Main Menu

ਮੁਖਤਿਆਰਨਾਮਾ (ਪਾਵਰ ਆਫ ਅਟਾਰਨੀ) ਬਨਵਾਉਣ ਦੀ ਪੰਜਾਬ, ਭਾਰਤ ਵਿੱਚ ਕੀ ਵਿਧੀ ਹੈ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ ਲੋੜੀਦੇ ਹਨ।


ਜਦ ਕੋਈ ਵਿਅਕਤੀ ਕਿਸੇ ਦੂਸਰੇ ਵਿਅਕਤੀ ਨੂੰ ਉਸਦੀ ਗੈਰ ਹਾਜ਼ਰੀ ਵਿੱਚ ਕੋਈ ਕੰਮ ਕਰਨ ਦੇ ਅਖਤਿਆਰ ਦੇਣਾ ਚਾਹੇ ਤਾਂ ਇਸ ਵਾਸਤੇ ਮੁਖਤਿਆਰਨਾਮਾ ਬਨਾਉਣਾ ਪੈਦਾਂ ਹੈ। ਜਿਸਤੇ ਲੱਗਣ ਵਾਲੇ ਦਸਤਾਵੇਜਾਂ ਅਤੇ ਵਿਧੀ ਬਾਰੇ ਅਸੀ ਹੁਣ ਗੱਲ ਕਰਾਂਗੇ।



ਮੁਖਤਿਆਰਨਾਮਾ (ਪਾਵਰ ਆਫ ਅਟਾਰਨੀ) ਬਨਵਾਉਣ ਦੀ ਪੰਜਾਬ, ਭਾਰਤ ਵਿੱਚ ਕੀ ਵਿਧੀ ਹੈ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ  ਲੋੜੀਦੇ ਹਨ।


ਮੁਖਤਿਆਰਨਾਮੇ ਦੀਆਂ ਕਿਸਮਾਂ :-


  •  ਮੁਖਤਿਆਰਨਾਮਾ ਆਮ
  •  ਮੁਖਤਿਆਰਨਾਮਾ ਖਾਸ

ਮੁਖਤਿਆਰਨਾਮਾ ਆਮ ਕਿਸੇ ਖਾਸ ਕੰਮ ਲਈ ਦਿਤਾ ਜਾਂਦਾ ਹੈ ਜਦਕਿ ਮੁਖਤਿਆਰਨਾਮਾ ਆਮ ਇਕ ਤੋ ਵੱਧ ਕੰਮਾਂ ਲਈ ਜਣਕਿ ਆਮ ਸਾਰੇ ਕੰਮਾਂ ਲਈ ਦਿਤਾ ਜਾਂਦਾ ਹੈ।

ਮੁਖਤਿਆਰਨਾਮਾ ਬਨਾਉਣ ਲਈ ਲੱਗਣ ਵਾਲੇ ਦਸਤਾਵੇਜਾਂ ਦੀ ਸੂਚੀ :-


  • ਮੁਖਤੀਰਨਾਮਾ ਦੇਣ ਵਾਲੇ ਦਾ ਆਧਾਰ ਕਾਰਡ, ਮੋਬਾਈਲ ਨੰਬਰ ਅਤੇ 02 ਫੋਟੋਆਂ
  • ਮੁਖਤੀਰਨਾਮਾ ਲੈਣ ਵਾਲੇ ਦਾ ਆਧਾਰ ਕਾਰਡ, ਮੋਬਾਈਲ ਨੰਬਰ ਅਤੇ 02 ਫੋਟੋਆਂ
  • 01 ਗਵਾਹ ਦਾ ਆਧਾਰ ਕਾਰਡ ਅਤੇ ਮੋਬਾਈਲ ਨੰਬਰ
  • 01 ਨੰਬਰਦਾਰ/ਸਰਪੰਚ ਜਾਂ ਐਮ.ਸੀ ਦਾ ਆਧਾਰ ਕਾਰਡ ਜਾਂ ਆਈ.ਡੀ. ਕਾਰਡ ਅਤੇ ਮੋਬਾਈਲ ਨੰਬਰ


ਨੋਟ :-  

                           ਜੇਕਰ ਮੁਖਤਿਆਰਨਾਮਾ ਦੇਣ ਵਾਲਾ ਜਾਂ ਲੈਣ ਵਾਲਾ ਐਨ.ਆਰ.ਆਈ ਹੈ ਤਾਂ ਉਸਦਾ ਪਾਸਪੋਰਟ ਹੀ ਆਧਾਰ ਕਾਰਡ ਦੀ ਜਗ੍ਹਾਂ ਚਲੇਗਾ। ਮੁਖਤਿਆਰਨਾਮਾ ਦੇਣ ਵਾਲਾ, ਗਵਾਹ ਅਤੇ ਤਸਦੀਕ ਕਰਤਾ ਸਰਪੰਚ, ਨੰਬਰਦਾਰ ਵਗੈਰਾ ਤਿੰਨੋ ਇਕ ਹੀ ਪਿੰਡ/ਸ਼ਹਿਰ  ਦੇ ਹੋਣੇ ਜਰੂਰੀ ਹਨ।


ਪੂਰੀ ਵਿਧੀ:-
                               ਮੁਖਤਿਆਰਨਾਮਾ ਬਨਵਾਉਣ ਲਈ ਤੁਹਾਨੂੰ ਸਭ ਤੋ ਪਹਿਲਾਂ ਕਿਸੇ ਵਕੀਲ ਜਾਂ ਵਸੀਕਾ ਨਵੀਸ ਨਾਲ ਸੰਪਰਕ ਕਰਨਾ ਪਵੇਗਾ। ਜੋ ਕਿ ਤੁਹਾਡੇ ਪਾਸੋ ਉਕਤ ਲਿਖੇ ਸਾਰੇ ਦਸਤਾਵੇਜਾਂ  ਦੀ ਮੰਗ ਕਰੇਗਾ। ਅਸ਼ਟਾਮ  ਦੀ ਖ੍ਰੀਦ ਕਰਨ ਅਤੇ ਫੀਸ ਦੀ ਅਦਾਇਤੀ ਤੋ ਬਾਅਦ ਤੁਹਾਡੀ ਦਫਤਰ ਸਬ-ਰਜਿਸਟਰਾਰ (ਤਹਿਸੀਲਦਾਰ) ਦੀ ਅਪਾਇੰਟਮੈਟਂ ਬੁੱਕ ਕੀਤੀ ਜਾਵੇਗੀ। ਅਪਾਇੰਟਮੈਟਂ ਦੇ ਮਿਥੇ ਸਮੇ ਅਤੇ ਦਿਨ ਤੇ ਤੁਹਾਨੂੰ ਦਫਤਰ ਸਬ-ਰਜਿਸਟਰਾਰ ਵਿਖੇ ਆਪਣੇ ਅਸਲ ਆਈ.ਡੀ. ਪਰੂਫਾਂ ਅਤੇ ਗਵਾਹਾਂ ਸਮੇਤ ਹਾਜ਼ਰ ਹੋਣਾ ਪਵੇਗਾ। ਜਿਥੇ ਤੁਹਾਡਾ ਮੁਖਤਿਆਰਨਾਮਾ ਦਰਜ ਕਰਕੇ ਉਸਦੀ ਇਕ ਕਾਪੀ ਸਰਕਾਰੀ ਰਿਕਾਰਡ ਵਿੱਚ ਲੱਗਾ ਦਿਤੀ ਜਾਵੇਗੀ ਤਾਂ ਜੋ ਤੁਹਾਨੂੰ ਜਦ ਵੀ ਜਰੂਰਤ ਪਵੇ ਤੁਸੀ ਇਸਦੀ ਨਕਲ ਕਢਵਾ ਸਕੋ।

ਨੋਟ :- ਮੁਖਤਿਆਰਨਾਮਾ ਲੈਣ ਵਾਲੇ ਦਾ ਦਫਤਰ ਸਬ-ਰਜਿਸਟਰਾਰ ਵਿਖੇ ਹਾਜਰ ਹੋਣਾ ਜਰੂਰੀ ਨਹੀ ਹੈ।

ਨੋਟਰੀ ਪਬਲਿਕ ਵੱਲੋਂ ਤਸਦੀਕਸ਼ੁਦਾ ਮੁਖਤਿਆਰਨਾਮਾ :-

                                                            
ਆਮ ਤੋਰ ਤੇ ਕਿਸੇ ਅਦਾਲਤ ਵਿੱਚ ਲੱਗਣ ਵਾਲਾ ਮੁਖਤਿਆਰਨਾਮਾ ਖਾਸ ਨੋਟਰੀ ਪਬਲਿਕ ਵੱਲੋ ਹੀ ਤਸਦੀਕ ਕਰ ਦਿਤਾ ਜਾਂਦਾ ਹੈ।

No comments:

Post a Comment