ਕਿਸੇ ਵੀ ਵਿਅਕਤੀ ਦੀ ਮੌਤ ਹੋਣ ਤੋ 21 ਦਿਨ ਦੇ ਅੰਦਰ ਅੰਦਰ ਉਸਦੀ ਮੌਤ ਦਾ ਇੰਦਰਾਜ ਲੋਕਲ ਅਥਾਰਟੀ ਦੇ ਰਿਕਾਰਡ ਵਿੱਚ ਦਰਜ਼ ਕਰਵਾਉਣਾ ਪੈਦਾ ਹੈ. ਇਸ ਤੋ ਬਾਅਦ ਮੋਤ ਦੇ ਸਰਟੀਫਿਕੇਟ ਦੀ ਪਹਿਲੀ ਕਾਪੀ ਮੁਫਤ ਵਿੱਚ ਸੂਚਨਾ ਕਰਤਾ ਨੂੰ ਜਾਰੀ ਕੀਤੀ ਜਾਂਦੀ ਹੈ. ਹੁਣ ਅਸੀ ਮੌਤ ਦੇ ਸਰਟੀਫਿਕੇਟ ਦੀ ਕਾਪੀ ਲੈਣ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.
ਜਰੂਰੀ ਦਸਤਾਵੇਜ਼:-
- ਬਿਨੈਕਾਰ ਦਾ 01 ਆਈ.ਡੀ ਪਰੂਫ ਜਿਵੇ ਵੋਟਰ ਕਾਰਡ, ਆਧਾਰ ਕਾਰਡ, ਪਾਸਪੋਰਟ, ਡਰਾਈਵਿੰਗ ਲਾਈਸੰਸ ਵਗੈਰਾ.
- ਬਿਨੈਕਾਰ ਦੀ 01 ਪਾਸਪੋਰਟ ਸਾਇਜ਼ ਫੋਟੋ
- ਮਿ੍ਤਕ ਦੀ 01 ਪਾਸਪੋਰਟ ਸਾਇਜ਼ ਫੋਟੋ
- ਮੋਤ ਦੇ ਸਰਟੀਫਿਕੇਟ ਦੀ ਕਾਪੀ (ਜੇਕਰ ਪਹਿਲਾਂ ਸਰਟੀਫਿਕੇਟ ਜਾਰੀ ਹੈ ਅਤੇ ਮੋਜੂਦ ਹੈ)
- ਕੋਈ ਅਜਿਹਾ ਆਈ.ਡੀ ਪਰੁੂਫ ਜਿਸਤੇ ਮਿ੍ਤਕ ਦਾ ਨਾਮ ਅਤੇ ਪਤਾ ਲਿਖਿਆ ਹੋਵੇ (ਜੇਕਰ ਹੋਵੇ)
ਕੋਣ ਅਪਲਾਈ ਕਰ ਸਕਦਾ ਹੈ:-
ਮਿ੍ਤਕ ਦੇ ਪਰਿਵਾਰ ਦਾ ਕੋਈ ਵੀ ਮੈਬਂਰ ਮੋਤ ਦੇ ਸਰਟੀਫਿਕੇਟ ਦੀ ਕਾਪੀ ਲੈਣ ਵਾਸਤੇ ਅਪਲਾਈ ਕਰ ਸਕਦਾ ਹੈ.
ਕਿਥੇ ਅਪਲਾਈ ਕਰੀਏ:-
ਲੋਕਲ/ਜਿਲ੍ਹਾ ਰਜਿਸਟਰਾਰ ਜਨਮ ਅਤੇ ਮੌਤ ਜਿਸਦੇ ਰਿਕਾਰਡ ਵਿੱਚ ਮਿ੍ਤਕ ਦੀ ਮੌਤ ਦਾ ਇੰਦਰਾਜ ਹੋਵੇ ਉਸ ਵੱਲੋ ਹੀ ਮੌਤ ਦੇ ਸਰਟੀਫਿਕੇਟ ਦੀ ਕਾਪੀ ਜਾਰੀ ਕੀਤੀ ਜਾਂਦੀ ਹੈ. ਹੁਣ ਅਸੀ ਸਿਰਫ ਸੇਵਾ ਕੇਦਂਰ ਰਾਹੀ ਹੀ ਆਪਣੀ ਫਾਈਲ ਜਮਾਂ ਕਰਵਾ ਸਕਦੇ ਹਾਂ.
ਪੂਰੀ ਵਿਧੀ:-
ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ ਅਤੇ ਉਕਤ ਲਿਖਤ ਦਸਤਾਵੇਜ਼ ਨਾਲ ਨੱਥੀ ਕਰੋ. ਇਸ ਤੋ ਬਾਅਦ ਆਪਣੀ ਫਾਈਲ ਨੇੜਲੇ ਸੇਵਾ ਕੇਦਂਰ ਵਿੱਚ ਜਮਾਂ ਕਰਵਾਉ. ਤਕਰੀਬਨ 15 ਤੋ 30 ਦਿਨ ਦੇ ਅੰਦਰ ਅੰਦਰ ਤੁਹਾਨੂੰ ਮੋਤ ਦੇ ਸਰਟੀਫਿਕੇਟ ਦੀ ਕਾਪੀ ਜਾਰੀ ਕਰ ਦਿਤੀ ਜਾਵੇਗੀ.
ਮੋਤ ਦੇ ਸਰਟੀਫਿਕੇਟ ਦੀ ਟਰਾਂਸਲੇਸ਼ਨ:-
ਮੌਤ ਦਾ ਸਰਟੀਫਿਕੇਟ ਹੁਣ ਤੁਸੀ ਅੰਗਰੇਜੀ ਭਾਸ਼ਾ ਵਿੱਚ ਵੀ ਲੈਣ ਲਈ ਅਪਲਾਈ ਕਰ ਸਕਦੇ ਹੋ. ਅੱਜ ਕੱਲ ਆਮ ਤੌਰ ਤੇ ਪੰਜਾਬੀ ਅਤੇ ਅੰਗਰੇਜ਼ੀ ਦੋਨੋ ਭਾਸ਼ਾਵਾਂ ਵਿੱਚ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ.
No comments:
Post a Comment