Main Menu

ਅਨਮੈਰਿਡ ਸਰਟੀਫਿਕੇਟ ਕਿਸ ਤਰਾਂ ਅਤੇ ਕਿਥੋ ਬਨਵਾਈਅੇ ਅਤੇ ਇਸ ਵਾਸਤੇ ਕਿਹੜੇ ਦਸਤਾਵੇਜ ਲੋੜੀਦੇ ਹਨ

ਅਨਮੈਰਿਡ ਸਰਟੀਫਿਕੇਟ ਜਿਸਦਾ ਸਹੀ ਨਾਮ ਮੈਰਿਜ ਅਬਿਲਟੀ ਸਰਟੀਫਿਕੇਟ ਹੈ। ਇਸ ਦੀ ਜਰੂਰਤ ਆਮ ਤੌਰ ਤੇ ਤਦ ਪੈਂਦੀ ਹੈ ਜਦ ਕੋਈ ਵਿਅਕਤੀ ਕਿਸੇ ਦੂਸਰੇ ਦੇਸ਼ ਵਿੱਚ ਸ਼ਾਦੀ ਕਰਵਾਉਣਾ ਚਾਹੇ। ਇਹ ਸਰਟੀਫਿਕੇਟ ਆਮ ਤੌਰ ਤੇ ਇਹ ਸਾਬਤ ਕਰਨ ਲਈ ਵਰਤਿਆ ਜਾਂਦਾ ਹੈ ਕਿ ਵਿਅਕਤੀ ਸ਼ਾਦੀ ਦੇ ਯੋਗ ਹੈ।






ਅਨਮੈਰਿਡ ਸਰਟੀਫਿਕੇਟ  ਕਿਸ ਤਰਾਂ ਅਤੇ ਕਿਥੋ ਬਨਵਾਈਅੇ ਅਤੇ ਇਸ ਵਾਸਤੇ ਕਿਹੜੇ ਦਸਤਾਵੇਜ ਲੋੜੀਦੇ ਹਨ



ਮੈਰਿਜ ਅਬਿਲਟੀ ਸਰਟੀਫਿਕੇਟ ਬਨਾਉਣ ਲਈ ਜਰੂਰੀ ਦਸਤਾਵੇਜ:-



  • ਜਿਸਦਾ ਸਰਟੀਫਿਕੇਟ ਬਨਾਂਉਣਾ ਹੈ ਉਸਦੇ ਪਾਸਪੋਰਟ ਦੀ ਕਾਪੀ
  • ਜਿਸਦਾ ਸਰਟੀਫਿਕੇਟ ਬਨਾਉਣ ਹੈ ਉਸਦੇ ਆਧਾਰ ਕਾਰਡ ਦੀ ਕਾਪੀ (ਜੇਕਰ ਹੋਵੇ)
  • ਜਿਸਦਾ ਸਰਟੀਫਿਕੇਟ ਬਨਾਉਣਾ ਹੈ ਉਸਦਾ ਵਿਦੇਸ਼ ਦਾ ਪਤਾ (ਜੇਕਰ ਵਿਦੇਸ਼ ਵਿੱਚ ਹੈ ਤਾਂ)
  • ਜਿਸਦਾ ਸਰਟੀਫਿਕੇਟ ਬਨਾਉਣਾ ਹੈ ਉਸਦਾ ਸਕੂਲ ਸਰਟੀਫਿਕੇਟ ਜਾਂ ਜਨਮ ਸਰਟੀਫਿਕੇਟ (ਜੇਕਰ ਹੋਵੇ)
  • ਮਾਤਾ ਪਿਤਾ ਦੋਨਾਂ ਦਾ ਆਧਾਰ ਕਾਰਡ ਅਤੇ ਮੋਬਾਈਲ ਨੰਬਰ
  • ਮਾਤਾ ਪਿਤਾ ਦੋਨਾਂ ਵੱਲੋ ਤਸਦੀਕਸ਼ੁਦਾ ਹਲਫੀਆ ਬਿਆਨ
  • ਸਰਪੰਚ ਜਾਂ ਮੈਬਂਰ ਪੰਚਾਇਤ ਜਾਂ ਐਮ.ਸੀ ਵੱਲੋ ਤਸਦੀਕਸ਼ੁਦਾ ਹਲਫੀਆ ਬਿਆਨ
  • ਨੰਬਰਦਾਰ ਵੱਲੋ ਤਸਦੀਕਸ਼ੁਦਾ ਹਲਫੀਆ ਬਿਆਨ



ਨੋਟ:-

              ਜੇਕਰ ਮਾਤਾ ਪਿਤਾ ਵਿੱਚੋ ਕਿਸੇ ਦੀ ਵੀ ਮੌਤ ਹੋ ਚੁੱਕੀ ਹੈ ਇਕੱਲੀ ਮਾਤਾ ਜਾਂ ਇਕੱਲਾ ਪਿਤਾ ਵੀ ਅਪਲਾਈ ਕਰ ਸਕਦਾ ਹੈ। ਜੇਕਰ ਕਿਸੇ ਵਜਾ ਕਾਰਨ ਦੋਨੋ ਹੀ ਮਾਤਾ ਪਿਤਾ ਮੋਜੂਦ ਨਹੀ ਹਨ ਤਾਂ ਬਿਨੈਕਾਰ ਖੁਦ ਜਾਂ ਕਿਸੇ ਨੂੰ ਮੁਖਤਿਆਰਨਾਮਾ ਦੇ ਕੇ ਸਰਟੀਫਿਕੇਟ ਬਨਵਾ ਸਕਦਾ ਹੈ।



ਪੂਰੀ ਵਿਧੀ:-


                        ਸਭ ਤੋ ਪਹਿਲਾਂ ਤੁਹਾਨੂੰ ਉਕਤ ਲਿਖਤ ਦਸਤਾਵੇਜ ਲਿਜਾ ਕੇ ਕਿਸੇ ਕਾਨੂੰਨੀ ਮਾਹਰ ਪਾਸੋ ਮੈਰਿਜ ਅਬਿਲਟੀ ਸਰਟੀਫਿਕੇਟ ਦੀ ਫਾਈਲ ਭਰਵਾਉਣੀ ਪਵੇਗੀ। ਇਸ ਫਾਈਲ ਆਮ ਤੌਰ ਤੇ ਲਾਭਪਾਤਰੀ ਦੇ ਮਾਤਾ ਪਿਤਾ ਵੱਲੋ ਹੀ ਅਪਲਾਈ ਹੁੰਦੀ ਹੈ। ਇਸ ਤੋ ਇਲਾਵਾ ਲਾਭਪਾਤਰੀ ਦੇ ਵਿਆਹ ਦੇ ਯੋਗ ਹੋਣ ਸਬੰਧੀ ਕੁੱਲ 04 ਹਲਫੀਆ ਬਿਆਨ ਲੱਗਦੇ ਹਨ ਜਿਹਨਾਂ ਵਿੱਚ 02 ਹਲਫੀਆ ਬਿਆਨ ਉਸਦੇ ਮਾਤਾ ਪਿਤਾ ਵੱਲੋ ਅਤੇ 02 ਹਲਫੀਆ ਬਿਆਨ ਕਿਸੇ ਵੀ ਨੰਬਰਦਾਰ, ਸਰਪੰਚ, ਪੰਚ, ਐਮ.ਸੀ ਕਿਸੇ ਵੀ ਦੋ ਵਿਅਕਤੀਆਂ ਵੱਲੋ ਲੱਗਦੇ ਹਨ ਜੋ ਕਿ ਲਾਭਪਾਤਰੀ ਦੇ ਹੀ ਪਿੰਡ/ਸ਼ਹਿਰ ਦੇ ਵਸਨੀਕ ਹੋਣ। ਇਹ ਸਾਰੇ ਹਲਫੀਆ ਬਿਆਨ ਸੇਵਾ ਕੇਦਂਰ ਤੋ ਤਸਦੀਕ ਕਰਵਾਉਣ ਤੋ ਬਾਅਦ ਪੂਰੀ ਫਾਈਲ ਕੰਪਲੀਟ ਕਰਕੇ ਸੇਵਾ ਕੇਦਂਰ ਦੇ ਅੰਦਰ ਹੀ ਦਾਖਲ ਕਰਨੀ ਹੁੰਦੀ ਹੈ। ਜਿਸ ਤੋ ਬਾਅਦ ਬਿਨੈਕਾਰ ਨੂੰ 02 ਅਖਬਾਰਾਂ ਵਿੱਚ ਇਸ਼ਤਿਹਾਰ ਦੇਣ ਲਈ ਪਬਲਿਕ ਨੋਟਿਸ ਦਿਤਾ ਜਾਂਦਾ ਹੈ ਜਾਂ ਇਸਦੀ ਫੀਸ ਦਫਤਰ ਵਿੱਚ ਜਮਾਂ ਕਰਵਾਈ ਜਾਂਦੀ ਹੈ। ਸਾਰਾ ਪਰਸੀਜਰ ਪੂਰਾ ਹੋਣ ਤੋ ਬਾਅਦ ਬਿਨੈਕਾਰ ਨੂੰ ਸਰਟੀਫਿਕੇਟ ਜਾਰੀ ਕਰ ਦਿਤਾ ਜਾਂਦਾ ਹੈ।

1 comment: