Main Menu

ਖੇਤੀਬਾੜੀ ਆਮਦਨ ਸਰਟੀਫਿਕੇਟ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ

ਖੇਤਾਬਾੜੀ ਭਾਰਤ ਵਿੱਚ ਇਕ ਟੈਕਸ ਰਹਿਤ ਕਿੱਤਾ ਹੈ. ਸੋ ਜਿਆਦਾਤਰ ਕਿਸਾਨ ਆਪਣੀ ਆਮਦਨ ਟੈਕਸ ਰਿਟਰਨ ਨਹੀ ਭਰਦੇ. ਖੇਤੀਬਾੜੀ ਆਮਦਨ ਸਰਟੀਫਿਕੇਟੀ ਦੀ ਆਮ ਤੌਰ ਤੇ ਵਰਤੋ ਕਿਸਾਨ ਦੀ ਸਲਾਨਾ ਆਮਦਨ ਦਰਸਾਉਣ ਲਈ ਕੀਤੀ ਜਾਂਦੀ ਹੈ.





ਖੇਤੀਬਾੜੀ ਆਮਦਨ ਸਰਟੀਫਿਕੇਟ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ



ਖੇਤੀਬਾੜੀ ਆਮਦਨ ਸਰਟੀਫਿਕੇਟ ਲਈ ਲੱਗਣ ਵਾਲੇ ਦਸਤਾਵੇਜ਼:-


  • ਵਾਹੀਯੋਗ ਜਮੀਨ ਮਾਲਕੀ ਦਾ ਸਬੂਤ ਜਿਵੇ ਫਰਦ ਜਮਾਬੰਦੀ.
  • ਬਿਨੈਕਾਰ ਦਾ ਆਧਾਂਰ ਕਾਰਡ.
  • 02 ਪਾਸਪੋਰਟ ਸਾਇਜ਼ ਫੋਟੋਆਂ.
  • ਪਟਾਨਾਮਾ ਜੇਕਰ ਜਮੀਨ ਠੇਕੇ ਤੇ ਕਾਸ਼ਤ ਕਰਦੇ ਹੋ.



ਖੇਤੀਬਾੜੀ ਆਮਦਨ ਸਰਟੀਫਿਕੇਟ ਦਾ ਪਰਸੀਜਰ:-


  • ਆਪਣੇ ਖੇਤੀਬਾੜੀ ਆਮਦਨ ਸਰਟੀਫਿਕੇਟ ਦੀ ਫਾਈਲ ਤਿਆਰ ਕਰਵਾਉ
  • ਫਾਈਲ ਆਪਣੇ ਸਰਪੰਚ/ਨੰਬਰਦਾਰ/ਐਮ.ਸੀ ਪਾਸੋ ਤਸਦੀਕ ਕਰਵਾਉ
  • ਸਰਕਲ ਪਟਵਾਰੀ ਪਾਸੋ ਰਿਪੋਰਟ ਕਰਵਾਉ
  • ਤਹਿਸੀਲਦਾਰ ਦਫਤਰ ਵਿੱਚ ਆਪਣੀ ਫਾਈਲ ਜਮਾ ਕਰਵਾਉ
  • ਤੁਹਾਡਾ ਆਮਦਨ ਸਰਟੀਫਿਕੇਟ ਸਾਰਾ ਪਰਸੀਜਰ ਪੂਰਾ ਹੋਣ ਤੋ ਬਾਅਦ ਜਾਰੀ ਕਰ ਦਿਤਾ ਜਾਵੇਗਾ.



ਪੂਰੀ ਵਿਧੀ:-

                                 ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ. ਜੇਕਰ ਤੁਸੀ ਕੋਈ ਜਮੀਨ ਠੇਕੇ ਤੇ ਕਾਸ਼ਤ ਕਰਦੇ ਤਾਂ ਉਸ ਸਬੰਧੀ ਪਟਾਨਾਮਾ ਵੀ ਨਾਲ ਨੱਥੀ ਕਰੋ. ਜਦ ਤੁਹਾਡੀ ਫਾਈਲ ਤਿਆਰ ਹੋ ਗਈ ਤਾਂ ਸਭ ਤੋ ਪਹਿਲਾਂ ਆਪਣੀ ਫਾਈਲ ਤੇ ਆਪਣੇ ਪਿੰਡ/ਸ਼ਹਿਰ ਦੇ ਸਰਪੰਚ/ਨੰਬਰਦਾਰ/ਐਮ.ਸੀ ਦੇ ਦਸਤਖਤ ਕਰਵਾਉ. ਇਸ ਤੋ ਬਾਅਦ ਆਪਣੇ ਹਲਕੇ ਦੇ ਪਟਵਾਰੀ ਦੀ ਆਪਣੀ ਫਾਈਲ ਤੇ ਰਿਪੋਰਟ ਕਰਵਾਉ. ਅਖੀਰ ਵਿੱਚ ਆਪਣੀ ਫਾਈਲ ਦਫਤਰ ਤਹਿਸੀਲਦਾਰ ਜਮਾਂ ਕਰਵਾਉ ਅਤੇ ਆਪਣਾ ਸਰਟੀਫਿਕੇਟ ਪ੍ਰਾਪਤ ਕਰੋ.


ਖੇਤੀਬਾੜੀ ਇਨਕਮ ਸਰਟੀਫਿਕੇਟ ਦੀ ਵੈਧਤਾ:-

                                                                                  ਆਮ ਤੌਰ ਤੇ ਕਿਸੇ ਵੀ ਆਮਦਨ ਦੇ ਸਰਟੀਫਿਕੇਟ ਦੀ ਵੈਧਤਾ 01 ਸਾਲ ਤੱਕ ਹੁੰਦੀ ਹੈ. ਪਰ ਕੁਝ ਕੇਸਾਂ ਵਿੱਚ ਆਮਦਨ ਸਰਟੀਫਿਕੇਟ ਦੀ ਵੈਧਤਾ 31 ਮਾਰਚ ਤੱਕ ਹੀ ਮੰਨੀ ਜਾਂਦੀ ਹੈ.



ਆਮਦਨ ਸਰਟੀਫਿਕੇਟ ਦਾ ਨਮੂਨਾ:-

                                                                 ਆਮਦਨ ਸਰਟੀਫਿਕੇਟ ਦਾ ਨਮੂਨਾ ਇਸ ਬਲਾਗ ਦੇ ਸ਼ੁਰੂ ਵਿੱਚ ਦਿਤਾ ਗਿਆ ਹੈ.
                                                            

No comments:

Post a Comment