Main Menu

ਨਵਾਂ ਬਿਜ਼ਲੀ ਮੀਟਰ ਕੁਨੈਕਸ਼ਨ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ

ਹੁਣ ਪੰਜਾਬ ਰਾਜ ਵਿੱਚ ਨਵਾਂ ਬਿਜ਼ਲੀ ਮੀਟਰ ਕੁਨੈਕਸ਼ਨ ਜਾਰੀ ਕਰਨ ਦਾ ਪੀ.ਐਸ.ਪੀ.ਸੀ.ਐਲ ਵੱਲੋ ਪਰਸੀਜਰ ਬਹੁਤ ਹੀ ਆਸਾਨ ਬਣਾ ਦਿਤਾ ਗਿਆ ਹੈ. ਹੁਣ ਅਸੀ ਨਵਾਂ ਘਰੇਲੂ ਬਿਜ਼ਲੀ ਮੀਟਰ ਕੁਨੈਕਸ਼ਨ ਅਪਲਾਈ ਕਰਨ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.






ਨਵਾਂ ਬਿਜ਼ਲੀ ਮੀਟਰ ਕੁਨੈਕਸ਼ਨ ਕਿਸ ਤਰਾਂ ਅਪਲਾਈ ਕਰੀਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਜਰੂਰੀ ਹਨ



ਨਵਾਂ ਬਿਜ਼ਲੀ ਮੀਟਰ ਕੁਨੈਕਸ਼ਨ ਲਈ ਲੋੜੀਦੇ ਦਸਤਾਵੇਜ਼:-


  • ਐਪਲੀਕੇਸ਼ਨ ਫਾਰਮ
  • ਬਿਨੈਕਾਰ ਦਾ ਆਧਾਰ ਕਾਰਡ
  • ਬਿਨੈਕਾਰ ਦੀਆਂ 02 ਪਾਸਪੋਰਟ ਸਾਇਜ ਫੋਟੋਆਂ.
  • ਪੋ੍ਪਰਟੀ ਦੀ ਮਾਲਕੀ ਦਾ ਸਬੂਤ
  • ਜੇਕਰ ਮਾਲਕੀ ਦਾ ਸਬੂਤ ਨਹੀ ਹੈ ਤਾਂ ਬਿਨੈਕਾਰ ਵੱਲੋ ਹਲਫੀਆ ਬਿਆਨ
  • ਟੈਸਟ ਰਿਪੋਰਟ / ਲੋਡ ਰਿਪੋਰਟ ਜੋ ਕਿ ਬਿਜ਼ਲੀ ਮਹਿਕਮੇ ਦੇ ਕਿਸੇ ਮੰਨਜੂਰਸ਼ੁਦਾ ਠੇਕੇਦਾਰ ਵੱਲੋ ਹੋਵੇ.
  • ਸਕਿਊਰਟੀ ਦੀ ਰਕਮ



ਪੂਰੀ ਵਿਧੀ:-

                           ਸਭ ਤੋ ਪਹਿਲਾਂ ਨਵਾਂ ਬਿਜ਼ਲੀ ਮੀਟਰ ਕੁਨੈਕਸ਼ਨ ਦੀ ਫਾਈਲ ਕਿਸੇ ਕਿਤਾਬਾਂ ਜਾਂ ਫਾਰਮਾਂ ਵਾਲੀ ਦੁਕਾਨ ਤੋ ਲਵੇ. ਸਾਰਾ ਐਪਲੀਕੇਸ਼ਨ ਫਾਰਮ ਚੰਗੀ ਤਰਾਂ ਭਰ ਕੇ ਉਸਦੇ ਨਾਲ ਉਕਤ ਲਿਖਤ ਦਸਤਾਵੇਜ਼ ਨੱਥੀ ਕਰੋ. ਜੇਕਰ ਤੁਹਾਡੇ ਕੋਲ ਪ੍ਰੋਪਰਟੀ ਦੀ ਮਾਲਕੀ ਦਾ ਕੋਈ ਸਬੂਤ ਨਹੀ ਹੈ ਤਾਂ ਜਾਇਦਾਦ ਲਾਲ ਲਕੀਰ ਦੇ ਅੰਦਰ ਹੋਣ ਸਬੰਧੀ ਆਪਣੇ ਵੱਲੋ ਇਕ ਹਲਫੀਆ ਬਿਆਨ ਲਗਾਉ ਜੋ ਕਿ ਫਸਟ ਕਲਾਸ ਮੈਜਿਸਟ੍ਰੇਟ ਵੱਲੋ ਤਸਦੀਕਸ਼ੁਦਾ ਹੋਵੇ. ਫਿਰ ਬਿਜ਼ਲੀ ਮਹਿਕਮੇ ਦੇ ਮੰਨਜੂਰ਼ਸੁ਼ਦਾ ਠੇਕੇਦਾਰ ਵੱਲੋ ਇਕ ਟੈਸਟ ਰਿਪੋਰਟ ਪ੍ਰਾਪਤ ਕਰੋ. ਫਿਰ ਆਪਣੇ ਫਾਈਲ ਆਪਣੇ ਇਲਾਕੇ ਦੇ ਬਿਜ਼ਲੀ ਦਫਤਰ ਵਿੱਚ ਦਾਖਲ ਕਰੋ. ਆਮ ਤੋਰ ਤੇ ਨਵਾਂ ਬਿਜ਼ਲੀ ਕੁਨੈਕਸ਼ਨ 07 ਤੋ 14 ਦਿਨ ਦੇ ਅੰਦਰ ਅੰਦਰ ਜਾਰੀ ਕਰ ਦਿਤਾ ਜਾਂਦਾ ਹੈ.


200 ਫਰੀ ਯੂਨਿਟ:-

                                            ਜੇਕਰ ਤੁਸੀ ਸਡਿਊਲਡ ਕਾਸਟ ਜਾਂ ਬੈਕਵਰਡ ਕਲਾਸ ਨਾਲ ਸਬੰਧਤ ਤੋ ਤਾਂ ਤੁਸੀ 200 ਯੂਨਿਟ ਦੀ ਬਿਜ਼ਲੀ ਮੁਆਫੀ ਵਾਸਤੇ ਅਪਲਾਈ ਕਰ ਸਕਦੇ ਹੋ. ਜਿਸ ਲਈ ਆਪਣੇ ਨਵੇ ਕੁਨੈਕਸ਼ਨ ਦੀ ਫਾਈਲ ਨਾਲ ਆਪਣਾ ਜਾਤੀ ਸਰਟੀਫਿਕੇਟ ਅਤੇ ਇਕ ਸਵੈ ਘੋਸ਼ਣਾ ਨੱਥੀ ਕਰੋ.


ਅੋਨਲਾਈਨ ਬਿਜ਼ਲੀ ਦਾ ਬਿਲ ਕਿਸ ਤਰਾਂ ਅਦਾ ਕਰੀਅੇ:-

                                                                                                ਬਿਜ਼ਲੀ ਬਿੱਲ ਦੀ ਅੋਨਲਾਈਨ ਅਦਾਇਗੀ ਲਈ ਇਥੇ ਕਲਿਕ ਕਰੋ. ਆਪਣਾ ਬਿਜ਼ਲੀ ਕੁਨੈਕਸ਼ਨ ਨੰਬਰ ਪਾਉਣ ਤੋ ਬਾਅਦ ਅਦਾਇਗੀ ਤੇ ਕਲਿਕ ਕਰੋ.


ਬਿਜ਼ਲੀ ਸ਼ਿਕਾਇਤ ਹੈਲਪਲਾਈਨ ਨੰਬਰ:-

                                                                                 ਬਿਜ਼ਲੀ ਮਹਿਕਮੇ ਵੱਲੋ ਪੰਜਾਬ ਰਾਜ ਵਿੱਚ ਆਪਣੀ ਬਿਜ਼ਲੀ ਸਬੰਧੀ ਕੋਈ ਵੀ ਸ਼ਿਕਾਇਤ ਦਰਜ਼ ਕਰਵਾਉਣ ਲਈ ਹੈਲਪਲਾਈਨ ਨੰ: 1912 ਜਾਰੀ ਕੀਤਾ ਗਿਆ ਹੈ. 

1 comment: