Main Menu

ਜਨਮ ਦੀ ਲੇਟ ਐਟਂਰੀ ਕਿਸ ਤਰਾਂ ਰਜਿਸਟਰ ਕਰਵਾਈਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਲੋੜੀਦੇ ਹਨ

ਜੇਕਰ ਬੱਚੇ ਦੇ ਜਨਮ ਸਮੇ ਉਸਦੇ ਜਨਮ ਦਾ ਇੰਦਰਾਜ ਹੋਣੋ ਰਹਿ ਜਾਵੇ ਤਾਂ ਇਸਦੀ ਬਾਅਦ ਵਿੱਚ ਲੇਟ ਐਟਂਰੀ ਕਰਵਾਉਣੀ ਪੈਂਦੀ  ਹੈ. ਜਿਸਦੇ ਪੂਰੇ ਪਰਸੀਜਰ ਬਾਰੇ ਹੁਣ ਅਸੀ ਗੱਲ ਕਰਾਂਗੇ. 



ਜਨਮ ਦੀ ਲੇਟ ਐਟਂਰੀ ਕਿਸ ਤਰਾਂ ਰਜਿਸਟਰ ਕਰਵਾਈਅੇ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ਼ ਲੋੜੀਦੇ ਹਨ



ਲੇਟ ਐਂਟਰੀ ਵਾਸਤੇ ਲੱਗਣ ਵਾਲੇ ਦਸਤਾਵੇਜ਼:-


  • ਲੇਟ ਫੀਸ ਇਕ ਸਾਲ ਤੱਕ 10/- ਰੁ: ਅਤੇ ਇਕ ਸਾਲ ਤੋ ਵੱਧ 20/- ਰੁ: ਦੀ ਰਸੀਦ ਲਗਾਈ ਜਾਵੇ.
  • ਦਾਦਕਾ ਪਰਿਵਾਰ/ਨਾਨਕਾ ਪਰਿਵਾਰ ਦਾ ਜਿਲ੍ਹਾ/ਲੋਕਲ ਰਜਿਸਟਰਾਰ ਵੱਲੋ 03 ਸਾਲਾਂ ਦਾ ਅਸੁਭਲਤਾ (ਨਾਮਿਲਣਯੋਗ) ਸਰਟੀਫਿਕੇਟ. ਜੋ ਜਨਮ ਨਾਲ ਸਬੰਧਤ ਸਾਲ ਅਤੇ ਉਸਤੋ ਇਕ ਸਾਲ ਪਹਿਲਾਂ ਅਤੇ ਇਕ ਸਾਲ ਬਾਅਦ ਦਾ ਹੋਵੇ.
  • ਜੇਕਰ ਬੱਚੇ ਦੇ ਜਨਮ ਦਾ ਸਮਾਂ ਇਕ ਸਾਲ ਤੋ ਪਹਿਲਾਂ ਹੈ ਤਾਂ ਉਸ ਸਬੰਧੀ ਪ੍ਰਾਰਥੀ ਵੱਲੋ ਹਲਫੀਆ ਬਿਆਨ ਤਸਦੀਕਸ਼ੁਦਾ ਅਤੇ ਨੋਟਰੀ ਦੀਆਂ ਟਿਕਟਾਂ ਸਮੇਤ ਲਗਾਇਆ ਜਾਵੇ. ਬੱਚੇ ਦੇ ਮਾਤਾ ਪਿਤਾ ਵੱਲੋ ਦਿੱਤਾ ਜਾਵੇ.
  • ਦੋ ਉਘੇ ਮੈਬਂਰਾਂ ਵੱਲੋ ਗਵਾਹੀਆਂ, ਪਿੰਡ ਦੀ ਸੂਰਤ ਵਿੱਚ ਸਰਪੰਚ/ਨੰਬਰਦਾਰ ਅਤੇ ਸ਼ਹਿਰ ਵਿੱਚ ਵਾਰਡ/ਨਿਗਮ ਦੇ ਕੋਸਲਰ.
  • ਫਾਰਮ ਨੰ: 1 (ਦੋ ਪਰਤਾਂ ਵਿੱਚ)
  • ਪਿੰਡ ਦੀ ਸੂਰਤ ਵਿੱਚ ਦਾਈ ਦਾ ਸਰਟੀਫਿਕੇਟ, ਸ਼ਹਿਰ ਦੀ ਸੂਰਤ ਵਿੱਚ ਸਰਕਾਰੀ ਸੰਸਥਾ / ਪ੍ਰਾਈਵੇਟ ਨਰਸਿੰਗ ਹੋਮ ਦਾ ਸਰਟੀਫਿਕੇਟ.
  • ਰਾਸ਼ਨ ਕਾਰਡ ਦੀ ਫੋਟੋ ਕਾਪੀ ਨਾਨਕੇ ਘਰ ਦੀ.
  • ਪਾਸ ਬੁੱਕ / ਡਾਕਖਾਨੇ ਦੀ, ਪਾਸਪੋਰਟ ਜੇਕਰ ਉਪਲਬਧ ਹੋਵੇ.
  • ਪੜਾਈ ਦਾ ਸਰਟੀਫਿਕੇਟ ਜਿਸਤੇ ਜਨਮ ਮਿਤੀ ਹੋਵੇ.
  • ਪ੍ਰਾਰਥੀ ਦੇ ਬੱਚੇ ਦੀ ਫੋਟੋ ਅਤੇ ਭੈਣ ਭਰਾ ਦੇ ਜਨਮ ਸਬੰਧੀ ਸਰਟੀਫਿਕੇਟ ਲਗਾਏ ਜਾਣ ਅਤੇ ਨਾਲ ਹੀ ਜਨਮ ਦੀ ਤਰਤੀਬ ਲਿਖੀ ਜਾਵੇ.
  • ਬੱਚੇ ਦੇ ਮਾਤਾ ਪਿਤਾ ਦੇ ਆਧਾਰ ਕਾਰਡ.



ਪੂਰੀ ਵਿਧੀ :-

                                 ਸਭ ਤੋ ਪਹਿਲਾਂ ਕਿਸੇ ਮਾਹਰ ਟਾਈਪਿਸਟ$ਏਜੰਟ ਪਾਸੋ ਜਨਮ ਲੇਟ ਐਟਰੀ ਦੀ ਫਾਈਲ ਤਿਆਰ ਕਰਵਾਉ. ਸਾਰੇ ਦਸਤਾਵੇਜ਼ ਤਸਦੀਕਸ਼ੁਦਾ ਲਗਾਏ ਜਾਣ ਅਤੇ ਏਰਿਆ ਦਾਈ ਨੂੰ ਏਰੀਆ ਦੇ ਡਾਕਟਰ/ਏ.ਐਨ.ਐਮ ਤੋ ਤਸਦੀਕਸ਼ੁਦਾ ਕਰਵਾਇਆ ਜਾਵੇ. ਜੇਕਰ ਦਾਈ ਦੀ ਮੋਤ ਹੋ ਚੁੱਕੀ ਹੈ ਤਾਂ ਉਸਦਾ ਮੋਤ ਦਾ ਸਰਟੀਫਿਕੇਟ ਏਰੀਆ ਡਾਕਟਰ/ਏ.ਐਨ.ਐਮ ਤੋ ਤਸਦੀਕ ਕਰਵਾਇਆ ਜਾਵੇ. ਸਾਰੀ ਫਾਈਲ ਨੂੰ ਹਰ ਪੱਖੋ ਪੂਰਾ ਕਰਕੇ ਉਪਰੋਕਤ ਅਨੁਸਾਰ ਕੇਸ ਜਮਾਂ ਕਰਵਾਇਆ ਜਾਵੇ ਤਾਂ ਜੋ ਸਮਾਂ ਬਚਾਇਆ ਜਾ ਸਕੇ ਅਤੇ ਕੇਸ ਨੂੰ ਸਹੀ ਢੰਗ ਨਾਲ ਰੂਲਜ਼ ਮੁਤਾਬਿਕ ਅਗਲੇ ਹੁਕਮ ਦਿਤੇ ਜਾ ਸਕਣ.


ਕਿਸ ਵੱਲੋ ਅਪਲਾਈ ਕਰੀਏ:-

                                                    ਜਨਮ ਲੇਟ ਇੰਦਰਾਜ ਦੀ ਲੇਟ ਐਟਂਰੀ ਵਾਸਤੇ ਅਰਜੀ ਮਾਤਾ ਜਾਂ ਪਿਤਾ ਵੱਲੋ ਦਿੱਤੀ ਜਾਂਦੀ ਹੈ. ਜੇਕਰ ਕਿਸੇ ਸੂਰਤ ਵਿੱਚ ਮਾਤਾ ਪਿਤਾ ਨਹੀ ਹਨ ਤਾਂ ਭੈਣ ਭਰਾ ਵੱਲੋ ਵੀ ਅਪਲਾਈ ਕੀਤਾ ਜਾ ਸਕਦਾ ਹੈ. ਜੇਕਰ ਕੋਈ ਭੈਣ ਭਰਾ ਵੀ ਨਹੀ ਹੈ ਤਾਂ ਖੁਦ ਵੱਲੋ ਵੀ ਅਪਲਾਈ ਕੀਤਾ ਜਾ ਸਕਦਾ ਹੈ.


ਕਿਥੇ ਅਪਲਾਈ ਕਰੀਏ-

                                              ਪਿੰਡ ਦੀ ਜਨਮ ਦੀ ਲੇਟ ਐਟਂਰੀ ਦੇ ਸਾਰੇ ਅਧਿਕਾਰ ਜਿਲ੍ਹਾ ਰਜਿਸਟਰਾਰ ਜਨਮ ਅਤੇ ਮੌਤ ਪਾਸ ਹੁੰਦੇ ਹਨ. ਇਸੇ ਤਰਾਂ ਸ਼ਹਿਰ ਦੀ ਲੇਟ ਐਟਂਰੀ ਦੇ ਅਧਿਕਾਰ ਲੋਕਲ ਰਜਿਸਟਰਾਰ ਜਨਮ ਅਤੇ ਮੌਤ ਪਾਸ ਹੁੰਦੇ ਹਨ. ਪਰ ਅੱਜ ਕੱਲ ਜਨਮ ਦੇ ਲੇਟ ਇੰਦਰਾਜ਼ ਦੀ ਫਾਈਲ ਸੇਵਾ ਕੇਦਂਰ ਰਾਹੀ ਹੀ ਜਮਾਂ ਕਰਵਾਈ ਜਾ ਸਕਦੀ ਹੈ.  

1 comment:

  1. ਜਨਮ ਸਰਟੀਫਿਕੇਟ ਲੈਣ ਸਬੰਧੀ

    ReplyDelete