Main Menu

ਰੂਰਲ ਏਰੀਆ ਸਰਟੀਫਿਕੇਟ ਜੋ ਕਿ ਆਮ ਤੌਰ ਤੇ ਇਹ ਸਾਬਤ ਕਰਦਾ ਹੈ ਕਿ ਬਿਨੈਕਾਰ ਦਿਹਾਤੀ ਏਰੀਏ ਨਾਲ ਸਬੰਧ ਰਖੱਦਾ ਹੈ। ਹੁਣ ਅਸੀ ਇਸਦੀ ਵਰਤੋ ਅਤੇ ਇਸਨੂੰ ਅਪਲਾਈ ਕਰਨ ਦੀ ਵਿਧੀ ਬਾਰੇ ਗੱਲ ਕਰਾਂਗੇ।



ਜਦ ਕਿਸੇ ਵੀ ਵਿਅਕਤੀ ਨੇ ਕਿਸੇ ਵਿਭਾਗ ਵਿੱਚ ਨੌਕਰੀ ਲੈਣ ਵਾਸਤੇ ਜਾਂ ਕਾਲਜ ਵਿੱਚ ਐਡਮਿਸ਼ਨ ਵਾਸਤੇ ਅਪਲਾਈ ਕਰਨਾ ਹੋਵੇਗਾ ਤਾਂ ਉਸਨੂੰ ਦਿਹਾਤੀ ਏਰੀਆ ਦਾ ਖਾਸ ਕੋਟਾ ਲੈਣ ਲਈ ਰੂਰਲ ਏਰੀਆ ਸਰਟੀਫਿਕੇਟ ਲੈਣ ਦੀ ਜਰੂਰਤ ਪੈਂਦੀ ਹੈ। ਹੁਣ ਪੰਜਾਬ ਰਾਜ ਵਿੱਚ ਰੂਰਲ ਏਰੀਆ ਸਰਟੀਫਿਕੇਟ ਦੇ ਫਾਰਮ ਜਮਾਂ ਕਰਨ ਅਤੇ ਸਰਟੀਫਿਕੇਟ ਜਾਰੀ ਕਰਨ ਦਾ ਸਾਰਾ ਕੰਮ ਸੇਵਾ ਕੇਦਂਰ ਵਿੱਚ ਹੀ ਕੀਤਾ ਜਾਂਦਾ ਹੈ।




ਰੂਰਲ ਏਰੀਆ ਸਰਟੀਫਿਕੇਟ ਜੋ ਕਿ ਆਮ ਤੌਰ ਤੇ ਇਹ ਸਾਬਤ ਕਰਦਾ ਹੈ ਕਿ ਬਿਨੈਕਾਰ ਦਿਹਾਤੀ ਏਰੀਏ ਨਾਲ ਸਬੰਧ ਰਖੱਦਾ ਹੈ। ਹੁਣ ਅਸੀ ਇਸਦੀ ਵਰਤੋ ਅਤੇ ਇਸਨੂੰ ਅਪਲਾਈ ਕਰਨ ਦੀ ਵਿਧੀ ਬਾਰੇ ਗੱਲ ਕਰਾਂਗੇ।


ਰੂਰਲ ਏਰੀਆ ਸਰਟੀਫਿਕੇਟ ਲਈ ਜਰੂਰੀ ਦਸਤਾਵੇਜ:-


  • ਬਿਨੈਕਾਰ ਦੇ 03 ਆਈ.ਡੀ. ਪਰੂਫ ਜਿਵੇ ਆਧਾਰ ਕਾਰਡ, ਜਨਮ ਸਰਟੀਫਿਕੇਟ, ਸਕੂਲ ਸਰਟੀਫਿਕੇਟ, ਵੋਟਰ, ਡਰਾਈਵਿੰਗ ਲਾਈਸੰਸ ਵਗੈਰਾ।
  • 04 ਪਾਸਪੋਰਟ ਸਾਈਜ ਫੋਟੋਆਂ
  • ਜੇਕਰ ਲਾਭਪਾਤਰੀ ਨਾਬਾਲਗ ਹੈ ਤਾਂ ਉਸਦੇ ਵੱਲੋ ਅਪਲਾਈ ਕਰਨ ਵਾਲੇ ਮਾਤਾ ਜਾਂ ਪਿਤਾ

ਰੂਰਲ ਏਰੀਆ ਸਰਟੀਫਿਕੇਟ ਜਾਰੀ ਹੋਣ ਦਾ ਪਰਸੀਜਰ:-


  • ਆਪਣੀ ਜਾਤੀ ਸਰਟੀਫਿਕੇਟ ਦੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ।
  • ਆਪਣੇ ਪਿੰਡ/ਸ਼ਹਿਰ  ਦੇ ਸਰਪੰਚ ਜਾਂ ਨੰਬਰਦਾਰ ਜਾਂ ਐਮ.ਸੀ ਪਾਸੋ ਤਸਦੀਕ ਕਰਵਾਉ
  • ਆਪਣੇ ਹਲਕਾ ਪਟਵਾਰੀ ਪਾਸੋ ਤਸਦੀਕ ਕਰਵਾਉ
  • ਸਰਕਾਰੀ ਫੀਸ ਅਤੇ ਫਾਈਲ ਸੇਵਾ ਕੇਦਂਰ ਵਿੱਚ ਜਮਾਂ ਕਰਵਾਉ
  • ਤਹਿਸੀਲਦਾਰ ਸਾਹਿਬ ਵੱਲੋ ਦਸਤਖਤ
  • ਸੇਵਾ ਕੇਦਂਰ ਤੋ ਆਪਣਾ ਸਰਟੀਫਿਕੇਟ ਪ੍ਰਾਪਤ ਕਰੋ

ਪੂਰੀ ਵਿਧੀ :-

                         ਜਦ ਤੁਸੀ ਆਪਣੀ ਰੂਰਲ ਸਰਟੀਫਿਕੇਟ ਦੀ ਫਾਈਲ ਤਿਆਰ ਕਰਵਾ ਲਈ ਤਾਂ ਤੁਹਾਨੂੰ ਸਭ ਤੋ ਪਹਿਲਾਂ ਆਪਣੀ ਫਾਈਲ ਤੇ ਆਪਣੇ ਪਿੰਡ/ਸ਼ਹਿਰ ਦੇ ਨੰਬਰਦਾਰ ਜਾਂ ਸਰਪੰਚ ਜਾਂ ਐਮ.ਸੀ ਪਾਸੋ ਤਸਦੀਕ ਕਰਵਾਉਣੀ ਪਵੇਗੀ। ਜਿਸਤੋ ਬਾਅਦ ਤੁਸੀ ਆਪਣੇ ਫਾਈਲ ਲੈ ਕੇ ਆਪਣੇ ਹਲਕੇ ਦੇ ਪਟਵਾਰੀ ਕੋਲੋ ਰਿਪੋਰਟ ਕਰਵਾਉਣੀ ਹੈ। ਪਟਵਾਰੀ ਵੱਲੋ ਰਿਪੋਰਟ ਹੋਣ ਤੋ ਬਾਅਦ ਬਿਨੈਕਾਰ ਨੂੰ ਖੁਦ ਸੇਵਾ ਕੇਦਂਰ ਜਾਂ ਕੇ ਆਪਣੇ ਫੋਟੋ ਖਿਚਵਾਉਣੀ ਪਵੇਗੀ ਅਤੇ ਫਾਈਲ ਜਮਾਂ ਕਰਵਾ ਕੇ ਰਸੀਦ ਪ੍ਰਾਪਤ ਕਰਨੀ ਹੈ। ਜਿਸ ਤੋ ਤਕਰੀਬਨ ਇਕ ਹਫਤਾ ਬਾਅਦ ਸੇਵਾ ਕੇਦਂਰ ਵੱਲੋ ਸਰਟੀਫਿਕੇਟ ਜਾਰੀ ਕਰ ਦਿਤਾ ਜਾਵੇਗਾ।

No comments:

Post a Comment