Main Menu

ਕਿਸ ਤਰਾਂ ਮੈ ਆਪਣੀ ਜਾਇਦਾਦ ਆਪਣੇ ਜੀਊਦੇ ਜੀਅ ਆਪਣੇ ਲੜਕੇ ਜਾਂ ਪਰਿਵਾਰ ਦੇ ਹੋਰ ਕਿਸੇ ਮੈਬਂਰ ਦੇ ਨਾਮ ਤੇ ਪੰਜਾਬ, ਭਾਰਤ ਵਿੱਚ ਟਰਾਂਸਫਰ ਕਰ ਸਕਦਾ ਹਾਂ। ਇਸ ਵਾਸਤੇ ਕਿਹੜੇ ਦਸਤਾਵੇਜ ਲੋੜੀਦੇ ਹਨ।

ਪੰਜਾਬ ਰੈਵੀਨਿਊ ਵਿਭਾਗ ਦੇ ਤਬਦੀਲ ਮਲਕੀਅਤ ਨੂੰ ਲੈ ਕੇ ਬਨਾਏ ਗਏ ਨਵੇ ਕਾਨੂੰਨਾਂ ਮੁਤਾਬਕ ਕੋਈ ਵੀ ਵਿਅਕਤੀ ਆਪਣੇ ਜੀਊਦੇ ਜੀਅ ਆਪਣੀ ਅਚੱਲ ਸੰਪਤੀ ਨੂੰ ਆਪਣੇ ਬੱਚਿਆਂ, ਪਤਨੀ, ਮਾਤਾ-ਪਿਤਾ ਦੇ ਨਾਮ ਤੇ ਟਰਾਂਸਫਰ ਕਰਵਾ ਸਕਦਾ ਹੈ ਤਾਂ ਜੋ ਬਾਅਦ ਵਿੱਚ ਕਿਸੇ ਤਰਾਂ ਦਾ ਕੋਈ ਝਗੜਾ ਪੈਦਾ ਨਾ ਹੋਵੇ। ਜਿਸਦੇ ਪੂਰੇ ਵੇਰਵਿਆ ਬਾਬਤ ਅਸੀ ਹੁਣ ਗੱਲ ਕਰਾਂਗੇ।



ਕਿਸ ਤਰਾਂ ਮੈ ਆਪਣੀ ਜਾਇਦਾਦ ਆਪਣੇ ਜੀਊਦੇ ਜੀਅ ਆਪਣੇ ਲੜਕੇ ਜਾਂ ਪਰਿਵਾਰ ਦੇ ਹੋਰ ਕਿਸੇ ਮੈਬਂਰ ਦੇ ਨਾਮ ਤੇ ਪੰਜਾਬ, ਭਾਰਤ ਵਿੱਚ ਟਰਾਂਸਫਰ ਕਰ ਸਕਦਾ ਹਾਂ। ਇਸ ਵਾਸਤੇ ਕਿਹੜੇ ਦਸਤਾਵੇਜ  ਲੋੜੀਦੇ ਹਨ।



ਤਬਦੀਲ ਮਲਕੀਅਤ ਕਿਸਦੇ ਨਾਮ ਤੇ ਕੀਤੀ ਜਾ ਸਕਦੀ ਹੈ :-


ਸਰਕਾਰ ਵੱਲੋ ਨਿਰਧਾਰਿਤ ਕੀਤੇ ਹੇਠ ਲਿਖੇ ਖੂਨ ਦੇ ਰਿਸ਼ਤਿਆਂ ਵਿੱਚ ਜਾਇਦਾਦ ਟਰਾਂਸਫਰ ਕਰਨ ਸਮੇ ਰਜਿਸਟਰੀ ਤੇ ਲਗੱਣ ਵਾਲੀ ਅਸ਼ਟਾਮ ਡਿਊਟੀ ਅਤੇ ਰੇਗੀਸਟ੍ਰੇਸ਼ਨ ਫੀਸ  ਤੋ ਛੂਟ ਮਿਲਦੀ ਹੈ।

  • ਪਿਤਾ ਤੋ ਪੁੱਤਰ/ਪੁੱਤਰੀ
  • ਦਾਦੇ ਤੋ ਪੋਤਰਾ/ਪੋਤਰੀ
  • ਨਾਨੇ ਤੋ ਦੋਹਤਰਾ/ਦੋਹਤਰੀ
  • ਪਤੀ ਤੋ ਪਤਨੀ ਜਾਂ ਪਤਨੀ ਤੋ ਪਤੀ
  • ਪੁੱਤਰ/ਪੁੱਤਰੀ ਤੋ ਮਾਤਾ/ਪਿਤਾ ਵਗੈਰਾ


ਤਬਦੀਲ ਮਲਕੀਅਤ ਲਈ ਲੋੜੀਦੇ ਦਸਤਾਵੇਜ :-


  • ਮਾਲਕੀ ਦਾ ਸਬੂਤ ਜਿਵੇ ਫਰਦ ਜਮਾਬੰਦੀ/ਰਜਿਸਟਰੀ ਵਗੈਰਾ
  • ਜਾਇਦਾਦ ਦੇਣ ਵਾਲੇ ਦਾ ਆਧਾਰ ਕਾਰਡ ਅਤੇ ਮੋਬਾਈਲ ਨੰਬਰ
  • ਜਾਇਦਾਦ ਲੈਣ ਵਾਲੇ ਦਾ ਆਧਾਰ ਕਾਰਡ ਅਤੇ ਮੋਬਾਈਲ ਨੰਬਰ
  • ਜਾਇਦਾਦ ਦੇਣ ਵਾਲੇ ਦੀ ਦਿਤੀ ਜਾਣ ਵਾਲੀ ਜਾਇਦਾਦ ਦੇ ਸਾਹਮਣੇ ਫੋਟੋ
  • ਜਾਇਦਾਦ ਲੈਣ ਵਾਲੇ ਦੀਆਂ 02 ਪਾਸਪੋਰਟ ਸਾਇਜ ਫੋਟੋਆਂ
  • ਸਾਰੇ ਗਵਾਹਾਂ ਦੇ ਆਧਾਰ ਕਾਰਡ ਅਤੇ ਮੋਬਾਈਲ ਨੰਬਰ (04 ਗਵਾਹ ਲੋੜੀਦੇ ਹਨ)
  • ਨੰਬਰਦਾਰ ਦਾ ਆਧਾਰ ਕਾਰਡ ਜਾਂ ਆਈ.ਡੀ ਕਾਰਡ ਅਤੇ ਮੋਬਾਈਲ ਨੰਬਰ
  • ਨੰਬਰਦਾਰ ਵੱਲੋ ਤਸਦੀਕਸ਼ੁਦਾ ਕੁਰਸੀਨਾਮਾ


ਸੰਖੇਪ ਵੇਰਵਾ:-
                                 ਜਦ ਤੁਸੀ ਆਪਣੀ ਜਾਇਦਾਦ ਨੂੰ ਉਕਤ ਲਿਖਤ ਅਨੁਸਾਰ ਟਰਾਂਸਫਰ ਕਰਦੇ ਹੋ ਤਾਂ ਇਸਨੂੰ ਤਬਦੀਲ ਮਲਕੀਅਤ ਦਾ ਨਾਮ ਦਿਤਾ ਗਿਆ ਹੈ। ਜਿਸ ਵਾਸਤੇ ਤੁਹਾਨੂੰ ਸਭ ਤੋ ਪਹਿਲਾਂ ਕਿਸੇ ਵਸੀਕਾ ਨਵੀਸ ਜਾਂ ਵਕੀਲ ਨੂੰ ਮਿਲਣਾ ਪਵੇਗਾ। ਜੋ ਕਿ ਤੁਹਾਡੇ ਪਾਸੋ ਉਕਤ ਲਿਖਤ ਸਾਰੇ ਦਸਤਾਵੇਜ਼ਾਂ  ਦੀ ਕਾਪੀ ਲੈ ਕੇ ਡਰਾਫਟ ਤਿਆਰ ਕਰੇਗਾ ਅਤੇ ਆਪ ਜੀ ਦੀ ਦਫਤਰ ਸਬ-ਰਜਿਸਟਰਾਰ ਵਿਖੇ ਅਪਾਇੰਟਮੈਟਂ ਬੁੱਕ ਕਰੇਗਾ। ਅਪਾਇੰਟਮੈਟਂ ਦੇ ਮਿਥੇ ਸਮੇ ਅਤੇ ਦਿਨ ਦੋਨੋ ਧਿਰਾਂ, ਨੰਬਰਦਾਰ ਅਤੇ ਗਵਾਹਾਂ ਨੂੰ ਦਫਤਰ ਸਬ-ਰਜਿਸਟਰਾਰ ਵਿਖੇ ਜਾ ਕੇ ਪੇਸ਼  ਹੋਣਾ ਪਵੇਗਾ। ਜਿਥੇ ਤਬਦੀਲ ਮਲਕੀਅਤਨਾਮਾ ਦਰਜ ਹੋਣ ਤੋ ਬਾਅਦ ਇਸਦੀ ਇਕ ਕਾਪੀ ਸਰਕਾਰੀ ਰਿਕਾਰਡ ਵਿੱਚ ਲੱਗਾ ਦਿਤੀ ਜਾਵੇਗੀ। ਜਿਸਦੀ ਤੁਸੀ ਕਦੇ ਵੀ ਨਕਲ ਕਢਵਾ ਸਕਦੇ ਹੋ।

No comments:

Post a Comment