ਕੋਈ ਵੀ ਟਰੱਸਟ ਬਨਾਉਣ ਤੋ ਪਹਿਲਾਂ ਉਸਦੀ ਟਰੱਸਟ ਡੀਡ ਬਨਾਈ ਜਾਂਦੀ ਹੈ। ਜੋ ਕਿ ਆਮ ਤੌਰ ਤੇ 02 ਤਰਾਂ ਦੀ ਟਰੱਸਟ ਹੁੰਦੀ ਹੈ, ਪਬਲਿਕ ਟਰੱਸਟ (ਚੈਰੀਟੇਬਲ ਟਰੱਸਟ) ਜੋ ਕਿ ਆਮ ਲੋਕਾਂ ਦੀ ਮਦਦ ਵਾਸਤੇ ਬਨਾਈ ਜਾਂਦੀ ਹੈ ਅਤੇ ਪ੍ਰਾਈਵੇਟ ਟਰੱਸਟ ਜੋ ਕਿ ਕਿਸੇ ਇਕ ਖਾਸ ਗਰੁੱਪ ਵੱੱਲੋ ਬਨਾਈ ਜਾਂਦੀ ਹੈ।
ਟਰੱਸਟੀਆਂ ਦੀ ਗਿਣਤੀ:-
ਕਿਸੇ ਵੀ ਟਰੱਸਟ ਨੂੰ ਬਨਾਉਣ ਲਈ ਘੱਟ ਤੋ ਘੱਟ 02 ਵਿਅਕਤੀਆਂ ਦੀ ਲੋੜ ਹੁੰਦੀ ਹੈ ਅਤੇ ਵੱਧ ਦੀ ਕੋਈ ਵੀ ਸੀਮਾ ਨਹੀ ਹੈ।
ਟਰੱਸਟ ਦੀ ਰਜਿੱਸਟ੍ਰੇਸ਼ਨ ਵਾਸਤੇ ਲਗੱਣ ਵਾਲੇ ਦਸਤਾਵੇਜ਼ :-
- ਸਾਰੇ ਟਰੱਸਟੀਆਂ ਦਾ ਆਧਾਰ ਕਾਰਡ, 2-2 ਫੋਟੋਆਂ ਅਤੇ ਮੋਬਾਈਲ ਨੰਬਰ
- ਸਾਰੇ ਟਰੱਸਟੀਆਂ ਦਾ ਪੈਨ ਕਾਰਡ
- 01 ਗਵਾਹ ਦਾ ਆਧਾਰ ਕਾਰਡ ਸਮੇਤ ਮੋਬਾਈਲ ਨੰਬਰ
- 01 ਨੰਬਰਦਾਰ, ਸਰਪੰਚ ਜਾਂ ਐਮ.ਸੀ ਦਾ ਆਧਾਰ ਕਾਰਡ/ਆਈ.ਡੀ ਕਾਰਡ ਅਤੇ ਮੋਬਾਈਲ ਨੰਬਰ।
ਰਜਿੱਸਟ੍ਰੇਸ਼ਨ ਅਥਾਰਟੀ:-
ਪੰਜਾਬ ਰਾਜ ਵਿੱਚ ਤਹਿਸੀਲਦਾਰ ਕਮ ਸਬ-ਰਜਿਸਟਰਾਰ ਹੀ ਟਰੱਸਟ ਦੀ ਰਜਿੱਸਟ੍ਰੇਸ਼ਨ ਕਰਦਾ ਹੈ।
ਪੂਰੀ ਵਿਧੀ:-
ਉਪਰੋਕਤ ਸਾਰੇ ਦਸਤਾਵੇਜ਼ਾਂ ਸਮੇਤ ਤੁਹਾਨੂੰ ਪਹਿਲਾਂ ਕਿਸੇ ਵਕੀਲ ਜਾਂ ਵਸੀਕਾ ਨਵੀਸ ਨੂੰ ਮਿਲਣਾ ਪਵੇਗਾ। ਜਿਸ ਤੋ ਬਾਅਦ ਉਹ ਤੁਹਾਡੀ ਅਦਾਇਗੀ ਯੋਗ ਸਟੈਪਂ ਡਿਊਟੀ ਤੇ ਟਰੱਸਟ ਡੀਡ ਤਿਆਰ ਕਰੇਗਾ ਅਤੇ ਤੁਹਾਨੂੰ ਰਜਿੱਸਟ੍ਰੇਸ਼ਨ ਫੀਸ ਦੀ ਅਦਾਇਗੀ ਬਾਰੇ ਗਾਇਡ ਕਰੇਗਾ। ਜਿਸ ਤੋ ਬਾਅਦ ਤੁਹਾਨੂੰ ਅਪਾਇੰਟਮੈਟਂ ਦੇ ਸਮੇ ਦਫਤਰ ਸਬ-ਰਜਿਸਟਰਾਰ ਵਿਖੇ ਗਵਾਹ ਅਤੇ ਨੰਬਰਦਾਰ/ਐਮ.ਸੀ/ਸਰਪੰਚ ਸਮੇਤ ਹਾਜ਼ਰ ਹੋਣਾ ਪਵੇਗਾ। ਪਰ ਗਵਾਹ ਅਤੇ ਤਸਦੀਕ ਕਰਤਾ ਉਸੇ ਹੀ ਪਿੰਡ ਜਾਂ ਸ਼ਹਿਰ ਦੇ ਵਸਨੀਕ ਹੋਣ ਜਿਥੋ ਦਾ ਟਰੱਸਟ ਦਾ ਐਡਰੈਸ ਹੋਵੇਗਾ। ਤੁਹਾਡੀ ਟਰੱਸਟ ਡੀਡ ਰਜਿਸਟਰ ਕਰਨ ਤੋ ਬਾਅਦ ਉਸਦੀ ਅਸਲ ਕਾਪੀ ਆਪ ਜੀ ਨੂੰ ਦੇ ਦਿਤੀ ਜਾਵੇਗੀ ਅਤੇ ਇਕ ਕਾਪੀ ਸਰਕਾਰੀ ਰਿਕਾਰਡ ਵਿੱਚ ਲੱਗਾ ਦਿਤੀ ਜਾਵੇਗੀ।
Now in Punjab Trust deed is Mandatory in Punjabi. So please give some samples of Deed drafts in Punjabi.
ReplyDelete