Main Menu

ਬਾਰ ਮੁਕਤ ਸਰਟੀਫਿਕੇਟ ਕੀ ਹੁੰਦਾ ਹੈ ਅਤੇ ਇਸਦੀ ਕਿਥੇ ਵਰਤੋਂ ਹੁੰਦੀ ਹੈ


ਬਾਰ ਮੁਕਤ ਸਰਟੀਫਿਕੇਟ ਜੋ ਕਿ ਆਮ ਤੌਰ ਤੇ ਕਿਸੇ ਵੀ ਜਾਇਦਾਦ ਦਾ ਪਿਛਲੇ 15 ਸਾਲਾਂ ਦੇ ਰਿਕਾਰਡ ਨਾਲ ਸਬੰਧਤ ਹੁੰਦਾ ਹੈ। ਇਸ ਸਰਟੀਫਿਕੇਟ ਦੀ ਆਮ ਤੌਰ ਤੇ ਵਰਤੋਂ ਬੈਕਂ ਲੋਨ ਅਤੇ ਸੀ.ਐਲ.ਯੂ ਵਾਸਤੇ ਕੀਤੀ ਜਾਂਦੀ ਹੈ।

 



ਬਾਰ ਮੁਕਤ ਸਰਟੀਫਿਕੇਟ ਕੀ ਹੁੰਦਾ ਹੈ ਅਤੇ ਇਸਦੀ ਕਿਥੇ ਵਰਤੋਂ ਹੁੰਦੀ ਹੈ


ਬਾਰ ਮੁਕਤ ਸਰਟੀਫਿਕੇਟ ਲਈ ਲੋੜੀਦੇ ਦਸਤਾਵੇਜ:-


  • ਹਲਕਾ ਪਟਵਾਰੀ ਪਾਸੋ ਪਿਛਲੇ 15 ਸਾਲ ਦੀ ਫਰਦ ਜਮਾਬੰਦੀ
  • ਬਿਨੈਕਾਰ ਦਾ ਆਧਾਰ ਕਾਰਡ
  • ਬਿਨੈਕਾਰ ਦੀ ਇਕ ਪਾਸਪੋਰਟ ਸਾਇਜ ਫੋਟੋ
  • ਰਜਿਸਟਰੀ ਬੈਨਾਮਾ (ਜੇਕਰ ਹੋਵੇ)

ਪੂਰੀ ਵਿਧੀ:-

                   ਆਪ ਜੀ ਨੂੰ ਸਭ ਤੋ ਪਹਿਲਾਂ ਕਿਸੇ ਵਕੀਲ ਨੂੰ ਉਕਤ ਲਿਖੇ ਦਸਤਾਵੇਜ ਲੈ ਕੇ ਸੰਪਰਕ ਕਰਨਾ ਪਵੇਗਾ। ਜਿਸ ਤੋ ਬਾਅਦ ਵਕੀਲ ਵੱਲੋ ਆਪ ਜੀ ਦੀ ਜਾਇਦਾਦ ਦੇ ਪਿਛਲੇ 15 ਸਾਲ ਦੇ ਰਿਕਾਰਡ ਦੀ ਇੰਸਪੇਕਸ਼ਨ ਕੀਤੀ ਜਾਵੇਗੀ। ਬਾਰ ਮੁਕਤ ਸਰਟੀਫਿਕੇਟ ਦੀ ਫਾਈਲ ਵਕੀਲ ਵੱਲੋ ਹੀ ਤਿਆਰ ਅਤੇ ਤਸਦੀਕ ਕੀਤੀ ਜਾਵੇਗੀ ਜਿਸ ਤੋ ਬਾਅਦ ਤੁਹਾਨੂੰ ਸੇਵਾ ਕੇਦਂਰ ਵਿੱਚ ਹਾਜਰ ਹੋ ਕੇ ਫਾਈਲ ਜਮਾਂ ਕਰਵਾਉਣੀ ਪਵੇਗੀ ਅਤੇ ਪਰਸੀਜਰ ਪੂਰਾ ਹੋਣ ਤੋ ਬਾਅਦ ਸੇਵਾ ਕੇਦਂਰ ਤੋ ਹੀ ਆਪ ਜੀ ਨੂੰ ਸਰਟੀਫਿਕੇਟ ਜਾਰੀ ਕਰ ਦਿਤਾ ਜਾਵੇਗਾ।

ਸਰਟੀਫਿਕੇਟ ਜਾਰੀ ਕਰਨ ਵਾਲੀ ਅਧਿਕਾਰਿਤ ਅਥਾਰਟੀ :-

                                                                       ਇਸ ਸਰਟੀਫਿਕੇਟ ਨੂੰ ਜਾਰੀ ਕਰਨ ਦੇ ਅਧਿਕਾਰ ਤਹਿਸੀਲਦਾਰ ਕਮ ਸਬ-ਰਜਿਸਟਰਾਰ ਕੋਲ ਹੁੰਦੇ ਹਨ। ਇਸ ਸਰਟੀਫਿਕੇਟ ਦੀ ਪੂਰਨ ਤੇ ਵਰਤੋ ਜਾਇਦਾਦ ਦੇ ਹੱਕਾਂ ਵਿੱਚ ਆਈਆਂ ਤਬਦੀਲੀਆਂ ਅਤੇ ਸਾਰੇ ਬਾਰ ਕਲੀਅਰ ਹੋਣ ਸਬੰਧੀ ਕੀਤੀ ਜਾਂਦੀ ਹੈ।

No comments:

Post a Comment