ਸ਼ਗਨ ਸਕੀਮ ਤੋ ਭਾਵ ਉਹ ਮਾਲੀ ਸਹਾਇਤ ਜੋ ਸਰਕਾਰ ਵੱਲੋ ਗਰੀਬ ਲੜਕੀਆਂ ਦੀ ਸ਼ਾਦੀ ਤੇ ਦਿਤੀ ਜਾਂਦੀ ਹੈ। ਹੁਣ ਅਸੀ ਸ਼ਗਨ ਸਕੀਮ ਅਪਲਾਈ ਕਰਨ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ।
ਸ਼ਗਨ ਸਕੀਮ ਅਪਲਾਈ ਕਰਨ ਲਈ ਲੱਗਣ ਵਾਲੇ ਦਸਤਾਵੇਜ:-
- ਲੜਕੀ ਦੇ ਪਿਤਾ ਦੇ 03 ਆਈ.ਡੀ. ਪਰੂਫ
- ਲੜਕੀ ਦੀ ਮਾਤਾ ਦੇ 03 ਆਈ.ਡੀ ਪਰੂਫ
- ਲੜਕੀ ਦੇ 03 ਆਈ.ਡੀ ਪਰੂਫ
- ਲੜਕੀ ਦਾ ਸਕੂਲ ਸਰਟੀਫਿਕੇਟ
- ਲੜਕੀ/ਪਿਤਾ ਦੀ ਬੈਕਂ ਪਾਸ ਬੁੱਕ
- ਲੜਕੀ ਅਤੇ ਸ਼ਗਨ ਸਕੀਮ ਅਲਪਾਈ ਕਰਨ ਵਾਲੇ ਪਿਤਾ/ਮਾਤਾ ਦੀਆਂ 03-03 ਪਾਸਪੋਰਟ ਸਾਇਜ ਫੋਟੋਆਂ
- ਨਵੀਂ ਬੈਕਂ ਸਟੇਟਮੈਟਂ
- ਲੜਕੀ ਅਤੇ ਲੜਕੇ ਦੋਨੋ ਪਾਸਿਉ ਵਿਆਹ ਦਾ ਕਾਰਡ ਜਿਸਤੇ ਉਹਨਾਂ ਦੇ ਪਿੰਡ ਦੇ ਸਰਪੰਚ ਦੀ ਮੋਹਰ ਲੱਗੀ ਹੋਵੇ
- ਜਾਤੀ ਪ੍ਰਮਾਣ ਪੱਤਰ
- ਜੇਕਰ ਵਿਆਹ ਪਹਿਲਾਂ ਹੀ ਹੋ ਚੁੱਕਾ ਹੈ ਤਾਂ ਗੁਰਦਵਾਰਾ/ਮੰਦਿਰ ਦਾ ਸਰਟੀਫਿਕੇਟ ਅਤੇ 04 ਵਿਆਹ ਦੀਆਂ ਫੋਟੋਆਂ।
ਸ਼ਗਨ ਸਕੀਮ ਅਪਲਾਈ ਕਰਨ ਦੀ ਸਮਾਂ ਸੀਮਾ:-
ਤੁਸੀ ਸ਼ਗਨ ਸਕੀਮ ਸ਼ਾਦੀ ਤੋ ਪਹਿਲਾਂ ਕਦੇ ਵੀ ਅਤੇ ਸ਼ਾਦੀ ਹੋਣ ਤੋ 01 ਮਹੀਨੇ ਦੇ ਵਿੱਚ ਵਿੱਚ ਅਪਲਾਈ ਕਰ ਸਕਦੇ ਹੋ। ਜੋ ਵਿਆਹ ਦਾ ਕਾਰਡ ਲੜਕੀ ਵੱਲੋ ਲੱਗਣਾ ਹੈ ਉਸਤੇ ਲੜਕੇ ਦੇ ਪਿੰਡ/ਸ਼ਹਿਰ ਦੇ ਸਰਪੰਚ/ਐਮ.ਸੀ ਦੀ ਮੋਹਰ/ਦਸਤਖਤ ਅਤੇ ਲੜਕੇ ਵਾਲੇ ਵਿਆਹ ਦੇ ਕਾਰਡ ਤੇ ਲੜਕੇ ਦੇ ਪਿੰਡ/ਸ਼ਹਿਰ ਦੇ ਸਰਪੰਚ/ਐਮ.ਸੀ ਦੇ ਮੋਹਰ/ਦਸਤਖਤ ਜਰੂਰੀ ਹਨ। ਜੇਕਰ ਲੜਕੀ ਦੇ ਪਿਤਾ ਦੀ ਮੌਤ ਹੋ ਚੁਕੀ ਹੈ ਤਾ ਉਸਦੀ ਮਾਤਾ ਇਸ ਸਕੀਮ ਲਈ ਅਪਲਾਈ ਕਰ ਸਕਦੀ ਹੈ ਅਤੇ ਜੇਕਰ ਦੋਨੋ ਮਾਤਾ ਪਿਤਾ ਦੀ ਮੌਤ ਹੋ ਚੁਕੀ ਹੈ ਤਾ ਲੜਕੀ ਖੁਦ ਵੀ ਅਪਲਾਈ ਕਰ ਸਕਦੀ ਹੈ.
ਸ਼ਗਨ ਸਕੀਮ ਕਿਸ ਤਰਾਂ ਅਪਲਾਈ ਕਰੀਏ:-
ਸਭ ਤੋ ਪਹਿਲਾਂ ਤੁਸੀ ਕਿਸੇ ਮਾਹਰ/ਟਾਈਪਿਸਟ ਪਾਸੋ ਆਪਣੀ ਸ਼ਗਨ ਸਕੀਮ ਦੀ ਫਾਈਲ ਭਰਵਾਉ। ਫਿਰ ਸਾਰੀ ਫਾਈਲ ਤੇ ਆਪਣੇ ਪਿੰਡ ਦੇ ਸਰਪੰਚ ਜਾਂ ਨੰਬਰਦਾਰ ਦੇ ਦਸਤਖਤ ਕਰਵਾਉ। ਅੱਜ ਕੱਲ ਸ਼ਗਨ ਸਕੀਮ ਦੀ ਫਾਈਲ ਸੇਵਾ ਕੇਦਂਰ ਵਿਖੇ ਜਮਾਂ ਕਰਵਾਉਣੀ ਪੈਂਦੀ ਹੈ ਜੋ ਕਿ ਉਸਨੂੰ ਅਗੇ ਸਰਕਲ ਸਮਾਜ ਭਲਾਈ ਦਫਤਰ ਵਿਖੇ ਅਗੇਤਰ ਕਾਰਵਾਈ ਲਈ ਭੇਜ ਦਿੰਦਾ ਹੈ।
No comments:
Post a Comment