ਜਦ ਵੀ ਕੋਈ ਵਿਅਕਤੀ ਆਪਣੀ ਮੌਤ ਤੋ ਬਾਅਦ ਆਪਣਾ ਕਿਸੇ ਨੂੰ ਕਾਨੂੰਨੀ ਵਾਰਸ ਨਿਯੁਕਤ ਕਰਨਾ ਚਾਹੇ ਤਾਂ ਉਸਨੂੰ ਆਪਣੀ ਵਸੀਅਤ ਰਜਿਸਟਰ ਕਰਵਾਉਣੀ ਪੈਂਦੀ ਹੈ। ਹੁਣ ਅਸੀ ਇਸਦੀ ਵਿਧੀ ਅਤੇ ਜਰੂਰੀ ਦਸਤਾਵੇਜਾਂ ਦੀ ਗੱਲ ਕਰਾਂਗੇ।
ਵਸੀਅਤ ਕਰਨ ਲਈ ਲੱਗਣ ਵਾਲੇ ਦਸਤਾਵੇਜ਼:-
- ਵਸੀਅਤ ਕਰਨ ਵਾਲੇ ਦਾ ਆਧਾਰ ਕਾਰਡ, 02 ਫੋਟੋਆਂ ਅਤੇ ਮੋਬਾਈਲ ਨੰਬਰ
- 01 ਗਵਾਹ ਅਤੇ ਉਸਦਾ ਆਧਾਰ ਕਾਰਡ ਤੇ ਮੋਬਾਈਲ ਨੰਬਰ
- 01 ਸਰਪੰਚ, ਨੰਬਰਦਾਰ ਜਾਂ ਐਮ.ਸੀ ਵਗੈਰਾ ਅਤੇ ਉਸਦਾ ਆਧਾਰ ਕਾਰਡ/ਆਈ.ਡੀ. ਕਾਰਡ ਅਤੇ ਮੋਬਾਈਲ ਨੰਬਰ
ਪੂਰੀ ਵਿਧੀ:-
ਵਸੀਅਤ ਦਰਜ਼ ਕਰਵਾਉਣ ਲਈ ਤੁਹਾਨੂੰ ਸਭ ਤੋ ਪਹਿਲਾਂ ਕਿਸੇ ਵਕੀਲ ਜਾਂ ਵਸੀਕਾ ਨਵੀਸ ਨੂੰ ਮਿਲਣਾ ਪਵੇਗਾ ਜੋ ਕਿ ਤੁਹਾਡੇ ਪਾਸੋ ਉਕਤ ਲਿਖੇ ਦਸਤਾਵੇਜ਼ਾਂ ਦੀ ਮੰਗ ਕਰੇਗਾ। ਜਿਸ ਤੋ ਬਾਅਦ ਉਹ ਤੁਹਾਡੀ ਸਬ-ਰਜਿਸਟਰਾਰ (ਤਹਿਸੀਲਦਾਰ ਦਫਤਰ) ਵਿੱਚ ਅਪਾਇੰਟਮੈਟਂ ਬੁੱਕ ਕਰਾਵੇਗਾ ਅਤੇ ਵਸੀਅਤ ਦਾ ਡਰਾਫਟ ਤਿਆਰ ਕਰੇਗਾ। ਅਪਾਇੰਟਮੈਟਂ ਦੇ ਮਿਥੇ ਸਮੇ ਤੇ ਤੁਹਾਨੂੰ ਦੋਨੋ ਗਵਾਹਾਂ ਸਮੇਤ ਦਫਤਰ ਸਬ-ਰਜਿਸਟਰਾਰ ਵਿਖੇ ਅਸਲ ਆਈ.ਡੀ ਪਰੂਫ ਅਤੇ ਦੋਨੋ ਗਵਾਹਾਂ ਸਮੇਤ ਹਾਜ਼ਰ ਹੋਣਾ ਪਵੇਗਾ। ਪਰ ਯਾਦ ਰਹੇ ਦੋਨੋ ਗਵਾਹ ਜਿਹਨਾਂ ਵਿੱਚੋ ਕਿਸੇ ਇਕ ਦਾ ਕੋਈ ਮੋਹਤਬਾਰ ਵਿਅਕਤੀ ਜਿਵੇ ਸਰਪੰਚ, ਨੰਬਰਦਾਰ, ਐਮ.ਸੀ ਵਗੈਰਾ ਹੋਣਾ ਜਰੂਰੀ ਹੈ ਉਹ ਤੁਹਾਡੇ ਹੀ ਪਿੰਡ ਦੇ ਹੋਣ। ਸਾਰੀ ਵਸੀਅਤ ਪੜ ਕੇ ਵਸੀਅਤਕਰਤਾ ਦੇ ਦਸਤਖਤ ਕਰਨ ਤੋ ਬਾਅਦ ਇਸਦੀ ਦੋਨੋ ਗਵਾਹਾਂ ਵੱਲੋ ਤਸਦੀਕ ਕੀਤੀ ਜਾਂਦੀ ਹੈ। ਫਿਰ ਸਬ-ਰਜਿਸਟਰਾਰ ਵੱਲੋ ਦਸਤਾਵੇਜ ਦਰਜ ਕਰਕੇ ਇਸਦੀ ਇਕ ਕਾਪੀ ਸਰਕਾਰੀ ਰਿਕਾਰਡ ਵਿੱਚ ਲੱਗਾ ਦਿੱਤੀ ਜਾਂਦੀ ਹੈ।
No comments:
Post a Comment