Main Menu

ਕਾਊਟਰ ਸਾਈਨ ਕਰਵਾਉਣ ਲਈ ਕਿਸ ਤਰਾਂ ਅਪਲਾਈ ਕਰੀਏ ਅਤੇ ਇਸਦਾ ਪੂਰਾ ਪਰਸੀਜਰ ਕੀ ਹੈ

ਕੁਝ ਦੇਸ਼ ਖਾਸ ਕਰਕੇ ਯੂਰੋਪੀਅਨ ਅਤੇ ਗਲਫ, ਭਾਰਤ ਦੇ ਕਿਸੇ ਵੀ ਦਸਤਾਵੇਜ਼ ਨੂੰ ਭਾਰਤ ਸਰਕਾਰ ਤੋ ਤਸਦੀਕ ਕਰਵਾਏ ਬਿਨ੍ਹਾਂ ਪ੍ਰਵਾਨ ਨਹੀ ਕਰਦੇ ਜਿਸਨੂੰ ਆਮ ਭਾਸ਼ਾ ਵਿੱਚ ਕਾਊਟਂਰ ਸਿਗਨੇਚਰ ਕਹਿੰਦੇ ਹਨ. ਹੁਣ ਅਸੀ ਕਾਊਟਂਰ ਸਿਗਨੇਚਰ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.






ਕਾਊਟਰ ਸਾਈਨ ਕਰਵਾਉਣ ਲਈ ਕਿਸ ਤਰਾਂ ਅਪਲਾਈ ਕਰੀਏ ਅਤੇ ਇਸਦਾ ਪੂਰਾ ਪਰਸੀਜਰ ਕੀ ਹੈ



ਕਾਊਟਂਰ ਸਿਗਨੇਚਰ ਦੇ ਪੜਾਅ:-


  • ਜਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋ ਕਾਊਟਂਰ ਸਿਗਨੇਚਰ
  • ਪੰਜਾਬ ਰਾਜ ਮਿਨੀ ਸੈਕਟਰੀਏਟ, ਸੈਕਟਰ 9, ਚੰਡੀਗੜ ਤੋ ਤਸਦੀਕ
  • ਭਾਰਤ ਸਰਕਾਰ ਪਟਿਆਲਾ ਹਾਊਸ ਦਫਤਰ ਦਿਲੀ ਜਾਂ ਚੰਡੀਗੜ ਵੱਲੋ ਤਸਦੀਕ 


ਕਾਊਟਂਰ ਸਿਗਨੇਚਰ ਲਈ ਲੋੜੀਦੇ ਦਸਤਾਵੇਜ਼:-


  • ਅਸਲ ਦਸਤਾਵੇਜ ਜਿਸਤੇ ਕਾਊਟਂਰ ਸਿਗਨੇਚਰ ਕਰਵਾਉਣੇ ਹਨ
  • ਲਾਭਪਾਤਰੀ ਭਾਵ ਜਿਸਦੇ ਦਸਤਾਵੇਜ਼ਾਂ ਤੇ ਕਾਊਟਂਰ ਸਿਗਨੇਚਰ ਕਰਵਾਉਣੇ ਹਨ ਉਸਦੇ ਪਾਸਪੋਰਟ ਦੀ ਕਾਪੀ
  • ਲਾਭਪਾਤਰੀ ਦੀਆਂ 02 ਪਾਸਪੋਰਟ ਸਾਇਜ ਫੋਟੋਆਂ.
  • ਬਿਨੈਕਾਰ ਦੇ 02 ਆਈ.ਡੀ. ਪਰੂਫ


ਡਿਪਟੀ ਕਮਿਸ਼ਨਰ ਪਾਸੋ ਕਾਊਟਂਰ ਸਿਗਨੇਚਰ ਕਰਵਾਉਣ ਦੀ ਵਿਧੀ:-


ਸਭ ਤੋ ਪਹਿਲਾਂ ਆਪਣੀ ਕਾਊਟਂਰ ਸਿਗਨੇਚਰ ਦੀ ਫਾਈਲ ਕਿਸੇ ਮਾਹਰ ਪਾਸੋ ਭਰਵਾਉ ਅਤੇ ਉਕਤ ਲਿਖੇ ਡਾਕੂਮੈਂਟ ਨਾਲ ਲਗਾਉ. ਇਸ ਤੋ ਬਾਅਦ ਆਪਣੀ ਫਾਈਲ ਕਿਸੇ ਨੇੜਲੇ ਸੇਵਾ ਕੇਦਂਰ ਵਿੱਚ ਜਮਾਂ ਕਰਵਾਉ. ਦਸਤਾਵੇਜ਼ ਦੀ ਉਸਨੂੰ ਜਾਰੀ ਕਰਨ ਵਾਲੇ ਦਫਤਰ ਵੱਲੋ ਵੈਰੀਫੀਕੇਸ਼ਨ ਕਰਨ ਤੋ ਬਾਅਦ ਡਿਪਟੀ ਕਮਿਸ਼ਨਰ ਵੱਲੋ ਇਸਤੇ ਦਸਤਖਤ ਕਰ ਦਿੱਤੇ ਜਾਂਦੇ ਹਨ. ਜਿਸਤੇ ਤਕਰੀਬਨ 20 ਤੋ 30 ਦਿਨ ਦਾ ਸਮਾਂ ਲੱਗਦਾ ਹੈ.


ਪੰਜਾਬ ਸਰਕਾਰ (ਚੰਡੀਗੜ) ਪਾਸੋ ਦਸਤਾਵੇਜ਼ ਤਸਦੀਕ ਕਰਵਾਉਣ ਦੀ ਵਿਧੀ:-


ਜਦ ਦਸਤਾਵੇਜ਼ ਨੂੰ ਉਸਨੂੰ ਜਾਰੀ ਕਰਨ ਵਾਲੇ ਜਿਲ੍ਹੇ ਦੇ ਡਿਪਟੀ ਕਮਿਸ਼ਨਰ ਨੇ ਦਸਤਖਤ ਕਰ ਦਿਤੇ ਤਾਂ ਬਿਨੈਕਾਰ ਪੰਜਾਬ ਸਰਕਾਰ, ਚੰਡੀਗੜ ਤੋ ਕਾਊਟਂਰ ਸਾਈਨ ਕਰਵਾਉਣ ਲਈ ਅਪਲਾਈ ਕਰ ਸਕਦਾ ਹੈ. ਜਿਸ ਲਈ ਸਿਰਫ ਬਿਨੈਕਾਰ ਖੁਦ ਜਾਂ ਬਿਨੈਕਾਰ ਵਿਦੇਸ਼ ਵਿੱਚ ਹੈ ਤਾਂ ਉਸਦਾ ਕੋਈ ਨੇੜੇ ਦਾ ਰਿਸ਼ਤੇਦਾਰ ਹੀ ਅਪਲਾਈ ਕਰ ਸਕਦਾ ਹੈ. ਜਿਸ ਵਾਸਤੇ ਹੋ ਸਕੇ ਤਾਂ ਸਵੇਰ ਦੇ ਪਹਿਲੇ ਸਮੇ ਹੀ ਮਿਨੀ ਸੈਕਟਰੀਏਟ ਪੰਜਾਬ, ਸੈਕਟਰ 9, ਚੰਡੀਗੜ ਵਿਖੇ ਪਹੁੰਚ ਜਾਉ. ਜਿਥੇ ਉਹ ਇਕ ਦਿਨ ਦੇ ਕਰੀਬਨ 10 ਦਸਤਾਵੇਜ ਹੀ ਜਮਾਂ ਕਰਦੇ ਹਨ ਅਤੇ ਉਸੇ ਦਿਨ ਹੀ ਕਾਊਟਂਰ ਸਾਈਨ ਕਰਕੇ ਦੇ ਦਿੰਦੇ ਹਨ. ਚੰਡੀਗੜ ਜਾਣ ਸਮੇ ਜਿਸ ਦਸਤਾਵੇਜ਼ ਤੇ ਕਾਊਟਂਰ ਸਾਈਨ ਕਰਵਾਉਣੇ ਹਨ ਉਹ ਅਸਲ, ਲਾਭਪਾਤਰੀ ਦੇ ਪਾਸਪੋਰਟ ਦੀ ਕਾਪੀ ਅਤੇ ਬਿਨੈਕਾਰ ਦੇ ਆਈ.ਡੀ. ਪਰੂਫ ਦੀ ਕਾਪੀ ਨਾਲ ਲੈ ਕੇ ਜਾਉ ਜੀ.


ਪਟਿਆਲਾ ਹਾਊਸ (ਭਾਰਤ ਸਰਕਾਰ) ਪਾਸੋ ਕਾਊਟਰ ਸਾਈਨ ਕਰਵਾਉਣ ਦੀ ਵਿਧੀ:-


ਜਦ ਡਿਪਟੀ ਕਮਿਸ਼ਨਰ ਅਤੇ ਪੰਜਾਬ ਸਰਕਾਰ ਚੰਡੀਗੜ ਵੱਲੋ ਆਪਣੇ ਕਾਊਟਂਰ ਸਾਈਨ ਕਰ ਦਿਤੇ ਜਾਣ ਤਾਂ ਤੁਸੀ ਵਿਦੇਸ਼ ਮੰਤਰਾਲੇ ਵੱਲੋ ਨਿਯੁਕਤ ਕੀਤੇ ਵੱਖ ਵੱਖ ਏਜੰਟਾਂ ਰਾਹੀ ਵੀ ਆਪਣੇ ਸ਼ਹਿਰੋ ਹੀ ਪਟਿਆਲਾ ਹਾਊਸ ਦੇ ਕਾਊਟਂਰ ਸਾਈਨਾਂ ਲਈ ਅਪਲਾਈ ਕਰ ਸਕਦੇ ਹੋ. ਪੰਜਾਬ ਦੇ ਮੁੱਖ ਸ਼ਹਿਰ ਜਿਵੇ ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ ਵਿੱਚ ਤੁਸੀ ਆਮ ਤੋਰ ਤੇ ਇਹਨਾਂ ਏਜੰਟਾਂ ਦੇ ਲੱਗੇ ਬੋਰਡ ਵੇਖ ਸਕਦੇ ਹੋ. ਜੋ ਕਿ ਤੁਹਾਡੇ ਕੋਲੋ ਕਾਊਟਂਰ ਸਾਈਨ ਕਰਵਾਉਣ ਲਈ ਅਸਲ ਦਸਤਾਵੇਜ਼ ਅਤੇ ਲਾਭਪਾਤਰੀ ਦੇ ਪਾਸਪੋਰਟ ਦੀ ਕਾਪੀ ਮੰਗਣਗੇ. ਆਮ ਤੋਰ ਤੇ ਤਕਰੀਬਨ 01 ਹਫਤੇ ਦੇ ਅੰਦਰ ਅੰਦਰ ਕਾਊਟਂਰ ਸਾਈਨ ਕਰਵਾ ਕੇ ਇਹ ਏਜੰਟ ਦੇ ਦਿੰਦੇ ਹਨ.


ਮੁੱਖ ਬੰਧ:-


  • ਆਮ ਤੌਰ ਤੇ ਕਾਊਟਰ ਸਾਈਨ ਦੀ ਮਿਆਦ 06 ਮਹੀਨੇ ਤੱਕ ਮੰਨੀ ਜਾਂਦੀ ਹੈ.
  • ਕਿਸੇ ਲਾਭਪਾਤਰੀ ਖੁਦ ਦਾ ਉਸਦਾ ਕੋਈ ਕਰੀਬੀ ਰਿਸ਼ਤੇਦਾਰ ਹੀ ਕਾਊਟਂਰ ਸਾਈਨ ਲਈ ਅਪਲਾਈ ਕਰ ਸਕਦਾ ਹੈ.



1 comment:

  1. ਜਿਲ੍ਹਾ ਡਿਪਟੀ ਕਮਿਸ਼ਨਰ ਦੇ ਸਾਈਨ ਤੋਂ ਬਾਅਦ ਕਿੰਨੇ ਸਮੇਂ ਦੇ ਵਿੱਚ ਵਿੱਚ ਚੰਡੀਗੜ੍ਹ ਤੋਂ ਸਾਈਨ ਕਰਵਾਉਣੇ ਲਾਜ਼ਮੀ ਹਨ, ਮੱਤਲਬ ਵੈਧਤਾ ਕਿੰਨੀ ਹੈ ।

    ReplyDelete