੀ ਦਸਤਾਵੇਜ:-


  • ਆਧਾਰ ਕਾਰਡ ਜਿਸ ਤੇ ਐਡਰੈਸ ਬਦਲੀ ਕਰਵਾ ਲਿਆ ਹੋਵੇ
  • ਬੈਕਂ ਪਾਸ ਬੁੱਕ ਜਿਸਤੇ ਐਡਰੈਸ ਬਦਲੀ ਹੋਵੇ
  • 10ਵੀ ਜਮਾਂਤ ਦਾ ਸਰਟੀਫਿਕੇਟ (ਜਰੂਰੀ ਨਹੀ)


ਕੀ ਪਾਸਪੋਰਟ ਤੇ ਆਪਣਾ ਐਡਰੈਸ ਬਦਲੀ ਕਰਵਾਉਣਾ ਜਰੂਰੀ ਹੈ:-


ਪਾਸਪੋਰਟ ਤੁਹਾਡੀ ਇਕ ਅੰਤਰ ਰਾਸ਼ਟਰੀ ਆਈ.ਡੀ ਹੈ. ਜੇਕਰ ਤੁਸੀ ਪਾਸਪੋਰਟ ਤੇ ਆਪਣਾ ਰਿਹਾਇਸ਼ੀ ਪਤਾ ਬਦਲੀ ਨਹੀ ਕਰਵਾਉਦੇ ਤਾਂ ਤੁਹਾਨੂੰ ਕਈ ਤਰਾਂ ਦੀਆਂ ਸਮਸਿਆਵਾਂ ਦਾ ਸਾਹਮਣਾ ਕਰਨਾ ਪਵੇਗਾ ਜਿਵੇ ਕਿ ਵੀਜ਼ਾ ਅਪਲਾਈ ਕਰਨ ਸਮੇ, ਅੰਬੈਸੀ ਵੱਲੋ ਪਾਸਪੋਰਟ ਘਰ ਭੇਜਣ ਸਮੇ, ਪਾਸਪੋਰਟ ਦੀ ਐਡਰੈਸ ਪਰੂਫ ਵਜੋ ਵਰਤੋ ਕਰਨ ਸਮੇ. ਇਸ ਕਰਕੇ ਤੁਸੀ ਆਪਣੇ ਪਾਸਪੋਰਟ ਤੇ ਐਡਰੈਸ ਬਦਲੀ ਜਰੂਰ ਕਰਵਾਉ.



ਪਾਸਪੋਰਟ ਤੇ ਐਡਰੈਸ ਬਦਲੀ ਕਰਵਾਉਣ ਤੇ ਕਿਨ੍ਹਾਂ ਸਮਾਂ ਲੱਗੇਗਾ:-


ਜਦ ਤੁਸੀ ਕਿਸੇ ਪਤੇ ਤੇ ਇਕ ਸਾਲ ਤੋ ਵੱਧ ਰਹਿੰਦੇ ਹੋ ਤਾਂ ਤੁਹਾਡੀ ਆਮ ਪੁਲਿਸ ਵੈਰੀਫਿਕੇਸ਼ਨ ਕਰਕੇ ਤੁਹਾਡਾ ਪਾਸਪੋਰਟ ਜਾਰੀ ਕਰ ਦਿੱਤਾ ਜਾਂਦਾ ਹੈ. ਜੇਕਰ ਤੁਸੀ ਕਿਸੇ ਪਤੇ ਤੇ ਇਕ ਸਾਲ ਤੋ ਘੱਟ ਸਮੇ ਤੋ ਰਹਿ ਰਹੇ ਹੋ ਤਾਂ ਤੁਹਾਡੇ ਨਵੇ ਪਤੇ ਅਤੇ ਪੁਰਾਣੇ ਪਤੇ ਦੋਨੋ ਜਗ੍ਹਾਂ ਤੇ ਆਮ ਤੌਰ ਤੇ ਪੁਲਿਸ ਇਨਕੁਆਰੀ ਕੀਤੀ ਜਾਂਦੀ ਹੈ. ਆਮ ਤੌਰ ਤੇ 15 ਤੋ 30 ਦਿਨਾਂ ਦੇ ਅੰਦਰ ਅੰਦਰ ਪਾਸਪੋਰਟ ਨਵੇ ਐਡਰੈਸ ਨਾਲ ਜਾਰੀ ਕਰ ਦਿੱਤਾ ਜਾਦਾ ਹੈ.


ਪਾਸਪੋਰਟ ਤੇ ਐਡਰੈਸ ਬਦਲਣ ਲਈ ਪੁਲਿਸ ਵੈਰੀਫਿਕੇਸ਼ਨ:-


ਅਕਸਰ ਲੋਕ ਪੁਛਦੇ ਹਨ ਕਿ ਪਾਸਪੋਰਟ ਤੇ ਰਿਹਾਇਸ਼ੀ ਪਤਾ ਬਦਲੀ ਕਰਵਾਉਣ ਲਈ ਪੁਲਿਸ ਵੈਰੀਫਿਕੇਸ਼ਨ ਹੁੰਦੀ ਹੈ. ਜਿਸਦਾ ਜਵਾਬ ਇਹ ਹੈ ਕਿ ਜਦ ਵੀ ਤੁਸੀ ਪਾਸਪੋਰਟ ਤੇ ਰਿਹਾਇਸ਼ੀ ਪਤਾ ਬਦਲਾਉਣ ਲਈ ਅਪਲਾਈ ਕਰਦੇ ਹੋ ਤਾਂ ਤੁਹਾਡੀ ਪਾਸਪੋਰਟ ਐਪਲੀਕੇਸ਼ਨ ਪਰੀ ਪੁਲਿਸ ਵੈਰੀਫਿਕੇਸ਼ਨ ਦੇ ਆਧਾਰ ਤੇ ਹੀ ਪ੍ਰਾਪਤ ਕੀਤੀ ਜਾਂਦੀ ਹੈ. ਜਣਕਿ ਤੁਹਾਡੀ ਪੁਲਿਸ ਵੈਰੀਫਿਕੇਸ਼ਨ ਕਲੀਅਰ ਹੋਣ ਤੋ ਬਾਅਦ ਹੀ ਤੁਹਾਨੂੰ ਪਾਸਪੋਰਟ ਜਾਰੀ ਕੀਤਾ ਜਾਵੇਗਾ. 


ਪਾਸਪੋਰਟ ਤੇ ਆਪਣਾ ਰਿਹਾਇਸ਼ੀ ਪਤਾ ਅੋਨਲਾਈਨ ਕਿਸ ਤਰਾਂ ਬਦਲੀ ਕਰਵਾਈਅੇ:-


ਤੁਸੀ ਆਪਣੇ ਪਾਸਪੋਰਟ ਤੇ ਐਡਰੈਸ ਬਦਲਾਉਣ ਲਈ ਖੁਦ ਵੀ ਅੋਨਲਾਈਨ ਅਪਾਇੰਟਮੈਟਂ ਲੈ ਸਕਦੇ ਹੋ. ਪਰ ਅਸੀ ਹਮੇਸ਼ਾ ਇਹੀ ਸਲਾਹ ਦਿੰਦੇ ਹਾਂ ਕਿ ਆਪਣਾ ਅਜਿਹਾ ਮਹੱਤਵਪੂਰਨ ਕੰਮ ਹਮੇਸ਼ਾ ਕਿਸੇ ਮਾਹਰ ਪਾਸੋ ਹੀ ਕਰਵਾਉ. ਕਿਉਕਿ ਤੁਹਾਡੇ ਕੋਲੋ ਹੋਈ ਇਕ ਛੋਟੀ ਜਿਹੀ ਗਲਤੀ ਬਾਅਦ ਵਿੱਚ ਇਕ ਬਹੁਤ ਵੱਡੀ ਮੁਸ਼ਕਿਲ ਬਣ ਸਕਦੀ ਹੈ.


ਪੂਰੀ ਵਿਧੀ:-

ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ ਅਤੇ ਅਪਾਇੰਟਮੈਟਂ ਲਵੋ. ਇਸ ਤੋ ਬਾਅਦ ਅਪਾਇੰਟਮੈਟਂ ਵਾਲੇ ਦਿਨ ਅਤੇ ਮਿਥੇ ਸਮੇ ਤੇ ਪਾਸਪੋਰਟ ਦਫਤਰ ਵਿਖੇ ਹਾਜਰ ਹੋ ਕੇ ਆਪਣੀ ਫੋਟੋ ਕਰਵਾਉ. ਤੁਹਾਡੀ ਪੁਲਿਸ ਵੈਰੀਫਿਕੇਸ਼ਨ ਕਲੀਅਰ ਹੋਣ ਤੋ ਬਾਅਦ ਤਕਰੀਬਨ 15 ਤੋ 30 ਦਿਨਾਂ ਦੇ ਅੰਦਰ ਪਾਸਪੋਰਟ ਜਾਰੀ ਕਰ ਦਿੱਤਾ ਜਾਵੇਗਾ.

No comments:

Post a Comment