ਜਾਤੀ ਪ੍ਰਮਾਣ ਪੱਤਰ ਜੋ ਕਿ ਇਹ ਸਾਬਤ ਕਰਦਾ ਹੈ ਕਿ ਵਿਅਕਤੀ ਕਿਸ ਜਾਤੀ/ਸਮੁਦਾਇ ਨਾਲ ਸਬੰਧਤ ਹੈ। ਜਦ ਵੀ ਕਿਸੇ ਵਿਅਕਤੀ ਨੇ ਕਿਸੇ ਕਾਲਜ ਜਾਂ ਕਿਸੇ ਸਰਕਾਰੀ ਵਿਭਾਗ ਵਿੱਚ ਜਾਤੀ ਦੇ ਆਧਾਰ ਤੇ ਸਰਕਾਰ ਵੱਲੋ ਦਿਤੀ ਜਾਣ ਵਾਲੀ ਰਿਆਇਤ ਪ੍ਰਾਪਤ ਕਰਨੀ ਹੋਵੇ ਤਾਂ ਉਸਨੂੰ ਆਮ ਤੌਰ ਤੇ ਸਡਿਊਲਡ ਕਾਸਟ ਜਾਂ ਬੈਕਵਰਡ ਕਲਾਸ ਦਾ ਸਰਟੀਫਿਕੇਟ ਬਨਵਾਉਣਾ ਪੈਦਾਂ ਹੈ। ਹੁਣ ਪੰਜਾਬ ਰਾਜ ਵਿੱਚ ਸੇਵਾ ਕੇਦਂਰ ਵਿਖੇ ਹੀ ਜਾਤੀ ਪ੍ਰਮਾਣ ਪੱਤਰ ਦੇ ਫਾਰਮ ਜਮਾਂ ਕੀਤੇ ਜਾਂਦੇ ਹਨ ਅਤੇ ਸਾਰਾ ਕੰਮ ਹੋਣ ਉਪਰੰਤ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ। ਇਸ ਨੂੰ ਕਿਸ ਤਰਾਂ ਅਪਲਾਈ ਕੀਤਾ ਜਾ ਸਕਦਾ ਹੈ ਆਉ ਵੇਖਦੇ ਹਾਂ
ਜਾਤੀ ਸਰਟੀਫਿਕੇਟ ਲਈ ਲੋੜੀਦੇ ਦਸਤਾਵੇਜ:-
- 03 ਆਈ.ਡੀ. ਪਰੂਫ ਜਿਵੇ ਆਧਾਰ ਕਾਰਡ, ਜਨਮ ਸਰਟੀਫਿਕੇਟ, ਸਕੂਲ ਸਰਟੀਫਿਕੇਟ, ਵੋਟਰ ਕਾਰਡ, ਡਰਾਈਵਿੰਗ ਲਾਈਸੰਸ (ਕੋਈ ਤਿੰਨ)
- 04 ਪਾਸਪੋਰਟ ਸਾਇਜ ਫੋਟੋਆਂ
- ਜੇਕਰ ਲਾਭਪਾਤਰੀ ਨਾਬਾਲਗ ਹੈ ਤਾਂ ਉਸਦੇ ਮਾਤਾ ਜਾਂ ਪਿਤਾ ਵੱਲੋ ਸਰਟੀਫਿਕੇਟ ਅਪਲਾਈ ਹੋਵੇਗਾ। ਅਜਿਹੀ ਸੂਰਤ ਵਿੱਚ ਸਰਟੀਫਿਕੇਟ ਅਪਲਾਈ ਕਰਨ ਵਾਲੇ ਦੇ ਵੀ 03 ਆਈ.ਡੀ. ਪਰੂਫ ਅਤੇ 04 ਪਾਸਪੋਰਟ ਸਾਇਜ ਫੋਟੋਆਂ।
ਸਰਟੀਫਿਕੇਟ ਜਾਰੀ ਕਰਨ ਦੀ ਪ੍ਰਕੀਰਿਆ:-
- ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ।
- ਫਾਈਲ ਨੂੰ ਆਪਣੇ ਐਮ.ਸੀ ਜਾਂ ਨੰਬਰਦਾਰ ਜਾਂ ਸਰਪੰਚ ਪਾਸੋ ਤਸਦੀਕ ਕਰਵਾਉ।
- ਹਲਕਾ ਪਟਵਾਰੀ ਪਾਸੋ ਰਿਪੋਰਟ ਕਰਵਾਉ
- ਤਹਿਸੀਲਦਾਰ ਸਾਹਿਬ ਵੱਲੋ ਦਸਤਖਤ
- ਸੇਵਾ ਕੇਦਂਰ ਤੋ ਸਰਟੀਫਿਕੇਟ ਪ੍ਰਾਪਤ ਕਰੋ
ਪੂਰੀ ਵਿਧੀ:-
ਜਦ ਤੁਸੀ ਆਪਣੀ ਜਾਤੀ ਸਰਟੀਫਿਕੇਟ ਦੀ ਫਾਈਲ ਤਿਆਰ ਕਰਵਾ ਲਈ ਤਾਂ ਸਭ ਤੋ ਪਹਿਲਾਂ ਆਪਣੇ ਸਰਪੰਚ ਜਾਂ ਨੰਬਰਦਾਰ ਜਾਂ ਐਮ.ਸੀ ਪਾਸੋ ਇਸ ਤੇ ਤਸਦੀਕ ਕਰਵਾਉ। ਜਿਸ ਤੋ ਬਾਅਦ ਤੁਹਾਨੂੰ ਆਪਣੇ ਸਰਕਲ ਪਟਵਾਰੀ ਪਾਸੋ ਰਿਪੋਰਟ ਕਰਵਾਉਣੀ ਪਵੇਗੀ। ਪਟਵਾਰੀ ਦੀ ਰਿਪੋਰਟ ਤੋ ਬਾਅਦ ਫਾਈਲ ਸੇਵਾ ਕੇਦਂਰ ਵਿਖੇ ਜਮਾਂ ਕਰਵਾਉਣੀ ਪਵੇਗੀ। ਜਿਥੇ ਫੋਟੋ ਖਿਚਵਾਉਣ ਅਤੇ ਫੀਸ ਦੀ ਅਦਾਇਗੀ ਕਰਨ ਤੋ ਬਾਅਦ ਰਸੀਦ ਮਿਲ ਜਾਵੇਗੀ ਅਤੇ ਤਕਰੀਬਨ 01 ਹਫਤੇ ਬਾਅਦ ਸਰਟੀਫਿਕੇਟ ਜਾਰੀ ਕਰ ਦਿਤਾ ਜਾਵੇਗਾ।
No comments:
Post a Comment