ਕੋਈ ਵੀ ਵਿਅਕਤੀ ਜਿਸਦੀ ਘੱਟੋ ਘੱਟ ਉਮਰ 20 ਸਾਲ ਹੈ ਅਤੇ ਜਿਸ ਕੋਲ ਇਕ ਸਾਲ ਪੁਰਾਣਾ ਚਾਰ ਪਹੀਆ ਵਾਹਨ ਦਾ ਲਾਈਸੰਸ ਹੈ ਉਹ ਟਰਾਂਸਪੋਰਟ ਲਰਨਰ ਲਾਈਸੰਸ ਲਈ ਅਪਲਾਈ ਕਰ ਸਕਦਾ ਹੈ. ਜਿਸਦੇ ਪੂਰੇ ਪਰਸੀਜਰ ਬਾਰੇ ਹੁਣ ਅਸੀ ਗੱਲ ਕਰਾਂਗੇ.
ਯੋਗਤਾ:-
- ਘੱਟੋ ਘੱਟ ਇਕ ਸਾਲ ਪੁਰਾਣਾ ਚਾਰ ਪਹੀਆ ਵਾਹਨ ਦਾ ਪਹਿਲਾਂ ਲਾਈਸੰਸ ਹੋਵੇ.
- ਘੱਟੋ ਘੱਟ 20 ਸਾਲ ਉਮਰ ਹੋਵੇ.
ਟਰਾਂਸਪੋਰਟ ਲਰਨਰ ਲਾਈਸੰਸ ਲਈ ਦਸਤਾਵੇਜ਼:-
- ਅਸਲ ਪੁਰਾਣਾ ਲਾਈਸੰਸ
- 01 ਰਿਹਾਇਸ਼ ਦਾ ਸਬੂਤ ਜਿਵੇ ਆਧਾਰ ਕਾਰਡ ਆਦਿ
- 01 ਜਨਮ ਮਿਤੀ ਦਾ ਸਬੂਤ ਜਿਵੇ ਪੈਨ ਕਾਰਡ, ਵੋਟਰ ਕਾਰਡ, ਪਾਸਪੋਰਟ, ਸਕੂਲ ਸਰਟੀਫਿਕੇਟ ਆਦਿ
- ਵਿਦਿਅਕ ਯੋਗਤਾ ਦਾ ਸਬੂਤ (ਜੇਕਰ ਹੋਵੇ, ਜਰੂਰੀ ਨਹੀ)
- ਟਰੇਨਿੰਗ ਸਰਟੀਫਿਕੇਟ ਜੋ ਕਿ ਸਰਕਾਰੀ ਟਰੇਨਿੰਗ ਸੈਟਂਰ ਜਾਂ ਸਰਕਾਰ ਵੱਲੋ ਮੰਨਜੂਰਸ਼ੁਦਾ ਟਰੇਨਿੰਗ ਸੈਟਂਰ ਵੱਲੋ ਜਾਰੀ ਹੋਵੇ.
- 02 ਪਾਸਪੋਰਟ ਸਾਇਜ਼ ਫੋਟੋਆਂ.
- ਮੈਡੀਕਲ ਫਿਟਨੈਸ ਸਰਟੀਫਿਕੇਟ.
- ਸਵੈ ਘੋਸ਼ਣਾ
ਨੋਟ: ਹੁਣ ਨਵੇ ਰੂਲਜ਼ ਮੁਤਾਬਕ ਵਿਦਿਅਕ ਯੋਗਤਾ ਦਾ ਸਰਟੀਫਿਕੇਟ ਜਰੂਰੀ ਨਹੀ ਹੈ ਅਤੇ ਟਰਾਸਪੋਰਟ ਕੈਟਾਗਰੀ ਦਾ ਲਾਈਸੰਸ ਤੁਸੀ ਸਿਰਫ ਜਿਲ੍ਹੇ ਦੇ ਆਰ.ਟੀ.ੳ ਦਫਤਰ ਵਿਖੇ ਹੀ ਅਪਲਾਈ ਕਰ ਸਕਦੇ ਹੋ. ਕਿਉਕਿ ਸਬ-ਡਵੀਜ਼ਨਲ ਲਾਈਸੰਸ ਅਥਾਰਟੀਆਂ ਨੂੰ ਇਹ ਅਧਿਕਾਰ ਨਹੀ ਦਿਤੇ ਗਏ ਹਨ. ਜਦ ਤੁਸੀ ਲਰਨਰ ਲਾਈਸੰਸ ਅਪਲਾਈ ਕਰਦੇ ਹੋ ਤਾਂ ਟਰੇਨਿੰਗ ਸਰਟੀਫਿਕੇਟ ਲੈਣਾ ਜਰੂਰੀ ਨਹੀ ਹੈ. ਇਹ ਸਰਟੀਫਿਕੇਟ ਤੁਸੀ ਪਰਮਾਨੈਟਂ ਟਰਾਸਪੋਰਟ ਲਾਈਸੰਸ ਅਪਲਾਈ ਕਰਨ ਸਮੇ ਵੀ ਲੱਗਾ ਸਕਦੇ ਹੋ.
ਪੂਰੀ ਵਿਧੀ:-
ਸਭ ਤੋ ਪਹਿਲਾਂ ਤੁਸੀ ਉਕਤ ਲਿਖਤ ਦਸਤਾਵੇਜ਼ ਲੈ ਕੇ ਕਿਸੇ ਮਾਹਰ ਏਜੰਟ ਨਾਲ ਸੰਪਰਕ ਕਰੋ ਜੋ ਕਿ ਤੁਹਾਡੀ ਲਰਨਰ ਲਾਈਸੰਸ ਦੀ ਫਾਈਲ ਤਿਆਰ ਕਰ ਦਵੇਗਾ ਅਤੇ ਤੁਹਾਨੂੰ ਉਸ ਦਫਤਰ ਦੇ ਲੋਕਲ ਰੂਲਜ਼ ਅਤੇ ਮੈਡੀਕਲ ਫਿਟਨੈਸ ਸਰਟੀਫਿਕੇਟ ਲਈ ਡਾਕਟਰ ਬਾਰੇ ਜਾਣਕਾਰੀ ਦਵੇਗਾ. ਕਿਉਕਿ ਇਹ ਅਕਸਰ ਵੇਖਣ ਵਿੱਚ ਆਉਦਾ ਹੈ ਕਿ ਹਰ ਇਕ ਸ਼ਹਿਰ ਵਿੱਚ ਰੂਲਜ਼ ਵਿੱਚ ਹਮੇਸ਼ਾ ਕੋਈ ਨਾ ਕੋਈ ਫਰਕ ਹੁੰਦਾ ਹੈ. ਜਿਵੇ ਕਿ ਕੁਝ ਸ਼ਹਿਰਾਂ ਵਿੱਚ ਸਿਰਫ ਸਰਕਾਰੀ ਡਾਕਟਰ ਦਾ ਹੀ ਮੈਡੀਕਲ ਫਿਟਨੈਸ ਸਰਕਾਰੀ ਚਲੱਦਾ ਹੈ ਪਰ ਕਈ ਸ਼ਹਿਰਾਂ ਵਿੱਚ ਪ੍ਰਾਈਵੇਟ ਡਾਕਟਰ ਦਾ ਵੀ ਚੱਲ ਜਾਂਦਾ ਹੈ. ਜਦ ਤੁਹਾਡੀ ਸਾਰੀ ਫਾਈਲ ਕੰਪਲੀਟ ਹੋ ਜਾਵੇ ਤਾਂ ਆਰ.ਟੀ.ੳ ਦਫਤਰ ਵਿੱਚ ਹਾਜ਼ਰ ਹੋ ਕੇ ਆਪਣੀ ਫੋਟੋ ਕਰਵਾਉ ਅਤੇ ਤੁਹਾਨੂੰ ਦਿਤੇ ਗਏ ਸਮੇ ਦੇ ਵਿੱਚ ਵਿੱਚ ਤੁਹਾਡਾ ਡਰਾਈਵਿੰਗ ਲਾਈਸੰਸ ਜਾਰੀ ਹੋ ਜਾਵੇਗਾ.
ਨੋਟ:- ਅਪਾਇੰਟਮੈਟਂ ਵਾਲੇ ਦਿਨ ਆਪਣੇ ਅਸਲ ਪਰੁੂਫ ਹਮੇਸ਼ਾ ਨਾਲ ਲੈ ਕੇ ਜਾਉ ਜੀ.
No comments:
Post a Comment