Main Menu

ਈ.ਡਬਲਯੂ.ਐਸ ਸਰਟੀਫਿਕੇਟ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਲੋੜੀਦੇ ਹਨ

ਆਰਥਿਕ ਤੌਰ ਤੇ ਕਮਜੋਰ ਵਰਗ ਸਬੰਧੀ ਸਰਟੀਫਿਕੇਟ ਜਿਸਨੂੰ ਈ.ਡਬਲਯੂ.ਐਸ ਸਰਟੀਫਿਕੇਟ ਵੀ ਕਹਿੰਦੇ ਹਨ ਇਕ ਆਮਦਨ ਅਤੇ ਸੰਪਤੀ ਸਬੰਧੀ ਸਰਟੀਫਿਕੇਟ ਹੈ ਜੋ ਕਿ ਆਰਥਿਕ ਤੌਰ ਤੇ ਕਮਜੋਰ ਜਰਨਲ ਜਾਤੀ ਵਰਗ ਨੂੰ ਜਾਰੀ ਕੀਤਾ ਜਾਂਦਾ ਹੈ. ਇਸ ਸਰਟੀਫਿਕੇਟ ਦੇ ਆਧਾਰ ਤੇ ਈ.ਡਬਲਯੂ.ਐਸ ਵਰਗ ਨੂੰ ਸਰਕਾਰੀ ਨੌਕਰੀ ਅਤੇ ਉਚ ਸਿੱਖਿਆ ਵਿੱਚ 10 ਪ੍ਰਤੀਸ਼ਤ ਰਾਖਵਾਕਰਨ ਮਿਲਦਾ ਹੈ.

ਈ.ਡਬਲਯੂ.ਐਸ ਸਰਟੀਫਿਕੇਟ ਲਈ ਲੋੜੀਦੇ ਦਸਤਾਵੇਜ਼:-


  • 03 ਆਈ.ਡੀ. ਪਰੂਫ ਜਿਵੇ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਈਸੰਸ ਵਗੈਰਾ.
  • 03 ਪਾਸਪੋਰਟ ਸਾਇਜ਼ ਫੋਟੋਆਂ.
  • ਜੇਕਰ ਬਿਨੈਕਾਰ ਨਾਬਾਲਗ ਹੈ ਤਾਂ ਉਸਦੇ ਮਾਤਾ ਜਾਂ ਪਿਤਾ ਵੱਲੋ ਇਹ ਸਰਟੀਫਿਕੇਟ ਅਪਲਾਈ ਕੀਤਾ ਜਾ ਸਕਦਾ ਹੈ ਅਤੇ ਅਪਲਾਈ ਕਰਨ ਵਾਲੇ ਦੀਆਂ ਵੀ 03 ਫੋਟੋਆਂ ਅਤੇ 03 ਆਈ.ਡੀ. ਪਰੂਫ ਲਗੱਣਗੇ.


ਯੋਗਤਾ:-


ਬਿਨੈਕਾਰ ਕੋਲ ਹੇਠ ਲਿਖੀ ਸੰਪਤੀ/ਆਮਦਨ ਨਾ ਹੋਵੇ:- 

  • ਬਿਨੈਕਾਰ ਦੀ ਪਰਿਵਾਰਿਕ ਸਲਾਨਾ ਆਮਦਨ 08 ਲੱਖ ਰੁਪਏ ਤੋ ਵੱਧ ਨਾ ਹੋਵੇ.
  • 05 ਏਕੜ ਜਾਂ ਇਸ ਤੋ ਵੱਧ ਵਾਹੀਯੋਗ ਜਮੀਨ ਨਾ ਹੋਵੇ.
  • 1000 ਸਕੇਅਰ ਫੁੱਟ ਜਾਂ ਇਸ ਤੋ ਵੱਧ ਦਾ ਰਿਹਾਇਸ਼ੀ ਫਲੈਟ ਨਾ ਹੋਵੇ.
  • ਨੋਟੀਫਾਈਡ ਨਗਰ ਕੋਸਲ ਵਿੱਚ 100 ਵਰਗ ਗੱਜ ਜਾਂ ਇਸ ਤੋ ਵੱਧ ਦਾ ਪਲਾਟ ਨਾ ਹੋਵੇ.
  • ਨੋਟੀਫਾਈਡ ਨਗਰ ਕੋਸਲ ਤੋ ਇਲਾਵਾ ਹੋਰ ਕਿਤੇ ਵੀ 200 ਵਰਗ ਗਜ ਜਾਂ ਇਸ ਤੋ ਵੱਧ ਦਾ ਪਲਾਟ ਨਾ ਹੋਵੇ.ਪੂਰੀ ਵਿਧੀ:-

                          ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ. ਜੇਕਰ ਲਾਭਪਾਤਰੀ ਨਾਬਾਲਗ ਹੈ ਤਾਂ ਉਸਦੇ ਮਾਤਾ ਜਾਂ ਪਿਤਾ ਵੱਲੋ ਵੀ ਇਸ ਸਰਟੀਫਿਕੇਟ ਲਈ ਅਪਲਾਈ ਕੀਤਾ ਜਾ ਸਕਦਾ ਹੈ. ਆਪਣੀ ਫਾਈਲ ਤਿਆਰ ਕਰਵਾਉਣ ਤੋ ਬਾਅਦ ਸਭ ਤੋ ਪਹਿਲਾਂ ਇਸਤੇ ਆਪਣੇ ਪਿੰਡ/ਸ਼ਹਿਰ ਦੇ ਨੰਬਰਦਾਰ ਜਾਂ ਸਰਪੰਚ ਜਾਂ ਐਮ.ਸੀ ਦੇ ਦਸਤਖਤ ਕਰਵਾਉ. ਫਿਰ ਆਪਣੇ ਇਲਾਕੇ ਦੇ ਸਰਕਲ ਪਟਵਾਰੀ ਦੀ ਰਿਪੋਰਟ ਕਰਵਾਉ. ਅਖੀਰ ਆਪਣੀ ਫਾਈਲ ਹਰ ਪੱਖੋ ਕੰਪਲੀਟ ਕਰਕੇ ਇਸਨੂੰ ਨੇੜਲੇ ਸੇਵਾ ਕੇਦਂਰ ਵਿੱਚ ਜਮਾਂ ਕਰਵਾ ਦਿਉ. ਤੁਹਾਡਾ ਸਰਟੀਫਿਕੇਟ ਤਕਰੀਬਨ 05 ਤੋ 07 ਦਿਨ ਦੇ ਅੰਦਰ ਜਾਰੀ ਕਰ ਦਿਤਾ ਜਾਵੇ.

No comments:

Post a Comment