Main Menu

ਡੀ.ਐਲ ਐਕਸਟ੍ਰੈਕਟ ਕਿਸ ਤਰਾਂ ਅਪਲਾਈ ਕਰੀਏ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ

ਡਰਾਈਵਿੰਗ ਲਾਈਸੰਸ ਐਕਸਟ੍ਰੈਕਟ ਜਿਸਦੀ ਆਮ ਤੌਰ ਤੇ ਵਿਦੇਸ਼ ਵਿੱਚ ਲਾਈਸੰਸ ਬਨਾਉਣ ਸਮੇ ਲੋੜ ਪੈਂਦੀ ਹੈ. ਅਸਲ ਵਿੱਚ ਡੀ.ਐਲ ਐਕਸਟ੍ਰੈਕਟ ਨੂੰ ਅੱਜ ਕੱਲ ਡਰਾਈਵਿੰਗ ਲਾਈਸੰਸ ਦੇ ਵੈਰੀਫਿਕੇਸ਼ਨ ਲੈਟਰ / ਐਨ.ੳ.ਸੀ ਲੈਟਰ ਦੇ ਤੌਰ ਤੇ ਵੀ ਵਰਤੋ ਕੀਤੀ ਜਾਂਦੀ ਹੈ. ਹੁਣ ਅਸੀ ਡੀ.ਐਲ ਐਕਸਟ੍ਰੈਕਟ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.








ਲੋੜੀਦੇ ਦਸਤਾਵੇਜ਼:-


  • ਡਰਾਈਵਿੰਗ ਲਾਈਸੰਸ ਦੀ ਕਾਪੀ
  • ਰਿਹਾਇਸ਼ ਦੇ ਸਬੂਤ ਜਿਵੇ ਆਧਾਰ ਕਾਰਡ ਵਗੈਰਾ ਦੀ ਕਾਪੀ
  • ਅੋਨਲਾਈਨ ਐਪਲੀਕੇਸ਼ਨ ਫਾਰਮ
  • ਆਨਲਾਈਨ ਫੀਸ ਪੇਮੰਟ ਦੀ ਰਸੀਦ



ਕਿਥੇ ਅਪਲਾਈ ਕਰੀਏ:-

                                               ਜਿਸ ਲਾਈਸੰਸ ਅਥਾਰਟੀ ਦੇ ਦਫਤਰ ਵੱਲੋ ਤੁਹਾਡਾ ਲਾਈਸੰਸ ਜਾਰੀ ਕੀਤਾ ਹੁੰਦਾਂ ਹੈ ਉਸੇ ਦਫਤਰ ਤੋ ਹੀ ਤੁਹਾਨੂੰ ਡੀ.ਐਲ ਐਕਸਟ੍ਰੈਕਟ ਜਾਰੀ ਕੀਤਾ ਜਾਂਦਾ ਹੈ.



ਕਿਸ ਵੱਲੋ ਅਪਲਾਈ ਕਰੀਏ:-

                                                         ਡੀ.ਐਲ ਐਕਸਟ੍ਰੈਕਟ ਵਾਸਤੇ ਲਾਈਸੰਸ ਹੋਲਡਰ ਖੁਦ ਅਪਲਾਈ ਕਰ ਸਕਦਾ ਹੈ ਜੇਕਰ ਲਾਈਸੰਸ ਹੋਲਡਰ ਵਿਦੇਸ਼ ਵਿੱਚ ਹੈ ਤਾਂ ਉਹ ਕਿਸੇ ਨੂੰ ਇਸ ਕੰਮ ਲਈ ਨਿਯੁਕਤ ਵੀ ਕਰ ਸਕਦਾ ਹੈ.



ਪੂਰੀ ਵਿਧੀ:-

                                  ਸਭ ਤੋ ਪਹਿਲਾਂ ਕਿਸੇ ਮਾਹਰ ਪਾਸੋ ਆਪਣੀ ਡੀ.ਐਲ ਐਕਸਟ੍ਰੈਕਟ ਦੀ ਫਾਈਲ ਤਿਆਰ ਕਰਵਾਉ ਜੋ ਕਿ ਤੁਹਾਡੀ ਸਾਰੀ ਅੋਨਲਾਈਨ ਐਪਲੀਕੇਸ਼ਨ ਅਤੇ ਫੀਸ ਪੇਮੰਟ ਕਰਵਾ ਦਵੇਗਾ. ਇਸ ਤੋ ਬਾਅਦ ਆਪਣੀ ਫਾਈਲ ਸਬੰਧਤ ਦਫਤਰ ਵਿੱਚ ਜਮਾਂ ਕਰਵਾਉ. ਕੁਝ ਆਰ.ਟੀ.ੳ ਦਫਤਰਾਂ ਵੱਲੋ ਤਾਂ ਡੀ.ਐਲ ਐਕਸਟੈ੍ਰਕਟ 01 ਦਿਨ ਵਿੱਚ ਹੀ ਜਾਰੀ ਕਰ ਦਿਤਾ ਜਾਂਦਾ ਹੈ ਅਤੇ ਕੁਝ ਵੱਲੋ ਜਾਰੀ ਕਰਨ ਦੀ ਮਿਤੀ ਅਤੇ ਸਮਾਂ ਪਾ ਕੇ ਰਸੀਦ ਜਾਰੀ ਕਰ ਦਿਤੀ ਜਾਂਦੀ ਹੈ.

No comments:

Post a Comment