ਪੰਜਾਬ ਕੰਪਲਸਰੀ ਰਜਿਸਟਰੇਸ਼ਨ ਆਫ ਮੈਰਿਜ਼ ਐਕਟ 2012 ਅਨੁਸਾਰ ਹੁਣ ਹਰ ਇਕ ਵਿਅਕਤੀ ਆਪਣੀ ਸ਼ਾਦੀ ਦੀ ਰਜਿਟਰੇਸ਼ਨ ਜਰੂਰ ਕਰਾਵੇ। ਬਾਅਦ ਵਿੱਚ ਕਿਸੇ ਲੇਟ ਫੀਸ ਨੂੰ ਭਰਨ ਤੋ ਚੰਗਾ ਹੈ ਕਿ ਸ਼ਾਦੀ ਤੋ 03 ਮਹੀਨੇ ਦੇ ਅੰਦਰ ਅੰਦਰ ਇਸਦੀ ਰਜਿਸਟਰੇਸ਼ਨ ਤਹਿਸੀਲਦਾਰ ਕਮ ਰਜਿਸਟਰਾਰ ਆਫ਼ ਮੈਰਿਜ਼ ਦੇ ਦਫਤਰ ਵਿੱਚ ਜਾ ਕੇ ਕਰਵਾ ਲਈ ਜਾਵੇ।
ਮੈਰਿਜ ਰੇਗੀਸਟ੍ਰੇਸ਼ਨ ਲਈ ਜਰੂਰੀ ਦਸਤਾਵੇਜ :-
- ਲੜਕਾ ਅਤੇ ਲੜਕੀ ਦੋਨਾਂ ਦੇ 03-03 ਆਈ.ਡੀ ਪਰੂਫ ਜਿਵੇ ਪਾਸਪੋਰਟ, ਸਕੂਲ ਸਰਟੀਫਿਕੇਟ, ਆਧਾਰ ਕਾਰਡ, ਵੋਟਰ ਕਾਰਡ, ਨੋਟ ਫਾਊਡਂ ਸਰਟੀਫਿਕੇਟ, ਜਨਮ ਸਰਟੀਫਿਕੇਟ, ਡਰਾਈਵਿੰਗ ਲਾਈਸੰਸ, ਬੈਕਂ ਪਾਸ ਬੁੱਕ ਆਦਿ ਵਿੱਚੋ ਕੋਈ ਤਿੰਨ ਆਈ.ਡੀ. ਪਰੂਫ।
- ਵਿਆਹ ਦਾ ਕਾਰਡ।
- ਵਿਆਹ ਦੀਆਂ 04 ਫੋਟੋਸ, ਅਨੰਦ ਕਾਰਜ ਦੀਆਂ, (ਜਿਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਵਿਚ ਫੇਰਿਆਂ ਦੀ ਫੋਟੋ ਅਤੇ ਦੂਸਰੀ ਪਲਾ ਫੜਾਉਦੇ ਹੋਣ ਜਾਂ ਜੌੜੀ ਅਰਦਾਸ ਵਿਚ ਖੜੀ ਹੋਵੇ ਆਦਿ ਦੀ ਫੋਟੋ।)
- ਲੜਕਾ ਲੜਕੀ ਦੋਨਾਂ ਦੀਆਂ 04-04 ਪਾਸਪੋਰਟ ਸਾਇਜ ਫੋਟੋਸ ਅਤੇ ਲੜਕਾ ਲੜਕੀ ਦੀ ਇਕ ਜੁਆਇੰਟ ਪਾਸਪੋਰਟ ਸਾਇਜ ਫੋਟੋ।
- ਗੁਰਦੁਆਰਾ ਸਾਹਿਬ ਵਲੋ ਮਿਲਿਆ ਸਰਟੀਫਿਕੇਟ ਅਤੇ ਮੈਰਿਜ ਫਾਈਲ ਵਿੱਚ ਗ੍ਰੰਥੀ ਦੇ ਹਸਤਾਖਰ। ਦੋਨੋ ਬਹੁਤ ਜਰੂਰੀ ਹਨ।
- ਅਗਰ ਲੜਕਾ ਜਾਂ ਲੜਕੀ ਵਿੱਚੋ ਕੋਈ ਵਿਦੇਸ਼ ਤੋ ਆਇਆ ਹੈ ਤਾਂ ਉਸਦਾ ਵਿਦੇਸ਼ ਦਾ ਐਡਰੈਸ ਅਤੇ ਵਿਦੇਸ਼ ਦੀ ਐਡਰੈਸ ਆਈ.ਡੀ (ਜਿਵੇ ਡਰਾਈਵਿੰਗ ਲਾਈਸੰਸ ਆਦਿ) ਅਤੇ ਇੰਡੀਆ ਦੇ ਐਡਰੈਸ ਦੀ ਇਕ ਆਈ.ਡੀ ਜਿਵੇ ਬੈਕਂ ਪਾਸ ਬੁੱਕ ਜਿਸਤੇ ਇੰਡੀਆ ਦਾ ਐਡਰੈਸ ਹੋਵੇ ਜਾਂ ਆਧਾਰ ਕਾਰਡ ਆਦਿ।
- ਅਗਰ ਲੜਕਾ ਜਾਂ ਲੜਕੀ ਵਿੱਚੋ ਕਿਸੇ ਦੀ ਦੂਸਰੀ ਸ਼ਾਦੀ ਹੈ ਤਾਂ ਪਹਿਲੀ ਸ਼ਾਦੀ ਦਾ ਪਰੂਫ ਪਰੂਫ ਲੈ ਕੇ ਆਉ। (ਜਿਵੇ ਡਾਇਵੋਰਸ ਸਰਟੀਫਿਕੇਟ ਆਦਿ)
ਮੈਰਿਜ ਰਜਿਸਟਰਡ ਕਰਵਾਉਣ ਵਾਲੇ ਦਿਨ ਹੇਠ ਲਿਖੇ ਵਿਅਕਤੀ ਅਤੇ ਉਹਨਾਂ ਦੇ ਅਸਲ ਆਈ.ਡੀ ਲੈ ਕੇ ਆਉ :-
- ਲੜਕਾ ਅਤੇ ਲੜਕੀ।
- ਲੜਕਾ ਅਤੇ ਲੜਕੀ ਦੋਨਾਂ ਦਾ 1-1 ਗਾਰਡੀਅਨ ਜਿਵੇ ਮਾਤਾ, ਪਿਤਾ ਜਾਂ ਭੈਣ-ਭਰਾ। (ਦੋਨਾਂ ਗਾਰਡੀਅਨਸ ਦਾ ਅਸਲ ਆਈ.ਡੀ ਪਰੂਫ)
- ਲੜਕਾ ਅਤੇ ਲੜਕੀ ਦੋਨਾਂ ਦੇ ਪਿੰਡ/ਸ਼ਹਿਰ ਦਾ ਨੰਬਰਦਾਰ, ਸਰਪੰਚ ਜਾਂ ਐਮ.ਸੀ। (ਦੋਵਾਂ ਦਾ ਅਸਲ ਆਈ.ਡੀ. ਪਰੂਫ)
ਪੂਰੀ ਵਿਧੀ:-
ਸਭ ਤੋ ਪਹਿਲਾਂ ਉਕਤ ਲਿਖੇ ਦਸਤਾਵੇਜ ਲੈ ਕੇ ਕਿਸੇ ਕਾਨੂੰਨੀ ਮਾਹਰ ਜਾਂ ਵਕੀਲ ਨੂੰ ਮਿਲੋ ਅਤੇ ਆਪਣੀ ਕੋਰਟ ਮੈਰਿਜ਼ ਦੀ ਫਾਈਲ ਤਿਆਰ ਕਰਵਾਉ. ਬਾਅਦ ਵਿੱਚ ਕੋਈ ਇਕ ਦਿਨ ਨਿਸਚਿਤ ਕਰਕੇ ਉਕਤ ਸਾਰੇ ਲਿਖੇ ਵਿਅਕਤੀ ਦਫਤਰ ਤਹਿਸੀਲਦਾਰ ਕਮ ਰਜਿਸਟਰਾਰ ਆਫ ਮੈਰਿਜ਼ ਵਿਖੇ ਹਾਜ਼ਰ ਹੋਵੋ. ਤਹਿਸੀਲਦਾਰ ਸਾਹਿਬ ਵੱਲੋ ਫਾਈਲ ਮਾਰਕ ਕਰਨ ਤੋ ਬਾਅਦ ਸੇਵਾ ਕੇਦਂਰ ਵਿਖੇ ਜਾ ਕੇ ਸਾਰੇ ਵਿਅਕਤੀ ਆਪਣੀ ਫੋਟੋ ਖਿਚਵਾਉ. ਬਾਅਦ ਵਿੱਚ ਤਕਰੀਬਨ 01 ਹਫਤੇ ਦੇ ਅੰਦਰ ਮੈਰਿਜ਼ ਸਰਟੀਫਿਕੇਟ ਜਾਰੀ ਕਰ ਦਿਤਾ ਜਾਂਦਾ ਹੈ.
ਨੋਟ :-
- ਮੈਰਿਜ ਰੇਗੀਸਟ੍ਰੇਸ਼ਨ ਵਾਲੇ ਦਿਨ ਸਾਰੇ ਅਸਲ ਪੇਪਰ ਨਾਲ ਲੈ ਕੇ ਜਾਓ ।
- ਮੈਰਿਜ ਰਜਿਸਟਰ ਕਰਵਾਉਣ ਲਈ ਦਿਤੇ ਆਪਣੇ ਸਾਰੇ ਆਈ.ਡੀ. ਪਰੂਫਾਂ (ਦਸਤਾਵੇਜ) ਤੇ ਆਪਣਾ ਨਾਮ ਅਤੇ ਸਾਰੀ ਡੀਟੇਲ ਖੁਦ ਚੰਗੀ ਤਰਾਂ ਚੈਕ ਕਰਕੇ ਲਿਜਾਓ ਅਤੇ ਫਾਈਲ ਵਿੱਚ ਸਪੈਲਿੰਗ ਖੁਦ ਚੰਗੀ ਤਰਾਂ ਚੈਕ ਕਰੋ। ਬਾਅਦ ਵਿੱਚ ਅਗਰ ਇਤਰਾਜ਼ ਲੱਗਦਾ ਹੈ ਤਾਂ ਉਸਦੇ ਤੁਸੀ ਖੁਦ ਜਿੰਮੇਵਾਰ ਹੋਵੋਗੇ।
No comments:
Post a Comment