Main Menu

ਬੱਚਾ ਗੋਦ ਕਿਸ ਤਰਾਂ ਲਈਅੇ ਅਤੇ ਗੋਦਨਾਮਾ ਰਜਿਸਟਰ ਕਰਵਾਉਣ ਦੀ ਪੂਰੀ ਵਿਧੀ


ਹਿੰਦੂ ਅਡਾਪਸ਼ਨ ਐਡਂ ਮੈਨਟੀਨੈਸਂ ਐਕਟ, 1956 ਅਧੀਨ ਕੋਈ ਵੀ ਵਿਅਕਤੀ ਜੋ ਕਿ ਹਿੰਦੂ ਧਰਮ ਜਾਂ ਬੋਧੀ, ਜੈਨੀ, ਸਿੱਖ ਮੱਤ ਨਾਲ ਸਬੰਧ ਰਖੱਦਾ ਹੈ ਕਿਸੇ ਬੱਚੇ ਨੂੰ ਗੋਦ ਲੈ ਸਕਦਾ ਹੈ। ਜਿਸ ਬਾਰੇ ਅਸੀ ਹੁਣ ਮੁਤਬੰਨਾਨਾਮਾ (ਅਡਾਪਸ਼ਨ ਡੀਡ) ਦਰਜ ਕਰਵਾਉਣ ਦੀ ਵਿਧੀ ਬਾਰੇ ਗੱਲ ਕਰਾਂਗੇ।




ਬੱਚਾ ਗੋਦ ਕਿਸ ਤਰਾਂ ਲਈਅੇ ਅਤੇ ਗੋਦਨਾਮਾ ਰਜਿਸਟਰ ਕਰਵਾਉਣ ਦੀ ਪੂਰੀ ਵਿਧੀ


ਮੁਤਬੰਨਾ-ਨਾਮਾ ਦਰਜ ਕਰਵਾਉਣ ਲਈ ਜਰੂਰੀ ਦਸਤਾਵੇਜ:-


  • ਗੋਦ ਦਿਤੇ ਜਾਣ ਵਾਲੇ ਬੱਚੇ ਦਾ ਜਨਮ ਸਰਟੀਫਿਕੇਟ
  • ਕੁਦਰਤੀ ਮਾਤਾ ਪਿਤਾ ਦੋਨੋ ਦਾ ਆਧਾਰ ਕਾਰਡ ਅਤੇ ਮੋਬਾਈਲ ਨੰਬਰ
  • ਗੋਦ ਲੈਣ ਵਾਲੇ ਦੋਨੋ ਮਾਤਾ ਪਿਤਾ ਦਾ ਆਧਾਰ ਕਾਰਡ ਅਤੇ ਮੋਬਾਈਲ ਨੰਬਰ
  • 01 ਤਸਦੀਕ ਕਰਤਾ (ਸਰਪੰਚ, ਨੰਬਰਦਾਰ, ਐਮ.ਸੀ ਵਿੱਚੋ ਕੋਈ ਇਕ ਦਾ ਆਧਾਰ ਕਾਰਡ/ਆਈ.ਡੀ. ਕਾਰਡ ਅਤੇ ਮੋਬਾਈਲ ਨੰਬਰਂ)
  • 01 ਆਮ ਗਵਾਹ ਦਾ ਆਧਾਰ ਕਾਰਡ ਅਤੇ ਮੋਬਾਈਲ ਨੰਬਰ

ਗੋਦਨਾਮਾ ਦਰਜ ਕਰਨ ਲਈ ਕਿਹੜੇ ਕਿਹੜੇ ਵਿਅਕਤੀ ਦਾ ਹਾਜਰ ਹੋਣਾ ਜਰੂਰੀ ਹੈ:-

  • ਦੋਨੋ ਗੋਦ ਲੈਣ ਵਾਲੇ ਮਾਤਾ ਪਿਤਾ
  • ਦੋਨੋ ਗੋਦ ਦੇਣ ਵਾਲੇ ਕੁਦਰਤੀ ਮਾਤਾ ਪਿਤਾ
  • ਪਿੰਡ ਦਾ ਸਰਪੰਚ ਜਾਂ ਨੰਬਰਦਾਰ ਜਾਂ ਐਮ.ਸੀ ਵਗੈਰਾ
  • ਪਿੰਡ ਦਾ ਹੀ ਇਕ ਗਵਾਹ (ਕੋਈ ਵੀ ਆਮ ਵਿਅਕਤੀ)

ਗੋਦ ਲੈਣ ਸਬੰਧੀ ਸ਼ਰਤਾਂ:-

                                      ਹਿੰਦੂ ਅਡਾਪਸ਼ਨ ਐਡਂ ਮੈਨਟੀਨੈਸਂ ਐਕਟ, 1956 ਅਧੀਨ ਕੋਈ ਵੀ ਵਿਅਕਤੀ ਜਿਹਨਾਂ ਵਿੱਚੋ ਕੁਝ ਮੁੱਖ ਸ਼ਰਤਾਂ ਹੇਠ ਲਿਖੀਆਂ ਹਨ ਨੂੰ ਪੂਰਾ ਕਰਦਾ ਹੈ ਤਾਂ ਬੱਚਾ ਗੋਦ ਲੈ ਸਕਦਾ ਹੈ :-

  • ਬੱਚਾ ਅਤੇ ਉਸਨੂੰ ਗੋਦ ਦੇਣ ਵਾਲੇ, ਲੈਣ ਵਾਲੇ ਸਾਰੇ ਹਿੰਦੂ ਧਰਮ ਜਾਂ ਬੋਧੀ, ਜੈਨੀ, ਸਿੱਖ ਮਤ ਨਾਲ ਸਬੰਧ ਰਖੱਦੇ ਹੋਣ।
  • ਗੋਦ ਲੈਣ ਵਾਲੇ ਬੱਚੇ ਨੂੰ ਪਹਿਲਾਂ ਕਦੇ ਗੋਦ ਨਹੀ ਲਿਆ/ਦਿਤਾ ਗਿਆ ਹੋਵੇ।
  • ਜੇਕਰ ਲੜਕਾ ਗੋਦ ਲੈਣਾ ਹੈ ਤਾਂ ਪਹਿਲਾਂ ਲੜਕਾ ਜਾਂ ਪੋਤਰਾ, ਪੜਪੋਤਰਾ ਨਹੀ ਹੋਣਾ ਚਾਹੀਦਾ।
  • ਜੇਕਰ ਲੜਕੀ ਗੋਦ ਲੈਣੀ ਹੈ ਤਾਂ ਪਹਿਲਾਂ ਲੜਕੀ ਜਾਂ ਪੋਤਰੀ ਨਹੀ ਹੋਣੀ ਚਾਹੀਦੀ।

ਰੇਗੀਸਟ੍ਰੇਸ਼ਨ ਅਥਾਰਟੀ:-

                                    ਗੋਦਨਾਮਾ ਰਜਿਸਟਰ ਕਰਨ ਦਾ ਅਧਿਕਾਰ ਤਹਿਸੀਲਦਾਰ ਕਮ ਸਬ-ਰਜਿਸਟਰਾਰ ਕੋਲ ਹਨ।

ਪੂਰੀ ਵਿਧੀ:-

                           ਸਭ ਤੋ ਪਹਿਲਾਂ ਤੁਹਾਨੂੰ ਕਿਸੇ ਵਕੀਲ ਜਾਂ ਵਸੀਕਾ ਨਵੀਸ ਨੂੰ ਮਿਲਣਾ ਪਵੇਗਾ ਜੋ ਕਿ ਤੁਹਾਡੇ ਪਾਸੋ ਉਕਤ ਲਿਖਤ ਸਾਰੇ ਦਸਤਾਵੇਜਾਂ ਦੀ ਮੰਗ ਕਰੇਗਾ ਅਤੇ ਗੋਦਨਾਮਾ ਤਿਆਰ ਕਰੇਗਾ। ਫੀਸਾਂ ਵਗੈਰਾ ਦੀ ਆਮ ਅਦਾਇਗੀ ਤੋ ਬਾਅਦ ਤੁਹਾਡੀ ਦਫਤਰ ਸਬ-ਰਜਿਸਟਰਾਰ ਵਿਖੇ ਅਪਾਇੰਟਮੈਟਂ ਬੁੱਕ ਕਰ ਦਿਤੀ ਜਾਵੇਗੀ। ਜਿਥੇ ਮਿਥੇ ਸਮੇ ਤੇ ਗੋਦ ਦੇਣ ਵਾਲੇ ਅਤੇ ਗੋਦ ਲੈਣ ਵਾਲੇ ਦੋਨੋ ਪਾਸਿਉ ਮਾਤਾ ਪਿਤਾ ਦਾ ਹਾਜ਼ਰ ਹੋਣਾ ਜਰੂਰੀ ਹੈ। ਉਹਨਾਂ ਦੇ ਨਾਲ ਉਸ ਸਮੇ ਗੋਦ ਲੈਣਾ ਵਾਲਾ ਬੱਚਾ, ਇਕ ਗਵਾਹ ਅਤੇ ਇਕ ਸਰਪੰਚ ਜਾਂ ਨੰਬਰਦਾਰ ਜਾਂ ਐਮ.ਸੀ ਦਾ ਹੋਣਾ ਵੀ ਜਰੂਰੀ ਹੈ। ਗੋਦਨਾਮਾ ਦਰਜ ਕਰਨ ਤੋ ਬਾਅਦ ਤਹਿਸੀਲਦਾਰ ਵੱਲੋ ਅਸਲ ਕਾਪੀ ਗੋਦ ਲੈਣ ਵਾਲੇ ਮਾਤਾ ਪਿਤਾ ਨੂੰ ਦੇ ਦਿਤੀ ਜਾਵੇਗੀ ਅਤੇ ਨਕਲ ਕਾਪੀ ਸਰਕਾਰੀ ਰਿਕਾਰਡ ਵਿੱਚ ਲੱਗਾ ਦਿਤੀ ਜਾਵੇਗੀ। ਹੁਣ ਨਵੇ ਕਾਨੂੰਨ ਅਨੁਸਾਰ ਗੋਦ ਲਏ ਬੱਚੇ ਦੇ ਜਨਮ ਸਰਟੀਫਿਕੇਟ ਵਿੱਚ ਉਸਦੇ ਮਾਤਾ ਪਿਤਾ ਦਾ ਰਿਕਾਰਡ ਬਦਲੀ ਹੋ ਜਾਂਦਾ ਹੈ।

No comments:

Post a Comment