ਕੋਈ ਵੀ ਵਿਅਕਤੀ ਜਿਸ ਕੋਲ ਘੱਟੋ ਘੱਟ ਇਕ ਮਹੀਨਾ ਪੁਰਾਣਾ ਵੈਲਿਡ ਲਰਨਰ ਟਰਾਂਸਪੋਰਟ ਲਾਈਸੰਸ ਹੈ ਉਹ ਪਰਮਾਨੈਟਂ ਟਰਾਂਸਪੋਰਟ ਲਾਈਸੰਸ ਲਈ ਅਪਲਾਈ ਕਰ ਸਕਦਾ ਹੈ. ਜਿਸਦੇ ਪੂਰੇ ਪਰਸੀਜਰ ਬਾਰੇ ਹੁਣ ਅਸੀ ਗੱਲ ਕਰਾਂਗੇ.
ਯੋਗਤਾ:-
- ਘੱਟੋ ਘੱਟ ਇਕ ਮਹੀਨਾ ਪੁਰਾਣਾ ਵੈਲਿਡ ਲਰਨਰ ਲਾਈਸੰਸ.
- ਘੱਟੋ ਘੱਟ ਇਕ ਸਾਲ ਪੁਰਾਣਾ ਚਾਰ ਪਹੀਆ ਵਾਹਨ ਦਾ ਪਹਿਲਾਂ ਲਾਈਸੰਸ ਹੋਵੇ.
- ਘੱਟੋ ਘੱਟ 20 ਸਾਲ ਉਮਰ ਹੋਵੇ.
ਟਰਾਂਸਪੋਰਟ ਪਰਮਾਨੈਟਂ ਲਾਈਸੰਸ ਲਈ ਦਸਤਾਵੇਜ਼:-
- ਅਸਲ ਟਰਾਂਸਪੋਰਟ ਲਰਨਰ ਲਾਈਸੰਸ
- ਅਸਲ ਪੁਰਾਣਾ ਲਾਈਸੰਸ
- 01 ਰਿਹਾਇਸ਼ ਦਾ ਸਬੂਤ ਜਿਵੇ ਆਧਾਰ ਕਾਰਡ ਆਦਿ
- 01 ਜਨਮ ਮਿਤੀ ਦਾ ਸਬੂਤ ਜਿਵੇ ਪੈਨ ਕਾਰਡ, ਵੋਟਰ ਕਾਰਡ, ਪਾਸਪੋਰਟ, ਸਕੂਲ ਸਰਟੀਫਿਕੇਟ ਆਦਿ
- ਵਿਦਿਅਕ ਯੋਗਤਾ ਦਾ ਸਬੂਤ (ਜੇਕਰ ਹੋਵੇ ਪਰ ਜਰੂਰੀ ਨਹੀ)
- ਟਰੇਨਿੰਗ ਸਰਟੀਫਿਕੇਟ ਜੋ ਕਿ ਡਰਾਈਵਿੰਗ ਸਕਿਲ ਸੈਟਂਰ ਮਾਹੂੰਆਣਾ ਵਗੈਰਾ ਵੱਲੋ ਜਾਰੀ ਹੋਵੇ.
- ਟਰੇਨਿੰਗ ਸਰਟੀਫਿਕੇਟ ਜੋ ਕਿ ਕਿਸੇ ਮਾਨਤਾ ਪ੍ਰਾਪਤ ਡਰਾਈਵਿੰਗ ਸਕੂਲ ਵੱਲੋ ਜਾਰੀ ਹੋਵੇ.
- 02 ਪਾਸਪੋਰਟ ਸਾਇਜ਼ ਫੋਟੋਆਂ.
- ਸਵੈ ਘੋਸ਼ਣਾ
ਨੋਟ: ਹੁਣ ਨਵੇ ਰੂਲਜ਼ ਮੁਤਾਬਕ ਵਿਦਿਅਕ ਯੋਗਤਾ ਦਾ ਸਰਟੀਫਿਕੇਟ ਜਰੂਰੀ ਨਹੀ ਹੈ ਅਤੇ ਟਰਾਸਪੋਰਟ ਕੈਟਾਗਰੀ ਦਾ ਲਾਈਸੰਸ ਤੁਸੀ ਸਿਰਫ ਜਿਲ੍ਹੇ ਦੇ ਆਰ.ਟੀ.ੳ ਦਫਤਰ ਵਿਖੇ ਹੀ ਅਪਲਾਈ ਕਰ ਸਕਦੇ ਹੋ. ਕਿਉਕਿ ਸਬ-ਡਵੀਜ਼ਨਲ ਲਾਈਸੰਸ ਅਥਾਰਟੀਆਂ ਨੂੰ ਇਹ ਅਧਿਕਾਰ ਨਹੀ ਦਿਤੇ ਗਏ ਹਨ.
ਪੂਰੀ ਵਿਧੀ:-
ਸਭ ਤੋ ਪਹਿਲਾਂ ਤੁਸੀ ਉਕਤ ਲਿਖਤ ਦਸਤਾਵੇਜ਼ ਲੈ ਕੇ ਕਿਸੇ ਮਾਹਰ ਏਜੰਟ ਨਾਲ ਸੰਪਰਕ ਕਰੋ ਜੋ ਕਿ ਤੁਹਾਡੀ ਪਰਮਾਨੈਟਂ ਟਰਾਂਸਪੋਰਟ ਲਾਈਸੰਸ ਦੀ ਫਾਈਲ ਤਿਆਰ ਕਰ ਦਵੇਗਾ ਅਤੇ ਤੁਹਾਨੂੰ ਉਸ ਦਫਤਰ ਦੇ ਲੋਕਲ ਰੂਲਜ਼ ਬਾਰੇ ਜਾਣਕਾਰੀ ਦਵੇਗਾ. ਕਿਉਕਿ ਇਹ ਅਕਸਰ ਵੇਖਣ ਵਿੱਚ ਆਉਦਾ ਹੈ ਕਿ ਹਰ ਇਕ ਸ਼ਹਿਰ ਵਿੱਚ ਰੂਲਜ਼ ਵਿੱਚ ਹਮੇਸ਼ਾ ਕੋਈ ਨਾ ਕੋਈ ਫਰਕ ਹੁੰਦਾ ਹੈ. ਜਦ ਤੁਹਾਡੀ ਸਾਰੀ ਫਾਈਲ ਕੰਪਲੀਟ ਹੋ ਜਾਵੇ ਅਤੇ ਤੁਸੀ ਡਰਾਈਵਿੰਗ ਟੈਸਟ ਕਲੀਅਰ ਕਰ ਲਿਆ ਤਾਂ ਆਰ.ਟੀ.ੳ ਦਫਤਰ ਵਿੱਚ ਹਾਜ਼ਰ ਹੋ ਕੇ ਆਪਣੀ ਫੋਟੋ ਕਰਵਾਉ ਅਤੇ ਤੁਹਾਨੂੰ ਦਿਤੇ ਗਏ ਸਮੇ ਦੇ ਵਿੱਚ ਵਿੱਚ ਤੁਹਾਡਾ ਡਰਾਈਵਿੰਗ ਲਾਈਸੰਸ ਜਾਰੀ ਹੋ ਜਾਵੇਗਾ.
ਨੋਟ:- ਅਪਾਇੰਟਮੈਟਂ ਵਾਲੇ ਦਿਨ ਆਪਣੇ ਅਸਲ ਪਰੁੂਫ ਹਮੇਸ਼ਾ ਨਾਲ ਲੈ ਕੇ ਜਾਉ ਜੀ.
No comments:
Post a Comment