Main Menu

ਵਿਰਾਸਤ ਦਾ ਇੰਤਕਾਲ ਕਿਸ ਤਰਾਂ ਦਰਜ ਕਰਵਾਈਏ ਅਤੇ ਇਸ ਵਾਸਤੇ ਕਿਹੜੇ ਦਸਤਾਵੇਜ ਜਰੂਰੀ ਹਨ

ਜਦ ਕਿਸੇ ਵੀ ਵਿਅਕਤੀ ਦੀ ਮੌਤ ਤੋ ਬਾਅਦ ਉਸਦੀ ਜਾਇਦਾਦ ਉਸਦੇ ਵਾਰਸਾਂ ਦੇ ਨਾਮ ਤੇ ਤਬਦੀਲ ਕੀਤੀ ਜਾਂਦੀ ਹੈ ਤਾਂ ਇਸਨੂੰ ਵਿਰਾਸਤ ਦਾ ਇੰਤਕਾਲ ਕਿਹਾ ਜਾਂਦਾ ਹੈ। ਹੁਣ ਅਸੀ ਇਸ ਬਲਾਗ ਰਾਹੀ ਵਿਰਾਸਤ ਦਾ ਇੰਤਕਾਲ ਦਰਜ ਕਰਵਾਉਣ ਦੀ ਪੂਰੀ ਵਿਧੀ ਬਾਰੇ ਚਰਚਾ ਕਰਾਂਗੇ।





HOW TO APPLY FOR VIRASAT DA INTKAL AND ITS PROCEDURE


ਵਿਰਾਸਤ ਦੇ ਇੰਤਕਾਲ ਲਈ ਲੋੜੀਦੇ ਦਸਤਾਵੇਜ :-


  • ਵਾਰਸਾਂ ਸਬੰਧੀ ਹਲਫੀਆ ਬਿਆਨ
  • ਵਿਰਾਸਤ ਦੇ ਇੰਤਕਾਲ ਲਈ ਇਕ ਦਰਖਾਸਤ
  • ਮ੍ਰਿਤਕ ਦਾ ਮੌਤ ਦਾ ਸਰਟੀਫਿਕੇਟ
  • ਨੰਬਰਦਾਰ ਵੱਲੋ ਤਸਦੀਕਸ਼ੁਦਾ ਕੁਰਸੀਨਾਮਾ
  • ਵਸੀਅਤ (ਜੇਕਰ ਕੀਤੀ ਹੋਵੇ)
  • ਸਾਰੇ ਵਾਰਸਾਂ ਦਾ ਆਈ.ਡੀ. ਪਰੂਫ


ਵਿਰਾਸਤ ਦੇ ਇੰਤਕਾਲ ਲਈ ਕਿਸ ਤਰਾਂ ਅਪਲਾਈ ਕਰੀਏ:-

                                                                              ਜਿਹੜੀਆਂ ਜਾਇਦਾਦਾਂ ਪੰਜਾਬ ਰੈਵੀਨਿਊ ਰਿਕਾਰਡ ਵਿੱਚ ਦਰਜ ਹੁੰਦੀਆਂ ਹਨ ਉਹਨਾਂ ਨੂੰ ਤਬਦੀਲ ਕਰਨ ਦੀ ਜਿੰਮੇਵਾਰੀ ਤਹਿਸੀਲਦਾਰ ਅਤੇ ਸਰਕਲ ਪਟਵਾਰੀ ਦੀ ਹੁੰਦੀ ਹੈ। ਜਿਸ ਵਾਸਤੇ ਤੁਹਾਨੂੰ ਵਾਰਸਾਂ ਸਬੰਧੀ ਇਕ ਹਲਫ ਨਾਮਾ ਅਤੇ ਦਰਖਾਸਤ ਵਿਰਾਸਤ ਦਾ ਇੰਤਕਾਲ ਦਰਜ ਕਰਨ ਸਬੰਧੀ ਦਾਖਲ ਕਰਨੀ ਪਵੇਗੀ।


ਵਿਰਾਸਤ ਦਾ ਇੰਤਕਾਲ ਦਰਜ ਕਰਵਾਉਣ ਲਈ ਕੋਣ ਅਪਲਾਈ ਕਰ ਸਕਦਾ ਹੈ:-


ਵਿਰਾਸਤ ਦਾ ਇੰਤਕਾਲ ਦਰਜ ਕਰਵਾਉਣ ਲਈ ਆਮ ਤੌਰ ਤੇ ਮ੍ਰਿਤਕ ਦੇ ਵਾਰਸਾਂ ਵਿੱਚੋ ਕੋਈ ਵੀ ਅਪਲਾਈ ਕਰ ਸਕਦਾ ਹੈ।


ਕਾਨੂੰਨੀ ਵਾਰਸ ਕੋਣ ਹੁੰਦੇ ਹਨ :-

                                            ਜੇਕਰ ਮ੍ਰਿਤਕ ਨੇ ਮਰਨ ਤੋ ਪਹਿਲਾਂ ਕੋਈ ਵਸੀਅਤ ਕੀਤੀ ਹੋਵੇ ਤਾਂ ਉਸਦੀ ਵਿਰਾਸਤ ਦਾ ਇੰਤਕਾਲ ਮੁਤਾਬਕ ਵਸੀਅਤ ਦਰਜ ਕੀਤਾ ਜਾਂਦਾ ਹੈ। ਜੇਕਰ ਵਸੀਅਤ ਨਾ ਕੀਤੀ ਹੋਵੇ ਤਾਂ ਕਾਨੂੰਨ ਮੁਤਾਬਕ ਉਸਦੇ ਜੋ ਵੀ ਵਾਰਸ ਹੋਣ ਜਿਵੇ ਪਤਨੀ, ਬੱਚੇ ਅਤੇ ਮਾਤਾ ਵਗੈਰਾ ਦੇ ਨਾਮ ਤੇ ਇੰਤਕਾਲ ਦਰਜ ਕੀਤਾ ਜਾਂਦਾ ਹੈ।


ਪੂਰੀ ਵਿਧੀ:-

                       ਸਭ ਤੋ ਪਹਿਲਾਂ ਤੁਹਾਨੂੰ ਕਿਸੇ ਵਕੀਲ ਜਾਂ ਕਾਨੂੰਨੀ ਮਾਹਰ ਪਾਸੋ ਵਿਰਾਸਤ ਦੇ ਇੰਤਕਾਲ ਦੇ ਸਾਰੇ ਲੋੜੀਦੇ ਦਸਤਾਵੇਜ ਤਿਆਰ ਕਰਵਾਉਣੇ ਪੈਣਗੇ। ਜਿਸ ਤੋ ਬਾਅਦ ਤੁਹਾਨੂੰ ਆਪਣਾ ਵਾਰਸਾਂ ਸਬੰਧੀ ਹਲਫਨਾਮਾ ਸੇਵਾ ਕੇਦਂਰ ਤੋ ਤਸਦੀਕ ਕਰਵਾਉਣਾ ਪਵੇਗਾ। ਫਿਰ ਇਸ ਹਲਫਨਾਮੇ ਨਾਲ ਇਕ ਦਰਖਾਸਤ ਲੱਗਾ ਕੇ ਤਹਿਸੀਲਦਾਰ ਅਗੇ ਪੇਸ਼ ਕਰੋ ਜੋ ਕਿ ਅੱਗੇ ਹਲਕਾ ਪਟਵਾਰੀ ਨੂੰ ਮਾਰਕ ਕਰ ਦਿਤੀ ਜਾਵੇਗੀ। ਸਾਰੀ ਕਾਨੂੰਨੀ ਕਾਰਵਾਈ ਪੂਰੀ ਕਰਨ ਤੋ ਬਾਅਦ ਵਾਰਸਾਂ ਦੇ ਨਾਮ ਤੇ ਵਿਰਾਸਤ ਦਾ ਇੰਤਕਾਲ ਦਰਜ ਕਰ ਦਿਤਾ ਜਾਵੇਗਾ।


ਜੇਕਰ ਜਾਇਦਾਦ ਲਾਲ ਲਕੀਰ ਦੇ ਅੰਦਰ ਸਥਿਤ ਹੋਵੇ:-

                                                                   ਜੇਕਰ ਸ਼ਹਿਰ ਦੀ ਜਾਇਦਾਦ ਲਾਲ ਲਕੀਰ ਦੇ ਅੰਦਰ ਸਥਿਤ ਹੋਵੇ ਤਾਂ ਨਗਰ ਕੋਸਲ/ਨਗਰ ਨਿਗਮ ਦੇ ਰਿਕਾਰਡ ਵਿੱਚ ਤੁਹਾਨੂੰ ਜਾਇਦਾਦ ਟਰਾਂਸਫਰ ਕਰਵਾਉਣੀ ਪਵੇਗੀ।

No comments:

Post a Comment