ਜਦ ਕੋਈ ਵੀ ਵਿਅਕਤੀ ਆਪਣੀ ਪ੍ਰੋਪਰਟੀ ਨੂੰ ਕਿਰਾਏ ਤੇ ਦਿੰਦਾ ਹਾਂ ਤਾਂ ਉਹ ਆਪਣੇ ਮਾਲਕੀ ਅਧਿਕਾਰ ਰਜਿਸਟਰਡ ਕਿਰਾਏਨਾਮੇ ਰਾਹੀ ਸੁਰਖਿੱਅਤ ਕਰਨਾ ਚਾਹੁੰਦਾ ਹੈ। ਕਿਰਾਏਨਾਮਾ ਦਰਜ਼ ਕਰਵਾਉਣ ਲਈ ਜਰੂਰੀ ਦਸਤਾਵੇਜ਼ਾਂ ਅਤੇ ਫੀਸ ਬਾਰੇ ਅਸੀ ਇਥੇ ਚਰਚਾ ਕਰਾਂਗੇ।
ਕਿਰਾਏਨਾਮਾ ਦਰਜ਼ ਕਰਵਾਉਣ ਲਈ ਲੱਗਣ ਵਾਲੇ ਦਸਤਾਵੇਜ :-
- ਮਾਲਕੀ ਦਾ ਸਬੂਤ ਜਿਵੇ ਕਿ ਫਰਦ ਜਮਾਬੰਦੀ, ਰਜਿਸਟਰੀ ਆਦਿ
- ਪ੍ਰੋਪਰਟੀ ਮਾਲਕ ਦਾ ਆਧਾਰ ਕਾਰਡ, 02 ਫੋਟੋਆਂ ਅਤੇ ਮੋਬਾਈਲ ਨੰਬਰ
- ਕਿਰਾਏਦਾਰ ਦਾ ਆਧਾਰ ਕਾਰਡ, 02 ਫੋਟੋਆਂ ਅਤੇ ਮੋਬਾਈਲ ਨੰਬਰ
- 01 ਗਵਾਹ ਦਾ ਆਧਾਰ ਕਾਰਡ ਅਤੇ ਮੋਬਾਈਲ ਨੰਬਰ
- 01 ਸਰਪੰਚ ਜਾਂ ਨੰਬਰਦਾਰ ਜਾਂ ਐਮ.ਸੀ ਦਾ ਆਧਾਰ ਕਾਰਡ ਜਾਂ ਆਈ.ਡੀ ਕਾਰਡ ਅਤੇ ਮੋਬਾਈਲ ਨੰਬਰ
- ਕਿਰਾਏ ਤੇ ਦਿਤੀ ਜਾਇਦਾਦ ਦਾ ਪਰੋਪਰ ਸਾਇਜ ਅਤੇ ਹਦੂਦਾਂ ਜਿਵੇ ਕਿ ਚੜਦੇ ਲਹਿੰਦੇ ਵਗੈਰਾ
ਕਿਰਾਏਨਾਮਾ ਕਿਥੇ ਦਰਜ਼ ਕਰਵਾਈਅੇ :-
ਜੋ ਕਿ ਬਾਕੀ ਵਸੀਕਿਆਂ ਵਾਂਗ ਕਿਰਾਏਨਾਮਾ, ਪਟਾਨਾਮਾ ਵੀ ਦਫਤਰ ਤਹਿਸੀਲਦਾਰ ਕਮ ਸਬ-ਰਜਿਸਟਰਾਰ ਵਿਖੇ ਹੀ ਦਰਜ ਕੀਤਾ ਜਾਂਦਾ ਹੈ। ਜਿਸ ਤੋ ਪਹਿਲਾਂ ਤੁਹਾਨੂੰ ਇਸਦਾ ਡਰਾਫਟ ਕਿਸੇ ਵਸੀਕਾ ਨਵੀਸ ਜਾਂ ਵਕੀਲ ਪਾਸੋ ਤਿਆਰ ਕਰਵਾਉਣਾ ਪਵੇਗਾ।
ਪੂਰੀ ਵਿਧੀ:-
- ਸਭ ਤੋ ਪਹਿਲਾਂ ਕਿਰਾਏਨਾਮੇ ਦਾ ਡਰਾਫਟ ਤਿਆਰ ਕਰਵਾਉ
- ਅਸ਼ਟਾਮ ਅਤੇ ਰਜਿਸਟਰੇਸaਨ ਫੀਸ ਅਦਾ ਕਰੋ
- ਸਬ-ਰਜਿਸਟਰਾਰ ਦਫਤਰ ਵਿਖੇ ਅਪਾਇੰਟਮੈਟ ਦਾ ਸਮਾਂ ਲਵੋ
- ਰੇਗੀਸਟ੍ਰੇਸ਼ਨ ਦਫਤਰ ਵਿਖੇ ਦੋਨੋ ਧਿਰਾਂ ਦੀ ਗਵਾਹਾਂ ਸਮੇਤ ਹਾਜ਼ਰੀ
- ਰੇਗੀਸਟ੍ਰੇਸ਼ਨ ਦਫਤਰ ਵਿਖੇ ਕਿਰਾਏਨਾਮਾ ਦਰਜ਼ ਕਰਵਾ ਕੇ ਅਸਲ ਕਾਪੀ ਵਸੂਲ ਪਾਉ
ਰੇਗੀਸਟ੍ਰੇਸ਼ਨ ਫੀਸ:-
ਕਿਰਾਏਨਾਮਾ ਤੇ ਆਉਣ ਵਾਲਾ ਖਰਚ ਸਮਾ ਸੀਮਾ ਦੇ ਹਿਸਾਬ ਨਾਲ ਵੱਖ ਵੱਖ ਹੁੰਦਾ ਹੈ ਜਿਸਨੂੰ ਜਾਨਣ ਲਈ ਨਿਮਨ ਕਲਿਕ ਕਰੋ:-
No comments:
Post a Comment