ਜਦ ਕਿਸੇ ਵਿਅਕਤੀ ਦੀ ਉਮਰ 16 ਸਾਲ ਦੀ ਹੋ ਜਾਂਦੀ ਹੈ ਤਾਂ ਉਹ ਆਪਣਾ ਲਰਨਰ ਲਾਇਸੰਸ ਬਿਨ੍ਹਾਂ ਗੇਅਰ ਦੋ ਪਹੀਆ ਵਾਹਨ ਦਾ ਬਨਵਾ ਸਕਦਾ ਹੈ ਅਤੇ 18 ਸਾਲ ਦੀ ਉਮਰ ਪੂਰੀ ਕਰਨ ਤੇ ਕਾਰ ਅਤੇ ਮੋਟਰ ਸਾਈਕਲ ਦਾ ਲਰਨਰ ਲਾਈਸੰਸ ਬਨਵਾ ਸਕਦਾ ਹੈ.
ਲਰਨਰ ਲਾਈਸੰਸ ਲਈ ਲੱਗਣ ਵਾਲੇ ਦਸਤਾਵੇਜ:-
- ਜਨਮ ਮਿਤੀ ਦਾ ਸਬੂਤ
- ਵਿਦਿਅਕ ਪੜਾਈ ਦਾ ਸਬੂਤ
- ਰਿਹਾਇਸ਼ੀ ਪਤੇ ਦਾ ਸਬੂਤ
- 02 ਪਾਸਪੋਰਟ ਸਾਇਜ਼ ਫੋਟੋਆਂ
ਲਰਨਰ ਲਾਈਸੰਸ ਕਿਸ ਤਰਾਂ ਅਪਲਾਈ ਕਰੀਏ:-
ਲਰਨਰ ਲਾਈਸੰਸ ਅਪਲਾਈ ਕਰਨ ਦਾ ਸਾਰਾ ਪ੍ਰੋਸੈਸ ਆਨਲਾਈਨ ਹੈ. ਪਰ ਹਰ ਇਕ ਸ਼ਹਿਰ ਦੇ ਆਰ.ਟੀ.ੳ ਦਫਤਰ ਵਿੱਚ ਅਕਸਰ ਵੱਖ ਵੱਖ ਤਰਾਂ ਦੇ ਰੂਲਜ਼ ਵੇਖਣ ਨੂੰ ਮਿਲਖੇ ਹਨ. ਸੋ ਅਸੀ ਇਹ ਸਲਾਹ ਦਿੰਦੇ ਹਾਂ ਕਿ ਲਰਨਰ ਲਾਈਸੰਸ ਆਪਣੇ ਸ਼ਹਿਰ ਦੀ ਤਹਿਸੀਲ/ਆਰ.ਟੀ.ੳ ਦਫਤਰ ਵਿੱਚ ਕਿਸੇ ਟਾਈਪਿਸਟ/ਏਜੰਟ ਨਾਲ ਸੰਪਰਕ ਕਰੋ. ਜੋ ਕਿ ਸਕੂਲ ਸਰਟੀਫਿਕੇਟ ਸਰਕਾਰ ਵੱਲੋ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਹੁਣ ਜਰੂਰੀ ਨਹੀ ਹੈ ਪਰ ਫਿਰ ਵੀ ਕਈ ਸ਼ਹਿਰਾਂ ਦੀ ਲਾਈਸੰਸ ਅਥਾਰਟੀ ਵੱਲੋ ਮੰਗਿਆ ਜਾਂਦਾ ਹੈ. ਮੁੱਖ ਤੌਰ ਤੇ ਤੁਸੀ ਆਪਣਾ ਆਧਾਰ ਕਾਰਡ, 02 ਫੋਟੋਆਂ ਅਤੇ ਇਕ ਸਕੂਲ ਸਰਟੀਫਿਕੇਟ ਜਾਂ ਪੈਨ ਕਾਰਡ ਜਾਂ ਜਨਮ ਸਰਟੀਫਿਕੇਟ ਨਾਲ ਲੈ ਜਾਉ. ਤੁਸੀ ਜਿਸ ਕੋਲ ਵੀ ਲਾਈਸੰਸ ਦੀ ਫਾਈਲ ਭਰਵਾਉਣ ਜਾਉਗੇ ਉਹ ਤੁਹਾਨੂੰ ਮੈਡੀਕਲ ਫਿਟਨਸ ਸਰਟੀਫਿਕੇਟ ਬਾਰੇ ਵੀ ਜਾਣਕਾਰੀ ਦੇ ਦਵੇਗਾ ਕਿ ਕਿਸ ਡਾਕਟਰ ਪਾਸੋ ਇਹ ਕਰਵਾਇਆ ਜਾ ਸਕਦਾ ਹੈ. ਬਾਅਦ ਵਿੱਚ ਤੁਹਾਡੀ ਅਪਾਇੰਟਮੈਟਂ ਵਾਲੇ ਦਿਨ ਤੁਹਾਨੂੰ ਲਾਈਸੰਸ ਅਥਾਰਟੀ ਦੇ ਦਫਤਰ ਜਾ ਕੇ ਫੋਟੋ ਕਰਵਾਉਣੀ ਪਵੇਗੀ ਅਤੇ ਟੈਬ ਟੈਸਟ ਦੇਣਾ ਪਵੇਗਾ.
ਲਰਨਿੰਗ ਲਾਈਸੰਸ ਟੈਸਟ:-
ਤੁਹਾਨੂੰ ਆਪਣੀ ਲਰਨਿੰਗ ਲਾਈਸੰਸ ਦੀ ਅਪਾਇੰਟਮੈਟਂ ਤੋ ਪਹਿਲਾਂ ਹੋਣ ਵਾਲੇ ਟੈਸਟ ਦੀ ਤਿਆਰੀ ਕਰਨੀ ਪਵੇਗੀ. ਇਸ ਅੋਨਲਾਈਨ ਟੈਸਟ ਵਿੱਚ 10 ਵਿੱਚੋ 06 ਸਵਾਲ ਠੀਕ ਹੋਣੇ ਜਰੂਰੀ ਹਨ. ਹਰ ਇਕ ਸਵਾਲ ਲਈ ਤੁਹਾਨੂੰ 30 ਸੈਕਿੰਡ ਦਾ ਸਮਾਂ ਮਿਲੇਗਾ. ਇਸ ਟੈਸਟ ਦੀ ਤਿਆਰੀ ਹੇਠ ਲਿਖੇ ਅਨੁਸਾਰ ਕਰੋ:-
- ਇਥੇ ਕਲਿਕ ਕਰਕੇ ਪਹਿਲਾਂ ਡਰਾਈਵਿੰਗ ਲਾਈਸੰਸ ਦੀ ਵੈਬਸਾਈਟ ਤੇ ਜਾਉ
- ਆਪਣੇ ਖੱਬੇ ਹੱਥ ਲਿਖੇ ਐਲ.ਐਲ ਟੈਸਟ (ਸਟਾਲ) ਤੇ ਕਲਿਕ ਕਰੋ
- ਫਿਰ ਮੋਕ ਟੈਸਟ ਫਾਰ ਐਲ.ਐਲ ਤੇ ਕਲਿਕ ਕਰੋ
- ਫਿਰ ਆਪਣਾ ਫਸਟ ਨੇਮ, ਜਨਮ ਮਿਤੀ, ਭਾਸ਼ਾ ਅਤੇ ਰਾਜ ਚੁਣੋ
- ਤੁਹਾਡਾ ਟੈਸਟ ਸ਼ੁਰੂ ਹੋ ਜਾਵੇਗਾ. ਜਿਸਨੂੰ ਤੁਸੀ ਜਿਨੀ ਵਾਰ ਚਾਹੋ ਦੁਹਰਾ ਸਕਦੇ ਹੋ.
ਨੋਟ:- ਲਾਇਸੰਸ ਦੀ ਫੋਟੋ ਵਾਲੇ ਦਿਨ ਆਪਣੇ ਅਸਲ ਪਰੂਫ ਨਾਲ ਲੈਕੇ ਜਾਓ ਜੀ.
No comments:
Post a Comment