Main Menu

ਮੋਤ ਦੇ ਸਰਟੀਫਿਕੇਟ ਵਿੱਚ ਸੋਧ ਲਈ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਲੋੜੀਦੇ ਹਨ


ਜੇਕਰ ਕਿਸੇ ਵਜ਼ਾ ਕਾਰਨ ਮੌਤ ਦੇ ਸਰਟੀਫਿਕੇਟ ਵਿੱਚ ਕਿਸੇ ਤਰਾਂ ਦੀ ਗਲਤੀ ਰਹਿ ਜਾਵੇ ਤਾਂ ਉਸਦੀ ਸੋਧ ਕਰਵਾਈ ਜਾ ਸਕਦੀ ਹੈ. ਜਿਸਦੇ ਪੂਰੇ ਪਰਸੀਜਰ ਬਾਰੇ ਹੁਣ ਅਸੀ ਗੱਲ ਕਰਾਂਗੇ.




ਮੋਤ ਦੇ ਸਰਟੀਫਿਕੇਟ ਵਿੱਚ ਸੋਧ ਲਈ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਲੋੜੀਦੇ ਹਨ


ਲੋੜੀਦੇ ਦਸਤਾਵੇਜ਼:-


  • ਜਿਲ੍ਹਾ/ਲੋਕਲ ਰਜਿਸਟਰਾਰ ਜਨਮ ਅਤੇ ਮੌਤ ਦੇ ਨਾਮ ਤੇ ਪ੍ਰਾਰਥੀ ਵੱਲੋ ਅਰਜੀ
  • ਪ੍ਰਾਰਥੀ ਵੱਲੋ ਸਵੈ ਘੋਸ਼ਣਾ ਪੱਤਰ ਉਪਰ ਆਪਣੀ ਫੋਟੋ ਲੱਗਾ ਕੇ ਉਪਰ ਕਰਾਸ ਸਾਇਨ ਕੀਤੇ ਜਾਣ
  • ਦੋ ਉਘੇ ਮੈਬਂਰਾਂ ਵੱਲੋ ਸਰਟੀਫਿਕੇਟ, ਪਿੰਡ ਦੀ ਸੂਰਤ ਵਿੱਚ ਸਰਪੰਚ/ਨੰਬਰਦਾਰ/ਪੰਚ ਅਤੇ ਸ਼ਹਿਰ ਵਿੱਚ ਵਾਰਡ ਦੇ ਦੋ ਮਿਊਸੀਪਲ ਕੋਸਲਰਾਂ ਵੱਲੋ.
  • ਪਾਸ ਬੁੱਕ/ਬੈਕਂ/ਡਾਕਖਾਨੇ ਦੀ ਸਰਕਾਰੀ ਨੌਕਰੀ ਵਿੱਚ ਹੋਵੇ ਤਾਂ ਆਈ.ਡੀ ਕਾਰਡ.
  • ਦਾਹ ਸੰਸਕਾਰ ਦੀ ਸ਼ਮਸ਼ਾਨਘਾਟ ਵੱਲੋ ਰਿਪੋਰਟ, ਜੇਕਰ ਮੌਤ ਸ਼ਹਿਰ ਵਿੱਚ ਹੋਈ ਹੋਵੇ.
  • ਅਰਥੀਆਂ ਜਲ ਪ੍ਰਵਾਹ ਕਰਨ ਦੀ ਰਿਪੋਰਟ
  • ਮੋਤ ਸਬੰਧੀ ਪੁਲਿਸ ਦੀ ਪੜਤਾਲ ਰਿਪੋਰਟ ਲੜਾਈ ਝਗੜੇ ਦੀ ਸੂਰਤ ਵਿੱਚ.
  • ਮੋਤ ਤੋ ਪਹਿਲਾਂ ਮਿ੍ਤਕ ਵੱਲੋ ਕੀਤੀ ਗਈ ਵਸੀਅਤ, ਮਕਾਨ/ਜਮੀਨ ਜਾਇਦਾਦ ਦੀ ਕਾਪੀ, ਐਕਸੀਡੈਟਂਲ ਕੇਸ/ਪੋਸਟ ਮਾਰਟਮ ਦੀ ਕਾਪੀ, ਹਸਪਤਾਲ ਦੇ ਰਿਕਾਰਡ ਦੀ ਕਾਪੀ.
  • ਜੇਕਰ ਕੋਈ ਵੀ ਨਾਮ ਵਿੱਚ ਸੋਧ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਸ ਸਬੰਧੀ ਸਪਸ਼ਟੀਕਰਨ ਦਿਤਾ ਜਾਵੇ.



ਪੂਰੀ ਵਿਧੀ:- 

                              ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ ਅਤੇ ਉਕਤ ਲਿਖੇ ਸਾਰੇ ਦਸਤਾਵੇਜ਼ ਉਕਤ ਫਾਈਲ ਵਿੱਚ ਨੱਥੀ ਕਰੋ. ਫਾਈਲ ਉਤੇ ਆਪਣਾ ਫੋਨ ਨੰਬਰ ਅਤੇ ਕੇਸ ਨੂੰ ਹਰ ਪੱਖੋ ਪੂਰਾ ਕਰਕੇ ਉਪਰੋਕਤ ਅਨੁਸਾਰ ਕੇਸ ਜਮਾਂ ਕਰਵਾਇਆ ਜਾਵੇ ਤਾਂ ਜੋ ਸਮਾਂ ਬਚਾਇਆ ਜਾ ਸਕੇ ਅਤੇ ਕੇਸ ਨੂੰ ਸਹੀ ਢੰਗ ਨਾਲ ਰੂਲਜ਼ ਮੁਤਾਬਿਕ ਡੀਲ ਕਰਕੇ ਅਗਲੇ ਹੁਕਮ ਦਿੱਤੇ ਜਾ ਸਕਣ.



ਕਿਸ ਵੱਲੋ ਅਪਲਾਈ ਕਰੀਅੇ:-

                                                              ਮੌਤ ਦੇ ਸਰਟੀਫਿਕੇਟ ਵਿੱਚ ਸੋਧ ਵਾਸਤੇ ਕਿਸੇ ਵੀ ਪਰਿਵਾਰਿਕ ਮੈਬਂਰ ਵੱਲੋ ਅਪਲਾਈ ਕੀਤਾ ਜਾ ਸਕਦਾ ਹੈ.



ਕਿਥੇ ਅਪਲਾਈ ਕਰੀਏ:-

                                                  ਮੋਤ ਦੇ ਸਰਟੀਫਿਕੇਟ ਵਿੱਚ ਸੋਧ ਦੇ ਸਾਰੇ ਅਧਿਕਾਰ ਜਿਲ੍ਹਾ/ਲੋਕਲ ਰਜਿਸਟਰਾਰ ਜਨਮ ਅਤੇ ਮੌਤ ਪਾਸ ਹੁੰਦੇ ਹਨ. ਜਿਸ ਸਬੰਧੀ ਫਾਈਲ ਹੁਣ ਸੇਵਾ ਕੇਦਂਰ ਰਾਹੀ ਹੀ ਜਮਾਂ ਕਰਵਾਈ ਜਾ ਸਕਦੀ ਹੈ.





No comments:

Post a Comment