Main Menu

ਆਪਣਾ ਪਾਸਪੋਰਟ ਕਿਸ ਤਰਾਂ ਰੀਨਿਊ ਕਰਵਾਈਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ

ਪਾਸਪੋਰਟ ਦੀ ਮਿਆਦ ਆਮ ਤੋਰ ਤੇ 10 ਸਾਲ ਦੀ ਹੁੰਦੀ ਹੈ ਜਿਸਦੇ ਵੈਧਤਾ ਖਤਮ ਹੋਣ ਤੋ ਇਕ ਸਾਲ ਪਹਿਲਾਂ ਵੀ ਅਸੀ ਰੀਨਿਊ ਲਈ ਅਪਲਾਈ ਕਰ ਸਕਦੇ ਹਾਂ. ਹੁਣ ਅਸੀ ਪਾਸਪੋਰਟ ਰੀਨਿਊ ਕਰਵਾਉਣ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.








ਪਾਸਪੋਰਟ ਰੀਨਿਊ ਕਰਵਾਉਣ ਲਈ ਲੱਗਣ ਵਾਲੇ ਦਸਤਾਵੇਜ਼:-


  • ਪੁਰਾਣਾ ਪਾਸਪੋਰਟ
  • ਆਧਾਰ ਕਾਰਡ 
  • ਦਸਵੀ ਪਾਸ ਦਾ ਸਰਟੀਫਿਕੇਟ (ਜੇਕਰ ਹੈ)
  • ਪਤੀ/ਪਤਨੀ ਦਾ ਆਧਾਰ ਕਾਰਡ (ਜੇਕਰ ਸ਼ਾਦੀਸ਼ੁਦਾ ਹੋ ਅਤੇ ਪਹਿਲੇ ਪਾਸਪੋਰਟ ਤੇ ਪਤੀ/ਪਤਨੀ ਦਾ ਨਾਮ ਨਹੀ ਦਰਜ਼)


ਪਾਸਪੋਰਟ ਅਪਾਇੰਟਮੈਟਂ:-

                                                  ਉਕਤ ਲਿਖਤ ਸਾਰੇ ਦਸਤਾਵੇਜ਼ਾਂ ਦੇ ਆਧਾਰ ਤੇ ਤੁਹਾਨੂੰ ਆਪਣੇ ਨੇੜਲੇ ਪਾਸਪੋਰਟ ਦਫਤਰ ਦੀ ਅਪਾਇੰਟਮੈਂਟ ਬੁੱਕ ਕਰਵਾਉਣੀ ਪਵੇਗੀ. ਜੋ ਕਿ ਕਿਸੇ ਮਾਹਰ ਪਾਸੋ ਹੀ ਬੁੱਕ ਕਰਵਾਉ. ਅਪਾਇੰਟਮੈਟਂ ਲੈਟਰ ਤੇ ਆਪਣਾ ਨਾਮ, ਜਨਮ ਮਿਤੀ, ਜਨਮ ਸਥਾਨ, ਮਾਤਾ ਪਿਤਾ ਦਾ ਨਾਮ ਵਗੈਰਾ ਸਾਰੀ ਡੀਟੇਲ ਖੁਦ ਚੰਗੀ ਤਰਾਂ ਚੈਕ ਕਰੋ. ਅਪਾਇੰਟਮੈਟਂ ਵਾਲੇ ਦਿਨ ਮਿਥੇ ਸਮੇ ਤੇ ਪਾਸਪੋਰਟ ਦਫਤਰ ਹਾਜਰ ਹੋਵੋ. ਉਥੇ ਜਾ ਕੇ ਪਾਸਪੋਰਟ ਦਾ ਕਵਰ ਲੈਣਾ ਜਾਂ ਨਹੀ ਲੈਣਾ ਇਹ ਤੁਹਾਡੀ ਆਪਣੀ ਮਰਜ਼ੀ ਹੈ ਇਸ ਵਾਸਤੇ ਤੁਹਾਨੂੰ ਕੋਈ ਵੀ ਮਜਬੂਰ ਨਹੀ ਕਰ ਸਕਦਾ.


ਪੁਲਿਸ ਵੈਰੀਫਿਕੇਸ਼ਨ:-

                                                 ਪਾਸਪੋਰਟ ਦੀ ਫਾਈਲ ਦਾਖਲ ਕਰਨ ਤੋ ਕਰੀਬਨ ਇਕ ਹਫਤੇ ਬਾਅਦ ਆਮ ਤੌਰ ਤੇ ਤੁਹਾਡੇ ਇਲਾਕੇ ਦਾ ਪੁਲਿਸ ਥਾਣਾ ਤੁਹਾਨੂੰ ਪੁਲਿਸ ਵੈਰੀਫਿਕੇਸ਼ ਲਈ ਸੰਪਰਕ ਕਰੇਗਾ. ਜੋ ਤੁਹਾਡੇ ਕੋਲੋ 02 ਗਵਾਹ ਅਤੇ ਅਸਲ ਦਸਤਾਵੇਜ਼ ਪੜਤਾਲ ਲਈ ਮੰਗਣਗੇ.


ਪਾਸਪੋਰਟ ਜਾਰੀ ਹੋਣਾ:-

                                                    ਤੁਹਾਡੀ ਪੁਲਿਸ ਵੈਰੀਫਿਕੇਸ਼ਨ ਕਲੀਅਰ ਹੋਣ ਤੋ ਆਮ ਤੋਰ ਤੇ 15 ਤੋ 30 ਦਿਨਾਂ ਦੇ ਅੰਦਰ ਅੰਦਰ ਪਾਸਪੋਰਟ ਜਾਰੀ ਕਰ ਦਿਤਾ ਜਾਂਦਾ ਹੈ ਜੋ ਕਿ ਤੁਹਾਡੇ ਘਰ ਸਪੀਡ ਪੋਸਟ ਰਾਹੀ ਪਹੁੰਚ ਜਾਵੇਗਾ.
                 

No comments:

Post a Comment