Main Menu

ਲਰਨਰ ਲਾਈਸੰਸ ਕਿਸ ਤਰਾਂ ਅਪਲਾਈ ਕਰੀਏ ਅਤੇ ਇਸ ਵਾਸਤੇ ਕਿਹੜੇ ਦਸਤਾਵੇਜ਼ ਲੋੜੀਦੇ ਹਨ

ਜਦ ਕਿਸੇ ਵਿਅਕਤੀ ਦੀ ਉਮਰ 16 ਸਾਲ ਦੀ ਹੋ ਜਾਂਦੀ ਹੈ ਤਾਂ ਉਹ ਆਪਣਾ ਲਰਨਰ ਲਾਇਸੰਸ ਬਿਨ੍ਹਾਂ ਗੇਅਰ ਦੋ ਪਹੀਆ ਵਾਹਨ ਦਾ ਬਨਵਾ ਸਕਦਾ ਹੈ ਅਤੇ 18 ਸਾਲ ਦੀ ਉਮਰ ਪੂਰੀ ਕਰਨ ਤੇ ਕਾਰ ਅਤੇ ਮੋਟਰ ਸਾਈਕਲ ਦਾ ਲਰਨਰ ਲਾਈਸੰਸ ਬਨਵਾ ਸਕਦਾ ਹੈ. 




ਲਰਨਰ ਲਾਈਸੰਸ ਕਿਸ ਤਰਾਂ ਅਪਲਾਈ ਕਰੀਏ ਅਤੇ ਇਸ ਵਾਸਤੇ ਕਿਹੜੇ ਦਸਤਾਵੇਜ਼ ਲੋੜੀਦੇ ਹਨ



ਲਰਨਰ ਲਾਈਸੰਸ ਲਈ ਲੱਗਣ ਵਾਲੇ ਦਸਤਾਵੇਜ:-


  • ਜਨਮ ਮਿਤੀ ਦਾ ਸਬੂਤ
  • ਵਿਦਿਅਕ ਪੜਾਈ ਦਾ ਸਬੂਤ
  • ਰਿਹਾਇਸ਼ੀ ਪਤੇ ਦਾ ਸਬੂਤ
  • 02 ਪਾਸਪੋਰਟ ਸਾਇਜ਼ ਫੋਟੋਆਂ


ਲਰਨਰ ਲਾਈਸੰਸ ਕਿਸ ਤਰਾਂ ਅਪਲਾਈ ਕਰੀਏ:-

                                                                               ਲਰਨਰ ਲਾਈਸੰਸ ਅਪਲਾਈ ਕਰਨ ਦਾ ਸਾਰਾ ਪ੍ਰੋਸੈਸ ਆਨਲਾਈਨ ਹੈ. ਪਰ ਹਰ ਇਕ ਸ਼ਹਿਰ ਦੇ ਆਰ.ਟੀ.ੳ ਦਫਤਰ ਵਿੱਚ ਅਕਸਰ ਵੱਖ ਵੱਖ ਤਰਾਂ ਦੇ ਰੂਲਜ਼ ਵੇਖਣ ਨੂੰ ਮਿਲਖੇ ਹਨ. ਸੋ ਅਸੀ ਇਹ ਸਲਾਹ ਦਿੰਦੇ ਹਾਂ ਕਿ ਲਰਨਰ ਲਾਈਸੰਸ ਆਪਣੇ ਸ਼ਹਿਰ ਦੀ ਤਹਿਸੀਲ/ਆਰ.ਟੀ.ੳ ਦਫਤਰ ਵਿੱਚ ਕਿਸੇ ਟਾਈਪਿਸਟ/ਏਜੰਟ ਨਾਲ ਸੰਪਰਕ ਕਰੋ. ਜੋ ਕਿ ਸਕੂਲ ਸਰਟੀਫਿਕੇਟ ਸਰਕਾਰ ਵੱਲੋ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਹੁਣ ਜਰੂਰੀ ਨਹੀ ਹੈ ਪਰ ਫਿਰ ਵੀ ਕਈ ਸ਼ਹਿਰਾਂ ਦੀ ਲਾਈਸੰਸ ਅਥਾਰਟੀ ਵੱਲੋ ਮੰਗਿਆ ਜਾਂਦਾ ਹੈ. ਮੁੱਖ ਤੌਰ ਤੇ ਤੁਸੀ ਆਪਣਾ ਆਧਾਰ ਕਾਰਡ, 02 ਫੋਟੋਆਂ ਅਤੇ ਇਕ ਸਕੂਲ ਸਰਟੀਫਿਕੇਟ ਜਾਂ ਪੈਨ ਕਾਰਡ ਜਾਂ ਜਨਮ ਸਰਟੀਫਿਕੇਟ ਨਾਲ ਲੈ ਜਾਉ. ਤੁਸੀ ਜਿਸ ਕੋਲ ਵੀ ਲਾਈਸੰਸ ਦੀ ਫਾਈਲ ਭਰਵਾਉਣ ਜਾਉਗੇ ਉਹ ਤੁਹਾਨੂੰ ਮੈਡੀਕਲ ਫਿਟਨਸ ਸਰਟੀਫਿਕੇਟ ਬਾਰੇ ਵੀ ਜਾਣਕਾਰੀ ਦੇ ਦਵੇਗਾ ਕਿ ਕਿਸ ਡਾਕਟਰ ਪਾਸੋ ਇਹ ਕਰਵਾਇਆ ਜਾ ਸਕਦਾ ਹੈ. ਬਾਅਦ ਵਿੱਚ ਤੁਹਾਡੀ ਅਪਾਇੰਟਮੈਟਂ ਵਾਲੇ ਦਿਨ ਤੁਹਾਨੂੰ ਲਾਈਸੰਸ ਅਥਾਰਟੀ ਦੇ ਦਫਤਰ ਜਾ ਕੇ ਫੋਟੋ ਕਰਵਾਉਣੀ ਪਵੇਗੀ ਅਤੇ ਟੈਬ ਟੈਸਟ ਦੇਣਾ ਪਵੇਗਾ.

ਲਰਨਿੰਗ ਲਾਈਸੰਸ ਟੈਸਟ:-

                                                     ਤੁਹਾਨੂੰ ਆਪਣੀ ਲਰਨਿੰਗ ਲਾਈਸੰਸ ਦੀ ਅਪਾਇੰਟਮੈਟਂ ਤੋ ਪਹਿਲਾਂ ਹੋਣ ਵਾਲੇ ਟੈਸਟ ਦੀ ਤਿਆਰੀ ਕਰਨੀ ਪਵੇਗੀ. ਇਸ ਅੋਨਲਾਈਨ ਟੈਸਟ ਵਿੱਚ 10 ਵਿੱਚੋ 06 ਸਵਾਲ ਠੀਕ ਹੋਣੇ ਜਰੂਰੀ ਹਨ. ਹਰ ਇਕ ਸਵਾਲ ਲਈ ਤੁਹਾਨੂੰ 30 ਸੈਕਿੰਡ ਦਾ ਸਮਾਂ ਮਿਲੇਗਾ. ਇਸ ਟੈਸਟ ਦੀ ਤਿਆਰੀ ਹੇਠ ਲਿਖੇ ਅਨੁਸਾਰ ਕਰੋ:-



ਲਰਨਰ ਲਾਈਸੰਸ ਕਿਸ ਤਰਾਂ ਅਪਲਾਈ ਕਰੀਏ ਅਤੇ ਇਸ ਵਾਸਤੇ ਕਿਹੜੇ ਦਸਤਾਵੇਜ਼ ਲੋੜੀਦੇ ਹਨ



  • ਫਿਰ ਮੋਕ ਟੈਸਟ ਫਾਰ ਐਲ.ਐਲ ਤੇ ਕਲਿਕ ਕਰੋ
  • ਫਿਰ ਆਪਣਾ ਫਸਟ ਨੇਮ, ਜਨਮ ਮਿਤੀ, ਭਾਸ਼ਾ ਅਤੇ ਰਾਜ ਚੁਣੋ
  • ਤੁਹਾਡਾ ਟੈਸਟ ਸ਼ੁਰੂ ਹੋ ਜਾਵੇਗਾ. ਜਿਸਨੂੰ ਤੁਸੀ ਜਿਨੀ ਵਾਰ ਚਾਹੋ ਦੁਹਰਾ ਸਕਦੇ ਹੋ.

                                        
ਨੋਟ:- ਲਾਇਸੰਸ  ਦੀ ਫੋਟੋ ਵਾਲੇ ਦਿਨ ਆਪਣੇ ਅਸਲ ਪਰੂਫ ਨਾਲ ਲੈਕੇ ਜਾਓ ਜੀ.

1 comment:

  1. Trusted Online Cricket ID Provider

    KGF777 Exchange is one of the top best Online Cricket ID provider In India. It is known for its high-level user security and enjoyable user experience. It has a user-friendly interface, a wide range of markets, competitive odds, various payment ways, live betting, and 24-hour customer assistance. At KGF777 Official users can create Online Cricket ID easily without any agent. KGF777 Online Betting ID gives you access to a wide range of sports betting options and casino online betting games.

    Visit: https://kgf777exch.com/

    ReplyDelete