ਕੋਈ ਵੀ ਵਿਅਕਤੀ ਜੋ ਕਿ ਭਾਰਤ ਦਾ ਨਾਗਰਿਕ ਹੈ ਅਤੇ ਜਿਸਦਾ ਪਹਿਲਾਂ ਪਾਸਪੋਰਟ ਨਹੀ ਬਣਿਆ ਹੈ ਉਹ ਨਵਾਂ ਪਾਸਪੋਰਟ ਬਨਵਾਉਣ ਲਈ ਅਪਲਾਈ ਕਰ ਸਕਦਾ ਹੈ. ਹੁਣ ਅਸੀ ਨਵਾਂ ਪਾਸਪੋਰਟ ਅਪਲਾਈ ਕਰਨ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.
ਨਵੇ ਪਾਸਪੋਰਟ ਲਈ ਲੱਗਣ ਵਾਸਤੇ ਦਸਤਾਵੇਜ:-
- ਆਧਾਰ ਕਾਰਡ ਜਿਸਤੇ ਪੂਰੀ ਜਨਮ ਮਿਤੀ ਹੋਵੇ.
- ਦਸਵੀ ਦਾ ਸਕੂਲ ਸਰਟੀਫਿਕੇਟ (ਜੇਕਰ ਹੋਵੇ)
- ਜਨਮ ਸਰਟੀਫਿਕੇਟ (ਜੇਕਰ ਹੋਵੇ)
- ਪਤੀ/ਪਤਨੀ ਦਾ ਆਧਾਰ ਕਾਰਡ (ਜੇਕਰ ਸ਼ਾਦੀਸ਼ੁਦਾ ਹੋ ਤਾਂ)
ਹੁਣ ਪਾਸਪੋਰਟ ਦਫਤਰ ਦੇ ਨਵੇ ਰੂਲਜ਼ ਮੁਤਾਬਕ ਜਨਮ ਸਰਟੀਫਿਕੇਟ ਪਾਸਪੋਰਟ ਬਨਾਉਣ ਲਈ ਜਰੂਰੀ ਦਸਤਾਵੇਜ ਨਹੀਂ ਹੈ ਅਤੇ ਜੋ ਵਿਅਕਤੀ ਦਸਵੀ ਪਾਸ ਹੋਵੇ ਉਸਦਾ ਨੋਨ ਈ.ਸੀ.ਆਰ ਪਾਸਪੋਰਟ ਬਣਦਾ ਹੈ. ਨੋਨ-ਈ.ਸੀ.ਆਰ ਤੋ ਭਾਵ ਹੈ ਕਿ ਵਿਅਕਤੀ ਨੂੰ ਵਿਦੇਸ਼ ਜਾਣ ਲਗਿਆਂ ਇਮੀਗਰੇਸ਼ਨ ਨਹੀ ਕਰਵਾਉਣੀ ਪੈਂਦੀ.
ਅਪਾਇੰਟਮੈਟਂ ਦੀ ਬੁਕਿੰਗ:-
ਅਸੀ ਹਮੇਸ਼ਾ ਇਹੀ ਸਲਾਹ ਦਿੰਦੇ ਹਾਂ ਕਿ ਆਪਣਾ ਕੋਈ ਵੀ ਕਾਨੂੰਨੀ ਕੰਮ ਹਮੇਸ਼ਾ ਕਿਸੇ ਮਾਹਰ ਪਾਸੋ ਹੀ ਕਰਵਾਉ ਕਿਉਕਿ ਤੁਹਾਡੇ ਕੋਲੋ ਹੋਈ ਇਕ ਛੋਟੀ ਜਿਹੀ ਗਲਤੀ ਵੀ ਬਾਅਦ ਵਿੱਚ ਕਾਫੀ ਵੱਡੀ ਮੁਸ਼ਕਿਲ ਬਣ ਸਕਦੀ ਹੈ. ਸੋ ਕਿਸੇ ਮਾਹਰ ਪਾਸੋ ਹੀ ਆਪਣੇ ਪਾਸਪੋਰਟ ਦੀ ਅਪਾਇੰਟਮੈਟਂ ਬੁੱਕ ਕਰਵਾਉ.
ਜਰੂਰੀ ਸੂਚਨਾ:-
ਤੁਹਾਡੀ ਅਪਾਇੰਟਮੈਟਂ ਬੁੱਕ ਹੋਣ ਤੋ ਬਾਅਦ ਅਪਾਇੰਟਮੈਟਂ ਲੈਟਰ ਤੇ ਆਪਣਾ ਨਾਮ, ਜਨਮ ਮਿਤੀ, ਜਨਮ ਸਥਾਨ, ਮਾਤਾ ਪਿਤਾ ਦਾ ਨਾਮ ਵਗੈਰਾ ਸਾਰੀ ਡੀਟੇਲ ਇਕ ਵਾਰ ਖੁਦ ਚੰਗੀ ਤਰਾਂ ਚੈਕ ਕਰੋ ਤਾਂ ਜੋ ਬਾਅਦ ਵਿੱਚ ਕਿਸੇ ਵੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ.
No comments:
Post a Comment