ਪੁਲਿਸ ਕਲੀਅਰਐਸਂ ਸਰਟੀਫਿਕੇਟ ਜਿਸਨੂੰ ਆਮ ਤੋਰ ਤੇ ਪੀ.ਸੀ.ਸੀ ਕਿਹਾ ਜਾਂਦਾ ਹੈ। ਜਿਸਦੀ ਅੱਜ ਕੱਲ ਬਾਹਰ ਜਾਣ ਵਾਸਤੇ ਜਾਂ ਨੌਕਰੀ ਲਈ ਜਰੂਰਤ ਪੈਦੀ ਹੈ। ਅੱਜ ਅਸੀ ਇਸਨੂੰ ਅਪਲਾਈ ਕਰਨ ਤੋ ਲੈ ਕੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ।
ਪੀ.ਸੀ.ਸੀ. ਦੀਆਂ ਕਿਸਮਾਂ:-
ਆਮ ਤੌਰ ਤੇ ਪੁਲਿਸ ਕਲੀਅਰ ਸਰਟੀਫਿਕੇਟ ਦੋ ਤਰਾਂ ਦੇ ਹੁੰਦੇ ਹਨ ਕਿਉਕਿ ਇਹ ਦੋ ਵੱਖੋ ਵਖੱਰੇ ਵਿਭਾਗਾਂ ਵੱਲੋ ਜਾਰੀ ਕੀਤੇ ਜਾਂਦੇ ਹਨ ਜਿਹਨਾਂ ਦਾ ਵੇਰਵਾ ਇਸ ਪ੍ਰਕਾਰ ਹੈ :-
- ਪੀ.ਸੀ.ਸੀ ਮਹਿਕਮਾ ਪੁਲਿਸ ਵੱਲੋ
- ਪੀ.ਸੀ.ਸੀ ਪਾਸਪੋਰਟ ਦਫਤਰ ਵੱਲੋ
ਮਹਿਕਮਾ ਪੁਲਿਸ ਵਿੱਚ ਪੀ.ਸੀ.ਪੀ ਅਸਪਲਾਈ ਕਰਨ ਦੀ ਵਿਧੀ :-
ਜਦ ਤੁਸੀ ਆਪਣੀ ਪੀ.ਸੀ.ਸੀ ਮਹਿਕਮਾ ਪੁਲਿਸ ਵਿੱਚ ਅਲਪਾਈ ਕਰੋਗੇ ਤਾਂ ਤੁਹਾਨੂੰ ਹੇਠ ਲਿਖਿਆਂ ਦਸਤਾਵੇਜਾਂ ਦੀ ਜਰੂਰਤ ਪਵੇਗੀ :-
- ਪਾਸਪੋਰਟ ਦੀ ਤਸਦੀਕਸੁਦਾ ਕਾਪੀ (ਜੇਕਰ ਪੀ.ਸੀ.ਸੀ ਬਾਹਰ ਲਈ ਲੋੜੀਦੀ ਹੈ)
- ਆਧਾਰ ਕਾਰਡ ਦੀ ਤਸਦੀਕਸੁਦਾ ਕਾਪੀ
- ਜਨਮ ਸਰਟੀਫਿਕੇਟ ਜਾਂ ਸਕੂਲ ਸਰਟੀਫਿਕੇਟ ਦੀ ਤਸਦੀਕਸੁਦਾ ਕਾਪੀ
- ਵੋਟਰ ਕਾਰਡ ਜਾਂ ਡਰਾਈਵਿੰਗ ਲਾਈਸੰਸ ਦੀ ਤਸਦੀਕਸੁਦਾ ਕਾਪੀ।
ਜਣਕਿ ਤੁਹਾਨੂੰ ਕਿਸੇ ਵੀ 3-4 ਦਸਤਾਵੇਜਾਂ ਦੀ ਜਰੂਰਤ ਪੀ.ਸੀ.ਸੀ ਵਾਸਤੇ ਪਵੇਗੀ। ਅਗਰ ਜਿਸ ਵਿਅਕਤੀ ਦੀ ਪੀ.ਸੀ.ਸੀ ਕਰਵਾਉਣੀ ਹੈ ਉਹ ਭਾਰਤ ਵਿੱਚ ਮੋਜੂਦ ਨਹੀ ਹੈ ਤਾਂ ਉਸਦੀ ਜਗ੍ਹਾਂ ਜੋ ਵੀ ਪੀ.ਸੀ.ਸੀ ਅਪਲਾਈ ਕਰੇਗਾ ਤਾਂ ਉਸਦੇ ਵੀ 04 ਪਰੂਫਾਂ ਸਮੇਤ 04 ਫੋਟੋਆਂ ਦੀ ਜਰੂਰਤ ਪਵੇਗੀ। ਇਹ ਸਾਰੇ ਦਸਤਾਵੇਜ ਲੈ ਕੇ ਤੁਹਾਨੂੰ ਥਾਣੇ ਅੰਦਰ ਬਣੇ ਸਾਂਝ ਕੇਦਂਰ ਵਿਖੇ ਜਾਣਾ ਪਵੇਗਾ। ਜਿਥੇ ਤੁਹਾਡੀ ਪੀ.ਸੀ.ਸੀ ਦੀ ਫਾਈਲ ਜਮਾਂ ਹੋਵੇਗੀ ਅਤੇ ਪੁਲਿਸ ਇਨਕੁਆਰੀ ਹੋਣ ਤੋ ਬਾਅਦ ਪੀ.ਸੀ.ਸੀ. ਤਕਰੀਬਨ 10 ਦਿਨਾਂ ਅੰਦਰ ਜਾਰੀ ਹੋ ਜਾਂਦੀ ਹੈ।
ਪਾਸਪੋਰਟ ਦਫਤਰ ਵਿਖੇ ਪੀ.ਸੀ.ਸੀ ਅਪਲਾਈ ਕਰਨ ਦੀ ਵਿਧੀ :-
ਪਾਸਪੋਰਟ ਦਫਤਰ ਵਿਖੇ ਪੀ.ਸੀ.ਸੀ ਅਪਲਾਈ ਕਰਨ ਵਾਸਤੇ ਤੁਹਾਡੀ ਹੇਠ ਲਿਖੇ ਦਸਤਾਵੇਜਾਂ ਦੀ ਜਰੂਰਤ ਪਵੇਗੀ :-
- ਪਾਸਪੋਰਟ
- ਆਧਾਰ ਕਾਰਡ
ਉਪਰੋਕਤ ਲਿਖਤ ਦਸਤਾਵੇਜਾਂ ਨਾਲ ਤੁਸੀ ਕਿਸੇ ਕਾਨੂੰਨੀ ਕੰਮਾਂ ਦੇ ਤਜਰਬੇਕਾਰ ਪਾਸੋ ਆਪਣੀ ਫਾਈਲ/ਅਪਾਇੰਟਮੈਟਂ ਤਿਆਰ ਕਰਵਾਉੁ। ਜਿਸ ਤੋ ਬਾਅਦ ਅਪਾਇੰਟਮੈਟਂ ਵਾਲੇ ਦਿਨ ਪਾਸਪੋਰਟ ਦਫਤਰ ਵਿੱਚ ਆਪਣੀ ਫੋਟੋ ਕਰਵਾਉ। ਪੁਲਿਸ ਇਨਕੁਆਰੀ ਹੋਣ ਤੋ ਬਾਅਦ ਤਕਰੀਬਨ 10 ਦਿਨਾਂ ਅੰਦਰ ਤੁਹਾਡੀ ਪੀ.ਸੀ.ਸੀ ਜਾਰੀ ਹੋ ਜਾਵੇਗੀ। ਜੋ ਤੁਹਾਨੂੰ ਖੁਦ ਪਾਸਪੋਰਟ ਦਫਤਰ ਵਿਖੇ ਜਾ ਕੇ ਲਿਆਉਣੀ ਪਵੇਗੀ।
ਪੀ.ਸੀ.ਸੀ ਜਲਦੀ ਕਿਸ ਤਰਾਂ ਪ੍ਰਾਪਤ ਕਰੀਏ :-
ਅਗਰ ਤੁਹਾਡਾ ਪਾਸਪੋਰਟ ਪਿਛਲੇ 06 ਮਹੀਨੇ ਅੰਦਰ ਜਾਰੀ ਹੋਇਆ ਹੈ ਤਾਂ ਤੁਹਾਨੂੰ ਪਾਸਪੋਰਟ ਦਫਤਰ ਵੱਲੋ ਪੀ.ਸੀ.ਸੀ ਤੁਰੰਤ ਬਿਨ੍ਹਾਂ ਕਿਸੇ ਇਨਕੁਆਰੀ ਤੋ ਆਮ ਤੋਰ ਤੇ ਜਾਰੀ ਕਰ ਦਿਤੀ ਜਾਂਦੀ ਹੈ।
No comments:
Post a Comment