ਸੰਖੇਪ ਜਾਣਕਾਰੀ:-
ਜੋ ਕਿ ਰਜਿਸਟਰੀ ਬੈਨਾਮਾ ਕਰਵਾਉਣ ਸਮੇ ਕੁੱਲ ਦੋ ਗਵਾਹਾਂ ਦੀ ਜਰੂਰਤ ਪੈਂਦੀ ਹੈ। ਜਿਹਨਾਂ ਵਿੱਚੋ ਪਹਿਲੇ ਗਵਾਹ ਕੋਈ ਮੌਹਤਬਾਰ ਵਿਅਕਤੀ ਜਿਵੇ ਸਰਪੰਚ, ਨੰਬਰਦਾਰ ਜਾਂ ਐਮ.ਸੀ ਵਗੈਰਾ ਹੋਣਾ ਜਰੂਰੀ ਹੈ ਅਤੇ ਦੂਸਰਾ ਗਵਾਹ ਕੋਈ ਆਮ ਵਿਅਕਤੀ ਵੀ ਹੋ ਸਕਦਾ ਹੈ ਜੋ ਕਿ ਉਸੇ ਪਿੰਡ ਜਾਂ ਸ਼ਹਿਰ ਦਾ ਵਸਨੀਕ ਹੋਵੇ ਜਿਥੋ ਦੀ ਪ੍ਰੋਪਰਟੀ ਹੈ।
ਮੁੱਖ ਬੰਧ:-
ਕੋਈ ਵੀ ਰਜਿਸਟਰੀ ਬੈਨਾਮਾ ਦਰਜ ਕਰਵਾਉਣ ਲਈ ਤੁਹਾਨੂੰ ਸਭ ਤੋ ਪਹਿਲਾਂ ਕਿਸੇ ਵਕੀਲ ਜਾਂ ਵਸੀਕਾ ਨਵੀਸ ਨਾਲ ਸੰਪਰਕ ਕਰਨਾ ਪਵੇਗਾ। ਜੋ ਕਿ ਤੁਹਾਡੇ ਪਾਸੋ ਉਕਤ ਲਿਖਤ ਸਾਰੇ ਦਸਤਾਵੇਜਾਂ ਦੀ ਮੰਗ ਕਰੇਗਾ। ਜੇਕਰ ਜਾਇਦਾਦ ਦੀ ਕੀਮਤ 05 ਲੱਖ ਤੋ ਉਪਰ ਹੈ ਤਾਂ ਜਾਇਦਾਦ ਵੇਚਣ ਅਤੇ ਖ੍ਰੀਦਣ ਵਾਲੇ ਦੋਨਾਂ ਦੇ ਪੈਨ ਕਾਰਡ ਜਾਂ ਫਾਰਮ 60 ਹੋਣਾ ਜਰੂਰੀ ਹਨ। ਸਾਰੇ ਦਸਤਾਵੇਜ ਪੂਰੇ ਹੋਣ ਅਤੇ ਅਸ਼ਟਾਮ, ਫੀਸ ਵਗੈਰਾ ਦੀ ਅਦਾਇਗੀ ਕਰਨ ਤੋ ਬਾਅਦ ਤੁਹਾਡੀ ਦਫਤਰ ਸਬ-ਰਜਿਸਟਰਾਰ ਵਿਖੇ ਅਪਾਇੰਟਮੈਟ ਬੁੱਕ ਕੀਤੀ ਜਾਵੇਗੀ। ਜਿਥੇ ਤੁਹਾਨੂੰ ਸਾਰੇ ਅਸਲ ਦਸਤਾਵੇਜ ਲੈ ਕੇ ਹਾਜਰ ਹੋਣਾ ਪਵੇਗਾ ਅਤੇ ਤੁਹਾਡਾ ਵਕੀਲ/ਵਸੀਕਾ ਨਵੀਸ ਤੁਹਾਡੀ ਰਜਿਸਟਰੀ ਅਤੇ ਸਾਰੇ ਲੋੜੀਦੇ ਦਸਤਾਵੇਜ ਪਹਿਲਾਂ ਤੋ ਹੀ ਤਿਆਰ ਕਰਕੇ ਰੱਖੇਗਾ। ਸਾਰਾ ਰਜਿਸਟਰੀ ਬੈਨਾਮੇ ਦਾ ਡਰਾਫਟ ਪੜਨ ਤੋ ਬਾਅਦ ਦੋਨੋ ਧਿਰਾਂ ਆਪਣੇ ਦਸਤਖਤ ਗਵਾਹਾਂ ਸਾਹਮਣੇ ਅਤੇ ਗਵਾਹਾਂ ਦੋਨੋ ਧਿਰਾਂ ਸਾਹਮਣੇ ਕਰਨਗੇ। ਜਿਸ ਤੋ ਬਾਅਦ ਸਬ-ਰਜਿਸਟਰਾਰ ਅਗੇ ਪੇਸ਼ ਹੋਣ ਤੇ ਜਦ ਰਜਿਸਟਰੀ ਬੈਨਾਮਾ ਦਰਜ ਕਰ ਲਿਆ ਜਾਵੇਗਾ ਤਾਂ ਇਸਦੀ ਇਕ ਕਾਪੀ ਸਰਕਾਰੀ ਰਿਕਾਰਡ ਵਿੱਚ ਲੱਗਾ ਦਿਤੀ ਜਾਵੇਗੀ। ਜਿਸਦੀ ਤੁਸੀ ਕਦੇ ਵੀ ਭਵਿੱਖ ਵਿੱਚ ਨਕਲ ਲੈ ਸਕਦੇ ਹੋ।
ਰਜਿਸਟਰੀ ਬੈਨਾਮਾ ਤੇ ਆਉਣ ਵਾਲਾ ਖਰਚ :-
ਹਰ ਇਕ ਰਾਜ ਦੀ ਸਰਕਾਰ ਵੱਲੋ ਵਖੱਰੀ ਵਖੱਰੀ ਖਰਚ ਸੀਮਾ ਇਸ ਵਾਸਤੇ ਨਿਰਧਾਰਿਤ ਕੀਤੀ ਗਈ ਹੈ। ਜਿਵੇ ਕਿ ਆਮ ਤੌਰ ਤੇ ਅੱਜ ਕਲ ਅਪ੍ਰੈਲ 2020 ਵਿੱਚ ਪੁਰਸ਼ ਦੇ ਨਾਮ ਤੇ 08 ਪ੍ਰਤੀਸ਼ਤ ਅਤੇ ਔਰਤ ਦੇ ਨਾਮ ਤੇ 06 ਪ੍ਰਤੀਸ਼ਤ ਅਤੇ ਹੋਰ ਫੁਟਕਲ ਫੀਸਾਂ ਖਰਚ ਆਉਦਾ ਹੈ ਜੋ ਕਿ ਸਿਧੇ ਤੌਰ ਤੇ ਖ੍ਰੀਦਦਾਰ ਵੱਲੋ ਅਦਾ ਕੀਤਾ ਜਾਂਦਾ ਹੈ।
ਅਦਾਇਗੀ ਦਾ ਤਰੀਕਾ:-
ਜੇਕਰ ਖ੍ਰੀਦਦਾਰ ਵੱਲੋ ਵੇਚਦਾਰ ਨੂੰ ਅਦਾ ਕੀਤੀ ਜਾਣ ਵਾਲੀ ਰਕਮ 20,000/- ਰੁ: ਤੋ ਉਪਰ ਹੈ ਤਾਂ ਇਹ ਨਗਦ ਅਦਾ ਨਹੀ ਕੀਤੀ ਜਾ ਸਕਦੀ ਅਤੇ ਸਿਰਫ ਬੈਕਂ ਟਰਾਂਸਫਰ, ਚੈਕ ਜਾਂ ਡੀ.ਡੀ ਵਗੈਰਾ ਰਾਹੀ ਹੀ ਅਦਾ ਕੀਤੀ ਜਾ ਸਕਦੀ ਹੈ।
ਜੇਕਰ ਇਹਨਾਂ ਸਵਾਲਾਂ ਤੋ ਇਲਾਵਾ ਤੁਹਾਡਾ ਕੋਈ ਹੋਰ ਸਵਾਲ ਹੈ ਤਾਂ ਤੁਸੀ ਸਾਨੂੰ ਕੁਮੈਟਂ ਕਰਕੇ ਪੁਛ ਸਕਦੇ ਹੋ।
No comments:
Post a Comment