ਅੱਜ ਕੱਲ ਆਮ ਭਾਸ਼ਾ ਵਿੱਚ ਜਦ ਵੀ ਕੋਈ ਲੜਕਾ ਜਾਂ ਲੜਕੀ ਆਪਣੇ ਮਾਤਾ ਪਿਤਾ ਦੀ ਸਹਿਮਤੀ ਤੋ ਬਗੈਰ ਸ਼ਾਦੀ ਕਰਵਾਉਦੇ ਹਨ ਤਾਂ ਉਸਨੂੰ ਲਵ ਮੈਰਿਜ ਕਹਿੰਦੇ ਹਨ। ਜੇਕਰ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ ਉਮਰ 18 ਸਾਲ ਹੈ ਤਾਂ ਉਹ ਆਪਣੇ ਮਾਤਾ ਪਿਤਾ ਦੀ ਸਹਿਮਤੀ ਦੀ ਬਗੈਰ ਸ਼ਾਦੀ ਕਰਵਾ ਸਕਦੇ ਹਨ।
ਹਾਈਕੋਰਟ ਪਾਸੋ ਸਵੈ ਰਖਿਆ:-
ਜਦ ਵੀ ਕੋਈ ਲੜਕਾ ਲੜਕੀ ਆਪਣੇ ਮਾਤਾ ਪਿਤਾ ਦੀ ਸਹਿਮਤੀ ਤੋ ਬਗੈਰ ਸ਼ਾਦੀ ਕਰਵਾਉਦੇ ਹਨ ਅਤੇ ਉਹਨਾਂ ਨੂੰ ਆਪਣੇ ਪਰਿਵਾਰਾਂ ਤੋ ਖਤਰਾ ਹੁੰਦਾ ਹੈ ਤਾਂ ਹਾਈ ਕੋਰਟ ਅਜਿਹੀ ਸੂਰਤ ਵਿੱਚ ਪੁਲਿਸ ਪ੍ਰੋਟੈਕਸ਼ਨ ਮੁਹਈਆ ਕਰਵਾਉਦੀ ਹੈ। ਜਦ ਵੀ ਲੜਕਾ ਲੜਕੀ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਸ਼ਾਦੀ ਕਰਵਾ ਲੈਂਦੇ ਹਨ ਤਾਂ ਹਾਈ ਕੋਰਟ ਵਿੱਚ ਪ੍ਰੋਟੈਕਸ਼ਨ ਲਈ ਅਪਲਾਈ ਕਰ ਸਕਦੇ ਹਨ।
ਜਰੂਰੀ ਦਸਤਾਵੇਜ:-
- ਉਮਰ ਦਾ ਸਬੂਤ
- ਰਿਹਾਇਸ਼ ਦਾ ਸਬੂਤ
- ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਕਰਵਾਈ ਸ਼ਾਦੀ ਦਾ ਸਬੂਤ
ਭਾਰਤ ਵਿੱਚ ਜਿਆਦਾ ਅਬਾਦੀ ਹਿੰਦੂ ਧਰਮ ਨਾਲ ਸਬੰਧਤ ਹੈ ਜਿਸ ਕਾਰਨ ਅਸੀ ਹੁਣ ਇਸ ਬਲਾਗ ਵਿੱਚ ਹਿੰਦੂ ਮੈਰਿਜ ਐਕਟ 1955 ਦੇ ਆਧਾਰ ਤੇ ਗੱਲ ਕਰਾਂਗੇ:-
ਹਿੰਦੂ ਮੈਰਿਜ ਐਕਟ ਮੁਤਾਬਕ ਸ਼ਾਦੀ ਕਰਵਾਉਣ ਲਈ ਨਿਯਮ:-
ਹਿੰਦੂ ਮੈਰਿਜ ਐਕਟ 1955 ਦੇ ਸੈਕਸ਼ਨ 5 ਅਧੀਨ ਜੋ ਵਿਅਕਤੀ ਹੇਠ ਲਿਖੀਆਂ ਮੁੱਖ ਸ਼ਰਤਾਂ ਪੂਰੀਆਂ ਕਰਦਾ ਹੈ ਤਾਂ ਸ਼ਾਦੀ ਲਈ ਯੋਗ ਹੈ:-
ਲੜਕਾ ਲੜਕੀ ਵਿੱਚੋ ਸ਼ਾਦੀ ਦੇ ਸਮੇ ਪਹਿਲਾਂ ਕੋਈ ਸ਼ਾਦੀਸ਼ੁਦਾ ਨਹੀ ਹੋਣਾ ਚਾਹੀਦਾ
ਲੜਕਾ ਲੜਕੀ ਦੋਨਾਂ ਦੀ ਦੀਮਾਗੀ ਹਾਲਤ ਸ਼ਾਦੀ ਦੇ ਸਮੇ ਬਿਲਕੁਲ ਸਹੀ ਹੋਣੀ ਚਾਹੀਦੀ ਹੈ ਤਾਂ ਜੋ ਆਪਣੀ ਸਹਿਮਤੀ ਦੇ ਸਕਣ।
ਸ਼ਾਦੀ ਦੇ ਸਮੇ ਉਹਨਾਂ ਦੋਨਾਂ ਨੂੰ ਅਜਿਹੀ ਕੋਈ ਵੀ ਦੀਮਾਗੀ ਬੀਮਾਰੀ ਜਾਂ ਮਿਰਗੀ ਨਾ ਹੋਵੇ ਜਿਸ ਕਾਰਨ ਉਹ ਆਪਣੀ ਪੂਰੀ ਸਹਿਮਤੀ ਨਾ ਦੇ ਸਕਦੇ ਹੋਣ।
ਸ਼ਾਦੀ ਦੇ ਸਮੇ ਲੜਕੇ ਦੀ ਉਮਰ 21 ਸਾਲ ਅਤੇ ਲੜਕੀ ਦੀ ਉਮਰ 18 ਸਾਲ ਹੋਣੀ ਚਾਹੀਦੀ ਹੈ।
ਲੜਕਾ ਲੜਕੀ ਦੋਨਾਂ ਵਿੱਚ ਕੋਈ ਵਰਜਿਤ ਰਿਸ਼ਤਾ ਨਹੀ ਹੋਣਾ ਚਾਹੀਦਾ ਅਤੇ ਨਾ ਹੀ ਉਹ ਦੋਨੋ ਸਪਿੰਡਾ (ਇਕੋ ਹੀ ਵੰਸ਼) ਵਿੱਚੋ ਹੋਣ।
ਹਿੰਦੂ ਵਿਆਹ ਲਈ ਜਰੂਰੀ ਰਸਮਾਂ:-
ਹਿੰਦੂ ਮੈਰਿਜ ਐਕਟ 1955 ਦੇ ਸੈਕਸ਼ਨ 7 ਅਧੀਨ (1) ਇਕ ਹਿੰਦੂ ਵਿਆਹ ਦੀ ਰਸਮ ਦੋਨੋ ਧਿਰਾਂ ਦੇ ਹਿੰਦੂ ਰੀਤੀ ਰਿਵਾਜਾਂ ਮੁਤਾਬਕ ਕੀਤੀ ਜਾ ਸਕਦੀ ਹੈ (2) ਜੇਕਰ ਸ਼ਾਦੀ 07 ਲਾਵਾਂ ਲੈ ਕੇ ਕੀਤੀ ਜਾਣੀ ਹੈ ਤਾਂ ਸਤਵੀ ਲਾਵ ਹੁੰਦੇ ਸਾਰ ਵਿਆਹ ਸੰਪਨ ਮੰਨ ਲਿਆ ਜਾਵੇਗਾ।
ਪੂਰੀ ਵਿਧੀ:-
ਆਮ ਤੌਰ ਤੇ ਜਦ ਕੋਈ ਲੜਕਾ ਲੜਕੀ ਜੋ ਕਿ ਉਪਰ ਲਿਖੀਆਂ ਸ਼ਰਤਾਂ ਵਗੈਰਾ ਪੂਰੀਆਂ ਕਰਦੇ ਹਨ ਅਤੇ ਸ਼ਾਦੀ ਲਈ ਯੋਗ ਹਨ ਤਾਂ ਸਭ ਤੋ ਪਹਿਲਾਂ ਕਿਸੇ ਵਕੀਲ ਨਾਲ ਉਕਤ ਲਿਖੇ ਦਸਤਾਵੇਜ ਲੈ ਕੇ ਸੰਪਰਕ ਕਰਨਾ ਪਵੇਗਾ। ਜਦ ਧਾਰਮਿਕ ਰੀਤੀ ਰਿਵਾਜਾਂ ਮੁਤਾਬਕ ਸ਼ਾਦੀ ਸੰਪਨ ਹੋ ਜਾਵੇਗੀ ਤਾਂ ਵਕੀਲ ਵਿਆਹੇ ਜੋੜੇ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪ੍ਰੋਟੈਕਸ਼ਨ ਹਾਸਲ ਕਰੇਗਾ। ਜਿਸ ਤੋ ਬਾਅਦ ਲੜਕਾ ਲੜਕੀ ਦੇ ਪਰਿਵਾਰ ਵਿੱਚੋ ਕੋਈ ਵੀ ਵਿਅਕਤੀ ਉਹਨਾਂ ਨੂੰ ਕੋਈ ਨੁਕਸਾਨ ਨਹੀ ਪਹੁੰਚਾ ਸਕਦਾ।
No comments:
Post a Comment