ਜੇਕਰ ਤੁਹਾਡਾ ਪਾਸਪੋਰਟ ਗੁਆਚ ਜਾਂਦਾ ਹੈ ਤਾਂ ਸਭ ਤੋ ਪਹਿਲਾਂ ਉਸ ਪੁਲਿਸ ਥਾਣੇ ਵਿੱਚ ਰਿਪੋਰਟ ਦਰਜ ਕਰਵਾਉ ਜਿਸ ਥਾਣੇ ਦੀ ਹਦੂਦ ਅੰਦਰ ਤੁਹਾਡਾ ਪਾਸਪੋਰਟ ਗੁਆਚਾ ਹੈ। ਹੁਣ ਅਸੀ ਪਾਸਪੋਰਟ ਗੁਆਚ ਜਾਣ ਦੀ ਸੂਰਤ ਵਿੱਚ ਪਾਸਪੋਰਟ ਅਪਲਾਈ ਕਰਨ ਅਤੇ ਇਸ ਵਾਸਤੇ ਲਗੱਣ ਵਾਲੇ ਦਸਤਾਵੇਜਾਂ ਦੀ ਸੂਚੀ ਤੇ ਗੱਲ ਕਰਾਂਗੇ।
ਪਾਸਪੋਰਟ ਗੁਮਸੁਦਾ ਕੇਸ ਵਿੱਚ ਲੱਗਣ ਵਾਲੇ ਦਸਤਾਵੇਜ :-
• ਪਾਸਪੋਰਟ ਦੇ ਗੁੰਮ ਹੋਣ ਸਬੰਧ ਪੁਲਿਸ ਰਿਪੋਰਟ
• ਗੁੰਮਸੁਦਾ ਪਾਸਪੋਰਟ ਦੀ ਫੋਟੋ ਕਾਪੀ (ਜੇਕਰ ਹੋਵੇ)
• ਆਧਾਰ ਕਾਰਡ (ਜਿਸਤੇ ਜਨਮ ਮਿਤੀ ਹੋਵੇ)
• 10ਵੀ ਜਮਾਂਤ ਦਾ ਸਰਟੀਫਿਕੇਟ (ਜੇਕਰ ਦਸਵੀ ਪਾਸ ਹੋ ਤਾਂ)
• ਪਤੀ/ਪਤਨੀ ਦਾ ਆਧਾਰ ਕਾਰਡ ਜੇਕਰ ਵਿਆਹੇ ਹੋ ਅਤੇ ਪਹਿਲੇ ਪਾਸਪੋਰਟ ਤੇ ਉਸਦਾ ਨਾਮ ਨਹੀ ਚੜਿਆ।
• ਇਕ ਹਲਫੀਆ ਬਿਆਨ ਜਿਸ ਵਿੱਚ ਲਿਖਿਆ ਹੋਵੇ ਕਿ ਪਾਸਪੋਰਟ ਕਦ ਅਤੇ ਕਿਥੇ ਗੁਆਚਾ ਹੈ।
ਪਾਸਪੋਰਟ ਅਪਾਇੰਟਮੈਟਂ:-
ਉਪਰੋਕਤ ਲਿਖਤ ਦਸਤਾਵੇਜ਼ਾਂ ਦੇ ਆਧਾਰ ਤੇ ਤੁਹਾਨੂੰ ਆਪਣੇ ਇਲਾਕੇ ਦੇ ਪਾਸਪੋਰਟ ਕੇਦਂਰ ਦੀ ਅਪਾਇੰਟਮੈਟਂ ਲੈ ਕੇ ਅਪਲਾਈ ਕਰਨਾ ਪਵੇਗਾ। ਅਸੀ ਹਮੇਸ਼ਾ ਹੀ ਇਹ ਸਲਾਹ ਦਿੰਦੇ ਹਾਂ ਕਿ ਹਮੇਸ਼ਾ ਆਪਣਾ ਅਜਿਹਾ ਕੰਮ ਕਿਸੇ ਕਾਨੂੰਨੀ ਸਲਾਹਕਾਰ ਪਾਸੋ ਹੀ ਕਰਵਾਉ। ਤੁਹਾਡੀ ਅਪਾਇੰਟਮੈਟਂ ਬੁੱਕ ਹੋਣ ਤੋ ਬਾਅਦ ਤੁਸੀ ਆਪਣੇ ਅਪਾਇੰਟਮੈਟਂ ਲੈਟਰ ਤੇ ਆਪਣਾ ਨਾਮ ਵਗੈਰਾ ਸਭ ਡੀਟੇਲ ਚੰਗੀ ਤਰਾਂ ਚੈਕ ਕਰੋ ਅਤੇ ਮਿਥੇ ਸਮੇ ਤੇ ਮਿਤੀ ਨੂੰ ਪਾਸਪੋਰਟ ਦਫਤਰ ਜਾ ਕੇ ਆਪਣੀ ਫਾਈਲ ਜਮਾਂ ਕਰਵਾਉ।
ਪੁਲਿਸ ਇਨਕੁਆਰੀ:-
ਅਕਸਰ ਪਾਸਪੋਰਟ ਦੀ ਫਾਈਲ ਜਮਾਂ ਕਰਵਾਉਣ ਤੋ ਤਕਰੀਬਨ ਇਕ ਹਫਤੇ ਵਿੱਚ ਪਾਸਪੋਰਟ ਸਬੰਧੀ ਪੁਲਿਸ ਵੱਲੋ ਇਨਕੁਆਰੀ ਆਉਦੀ ਹੈ ਜਿਸ ਸਬੰਧੀ ਤੁਹਾਨੂੰ ਸਬੰਧਤ ਥਾਣੇ ਤੋ ਫੂਨ ਆਵੇਗਾ ਅਤੇ ਪੁਲਿਸ ਕਰਮਚਾਰੀ ਆ ਕੇ ਤੁਹਾਡੇ ਪਾਸੋ ਤੁਹਾਡੇ ਪਰੂਫ ਚੈੱਕ ਕਰੇਗਾ ਅਤੇ ਦੋ ਗਵਾਹ ਮੰਗੇਗਾ।
ਪਾਸਪੋਰਟ ਕਵਰ ਸਕੈਮ:-
ਅੱਜ ਕਲ ਪਾਸਪੋਰਟ ਦਫਤਰਾਂ ਵਿੱਚ ਪਾਸਪੋਰਟ ਕਵਰ ਖ੍ਰੀਦਣ ਵਾਸਤੇ ਬਹੁਤ ਮਜਬੂਰ ਕੀਤਾ ਜਾਂਦਾ ਹੈ। ਕਈ ਵਾਰ ਤਾਂ ਇਹ ਤੱਕ ਕਹਿ ਦਿੱਤਾ ਜਾਂਦਾ ਹੈ ਕਿ ਪਾਸਪੋਰਟ ਅਪਲਾਈ ਕਰਨ ਤੇ ਕਵਰ ਖ੍ਰੀਦਣਾ ਜਰੂਰੀ ਹੈ। ਪਰ ਅਜਿਹੀ ਕੋਈ ਗੱਲ ਨਹੀ ਹੈ। ਇਹ ਫੈਸਲਾ ਤੁਹਾਡਾ ਖੁਦ ਦਾ ਹੈ। ਇਸ ਵਾਸਤੇ ਤੁਹਾਨੂੰ ਕੋਈ ਵੀ ਮਜਬੂਰ ਨਹੀ ਕਰ ਸਕਦਾ। ਜੇਕਰ ਤੁਹਾਨੂੰ ਪਾਸਪੋਰਟ ਕਵਰ ਦੀ ਜਰੂਰਤ ਹੈ ਤਾਂ ਹੀ ਇਸਦੀ ਖ੍ਰੀਦ ਕਰੋ ਨਹੀ ਤਾਂ ਤੁਹਾਨੂੰ ਇਕ ਵੀ ਪੈਸਾ ਕਵਰ ਵਾਸਤੇ ਅਦਾ ਕਰਨ ਦੀ ਜਰੂਰਤ ਨਹੀ ਹੈ।
ਪਾਸਪੋਰਟ ਜਾਰੀ ਹੋਣ ਦਾ ਸਮਾਂ :-
ਤੁਹਾਡੀ ਪੁਲਿਸ ਇਨਕੁਆਰੀ ਕਲੀਅਰ ਹੋਣ ਤੋ ਬਾਅਦ ਤੁਹਾਡਾ ਪਾਸਪੋਰਟ ਤੁਹਾਨੂੰ ਸਪੀਡ ਪੋਸਟ ਰਾਹੀ ਭੇਜ ਦਿਤਾ ਜਾਵੇਗਾ। ਜਿਸਤੇ ਕਰੀਬਨ 15 ਤੋ 30 ਦਿਨ ਦਾ ਸਮਾਂ ਲੱਗੇਗਾ।
sir j sade kol pasport da koi v proof na howe ta
ReplyDelete