Main Menu

ਸ਼ਾਦੀ ਤੋ ਬਾਅਦ ਪਾਸਪੋਰਟ ਤੇ ਆਪਣੇ ਪਤੀ ਜਾਂ ਪਤਨੀ ਦਾ ਨਾਮ ਕਿਸ ਤਰਾਂ ਦਰਜ਼ ਕਰਵਾਈਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ.

ਜਦ ਵੀ ਕਿਸੇ ਵਿਅਕਤੀ ਦੀ ਸ਼ਾਦੀ ਹੁੰਦੀ ਹੈ ਤਾਂ ਸਭ ਤੋ ਪਹਿਲਾਂ ਸਵਾਲ ਉਸਦੇ ਮਨ ਵਿੱਚ ਆਪਣੇ ਦਸਤਾਵੇਜ਼ਾਂ ਨੂੰ ਲੈ ਕੇ ਇਹ ਹੁੰਦਾ ਹੈ ਕਿ ਉਹ ਆਪਣੇ ਪਤੀੇ/ਪਤਨੀ ਦਾ ਨਾਮ ਆਪਣੇ ਪਾਸਪੋਰਟ ਤੇ ਕਿਸ ਤਰਾਂ ਦਰਜ਼ ਕਰਾਵੇ. ਜਿਸਦੇ ਪੂਰੇ ਪਰਸੀਜਰ ਬਾਰੇ ਹੁਣ ਅਸੀ ਗੱਲ ਕਰਾਂਗੇ.


ਸ਼ਾਦੀ ਤੋ ਬਾਅਦ ਪਾਸਪੋਰਟ ਤੇ ਆਪਣੇ ਪਤੀ ਜਾਂ ਪਤਨੀ ਦਾ ਨਾਮ ਕਿਸ ਤਰਾਂ ਦਰਜ਼ ਕਰਵਾਈਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ.


ਲੋੜੀਦੇ ਦਸਤਾਵੇਜ਼:-


  • ਪੁਰਾਣਾ ਪਾਸਪੋਰਟ
  • ਖੁਦ ਦਾ ਆਧਾਰ ਕਾਰਡ
  • ਪਤੀ/ਪਤਨੀ ਦਾ ਆਧਾਰ ਕਾਰਡ (ਪਤਨੀ ਦੇ ਆਧਾਰ ਕਾਰਡ ਤੇ ਉਸਦੇ ਪਤੀ ਦਾ ਨਾਮ ਅਤੇ ਪਤੀ ਦਾ ਰਿਹਾਇਸ਼ੀ ਪਤਾ ਜਰੂਰ ਦਰਜ਼ ਹੋਵੇ)
  • ਮੈਰਿਜ ਸਰਟੀਫਿਕੇਟ (ਜਰੂਰੀ ਨਹੀ)
  • ਦਸਵੀ ਜਮਾਂਤ ਦਾ ਸਰਟੀਫਿਕੇਟ (ਜਰੂਰੀ ਨਹੀ)


ਪੂਰੀ ਵਿਧੀ:-

                                  
ਸਭ ਤੋ ਪਹਿਲਾਂ ਕਿਸੇ ਮਾਹਰ ਨਾਲ ਸੰਪਰਕ ਕਰਕੇ ਆਪਣੀ ਪਾਸਪੋਰਟ ਦੀ ਅਪਾਇੰਟਮੈਟਂ ਬੁੱਕ ਕਰਵਾਉ. ਇਸ ਤੋ ਬਾਅਦ ਆਪਣੇ ਅਪਾਇੰਟਮੈਟਂ ਦੇ ਮਿਥੇ ਦਿਨ ਅਤੇ ਸਮੇ ਤੇ ਪਾਸਪੋਰਟ ਦਫਤਰ ਜਾ ਕੇ ਹਾਜ਼ਰ ਹੋਵੋ ਜਿਥੇ ਤੁਹਾਡੀ ਫੋਟੋ ਖਿਚੀ ਜਾਵੇਗੀ ਅਤੇ ਤੁਹਾਡੇ ਫਿੰਗਰ ਪਿ੍ਰੰਟ ਲਏ ਜਾਣਗੇ. ਪੁਲਿਸ ਵੈਰੀਫਿਕੇਸ਼ਨ ਕਲੀਅਰ ਹੋਣ ਤੋ ਬਾਅਦ ਤੁਹਾਡਾ ਪਾਸਪੋਰਟ ਕਰੀਬਨ 15 ਤੋ 30 ਦਿਨਾਂ ਵਿੱਚ ਜਾਰੀ ਕਰ ਦਿਤਾ ਜਾਵੇਗਾ. 


ਕੀ ਅਸੀ ਆਪਣੇ ਪਤੀ/ਪਤਨੀ ਦਾ ਨਾਮ ਪਾਸਪੋਰਟ ਤੇ ਮੈਰਿਜ਼ ਸਰਟੀਿਫਕੇਟ ਤੇ ਬਿਨ੍ਹਾਂ ਦਰਜ਼ ਕਰਵਾ ਸਕਦੇ ਹਾਂ:-

               
ਹੁਣ ਆਪਣੇ ਪਤੀ/ਪਤਨੀ ਦਾ ਨਾਮ ਪਾਸਪੋਰਟ ਤੇ ਦਰਜ਼ ਕਰਵਾਉਣ ਲਈ ਮੈਰਿਜ ਸਰਟੀਫਿਕੇਟ ਜਰੂਰੀ ਨਹੀ ਹੈ. ਜੇਕਰ ਪਤਨੀ ਦੇ ਆਧਾਰ ਕਾਰਡ ਤੇ ਉਸਦੇ ਪਤੀ ਦਾ ਨਾਮ ਅਤੇ ਪਤਾ ਦਰਜ਼ ਹੈ ਤਾਂ ਇਸ ਆਧਾਰ ਕਾਰਡ ਦੇ ਆਧਾਰ ਤੇ ਹੀ ਦੋਨੋ ਪਤੀ/ਪਤਨੀ ਆਪਣੇ ਪਾਸਪੋਰਟ ਤੇ ਇਕ ਦੂਜੇ ਦਾ ਨਾਮ ਦਰਜ਼ ਕਰਵਾ ਸਕਦੇ ਹਨ. ਜਿਸ ਵਾਸਤੇ ਫਿਰ ਮੈਰਿਜ ਸਰਟੀਫਿਕੇਟ ਦੀ ਆਮ ਤੌਰ ਤੇ ਜਰੂਰਤ ਨਹੀ ਪੈਂਦੀ.


ਪਾਸਪੋਰਟ ਤੇ ਪਤੀ/ਪਤਨੀ ਦਾ ਨਾਮ ਦਰਜ਼ ਕਰਵਾਉਣ ਦੇ ਫਾਇਦੇ:-


ਪਾਸਪੋਰਟ ਤੇ ਆਪਣੇ ਪਤੀ/ਪਤਨੀ ਦਾ ਨਾਮ ਦਰਜ਼ ਕਰਵਾਉਣ ਦਾ ਸਭ ਤੋ ਵੱਡਾ ਫਾਇਦਾ ਇਹ ਹੈ ਕਿ ਜਿਸ ਵੀ ਵਿਅਕਤੀ ਨੇ ਸਪਾਊਸ ਵੀਜ਼ਾ, ੳਪਨ ਵਰਕ ਪਰਮਿਟ ਜਾਂ ਆਪਣੀ ਸ਼ਾਦੀ ਦੇ ਆਧਾਰ ਤੇ ਪੀ.ਆਰ ਵਾਸਤੇ ਅਪਲਾਈ ਕਰਨਾ ਹੋਵੇ ਉਸਨੂੰ ਆਪਣੀ ਸ਼ਾਦੀ ਸੱਚੀ ਸਾਬਤ ਕਰਨ ਵਿੱਚ ਕੋਈ ਮੁਸ਼ਕਿਲ ਨਹੀ ਆਉਦੀ. 


ਕੀ ਪਾਸਪੋਰਟ ਤੇ ਪਤੀ/ਪਤਨੀ ਦਾ ਨਾਮ ਦਰਜ਼ ਕਰਵਾਉਣ ਲਈ ਪੁਲਿਸ ਵੈਰੀਫਿਕੇਸ਼ਨ ਜਰੂਰੀ ਹੈ:-


ਜਦ ਵੀ ਪਾਸਪੋਰਟ ਰੀਇਸ਼ੂ ਕੀਤਾ ਜਾਂਦਾ ਹੈ ਖਾਸ ਤੌਰ ਤੇ ਜਦ ਪਤੀ/ਪਤਨੀ ਦਾ ਨਾਮ ਦਰਜ਼ ਹੋਣਾ ਹੋਵੇ ਜਾਂ ਰਿਹਾਇਸ਼ੀ ਪਤਾ ਬਦਲੀ ਹੋਣਾ ਹੋਵੇ ਤਾਂ ਪੁਲਿਸ ਵੈਰੀਫਿਕੇਸ਼ਨ ਤੋ ਬਿਨ੍ਹਾਂ ਪਾਸਪੋਰਟ ਜਾਰੀ ਨਹੀ ਕੀਤਾ ਜਾਂਦਾ. ਜੇਕਰ ਕਿਸੇ ਲੜਕੀ ਦੀ ਸ਼ਾਦੀ ਨੂੰ ਇਕ ਸਾਲ ਤੋ ਘੱਟ ਸਮਾਂ ਹੋਇਆ ਹੈ ਤਾਂ ਆਮ ਤੌਰ ਤੇ ਉਸਦੇ ਪੇਕੇ ਅਤੇ ਸਹੁਰੇ ਦੋਨੋ ਪਾਸੇ ਪੁਲਿਸ ਇਨਕੁਆਰੀ ਕੀਤੀ ਜਾਂਦੀ ਹੈ.


ਕੀ ਪਤੀ/ਪਤਨੀ ਦਾ ਨਾਮ ਦਰਜ਼ ਕਰਵਾਉਣ ਤੇ ਪਾਸਪੋਰਟ ਨੰਬਰ ਬਦਲ ਜਾਂਦਾ ਹੈ:-


ਹੁਣ ਜਦ ਵੀ ਪਾਸਪੋਰਟ ਰੀਇਸ਼ੂ ਕੀਤਾ ਜਾਂਦਾ ਹੈ ਭਾਵੇ ਕਿ ਪਤੀ ਜਾਂ ਪਤਨੀ ਦਾ ਨਾਮ ਹੀ ਦਰਜ਼ ਕਰਨਾ ਹੋਵੇ ਤਾਂ ਪਾਸਪੋਰਟ ਦਫਤਰ ਵੱਲੋ ਨਵੀ ਪਾਸਪੋਰਟ ਬੁੱਕਲੈਟ ਜਾਰੀ ਕੀਤੀ ਜਾਂਦੀ ਹੈ ਜਿਸਦੇ ਪਾਸਪੋਰਟ ਨੰਬਰ ਵੀ ਵਖੱਰਾ ਹੁੰਦਾ ਹੈ. ਪਰ ਨਵੇ ਪਾਸਪੋਰਟ ਦੀ ਬੈਕਸਾਇਡ ਤੇ ਹਮੇਸ਼ਾ ਪੁਰਾਣੇ ਪਾਸਪੋਰਟ ਦਾ ਨੰਬਰ ਲਿਖਿਆ ਹੁੰਦਾ ਹੈ.

No comments:

Post a Comment