ਕੁਝ ਦੇਸ਼ ਜਿਵੇ ਕਿ ਅਮਰੀਕਾ ਅਤੇ ਕੁਵੈਤ ਵਗੈਰਾ ਖਾਸ ਤੌਰ ਤੇ ਪਾਸਪੋਰਟ ਦਫਤਰ ਵੱਲੋ ਪੀ.ਸੀ.ਸੀ ਦੀ ਮੰਗ ਕਰਦੇ ਹਨ. ਸੋ ਹੁਣ ਅਸੀ ਪਾਸਪੋਰਟ ਦਫਤਰ ਤੋ ਪੀ.ਸੀ.ਸੀ ਕਰਵਾਉਣ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.
ਪਾਸਪੋਰਟ ਦਫਤਰ ਤੋ ਪੀ.ਸੀ.ਸੀ. ਕਰਵਾਉਣ ਲਈ ਜਰੂਰੀ ਦਸਤਾਵੇਜ਼:-
- ਅਸਲ ਪਾਸਪੋਰਟ
- ਅਸਲ ਆਧਾਰ ਕਾਰਡ
ਪੂਰੀ ਵਿਧੀ:-
ਸਭ ਤੋ ਪਹਿਲਾਂ ਤੁਹਾਨੂੰ ਆਪਣੇ ਨੇੜੇ ਵਾਲੇ ਪਾਸਪੋਰਟ ਦਫਤਰ ਵਿਖੇ ਪੀ.ਸੀ.ਸੀ ਕਰਵਾਉਣ ਲਈ ਅਪਾਇੰਟਮੈਟਂ ਬੁੱਕ ਕਰਵਾਉਣੀ ਪਵੇਗੀ. ਅਸੀ ਹਮੇਸ਼ਾ ਇਹੀ ਸਲਾਹ ਦਿੰਦੇ ਹਾਂ ਕਿ ਅਪਾਇੰਟਮੈਟਂ ਕਿਸੇ ਮਾਹਰ ਪਾਸੋ ਹੀ ਬੁੱਕ ਕਰਵਾਉ. ਕਿਰਪਾ ਕਰਕੇ ਅਪਾਇੰਟਮੈਟਂ ਲੈਟਰ ਤੇ ਆਪਣੀ ਸਾਰੀ ਡੀਟੇਲ ਚੰਗੀ ਤਰਾਂ ਚੈਕ ਕਰੋ. ਇਸ ਤੋ ਬਾਅਦ ਅਪਾਇੰਟਮੈਟਂ ਵਾਲੇ ਦਿਨ ਮਿਥੇ ਸਮੇ ਤੇ ਪਾਸਪੋਰਟ ਦਫਤਰ ਵਿਖੇ ਹਾਜ਼ਰ ਹੋਵੋ. ਜਿਥੇ ਤੁਹਾਡੀ ਫੋਟੋ ਖਿਚੀ ਜਾਵੇਗੀ ਅਤੇ ਫਿੰਗਰਪ੍ਰਿੰਟ ਲਏ ਜਾਣਗੇ. ਤੁਹਾਡੇ ਇਲਾਕੇ ਦੇ ਪੁਲਿਸ ਥਾਣੇ ਵੱਲੋ ਜਦ ਤੁਹਾਡੀ ਇਨੁਕਆਰੀ ਕਰ ਲਈ ਜਾਵੇਗੀ ਤਾਂ ਪਾਸਪੋਰਟ ਦਫਤਰ ਵੱਲੋ ਤੁਹਾਨੂੰ ਪੀ.ਸੀ.ਸੀ ਜਾਰੀ ਕਰ ਦਿਤੀ ਜਾਵੇਗੀ.
ਜਰੂਰੀ ਤੱਥ:-
- ਜੇਕਰ ਤੁਹਾਡਾ ਪਾਸਪੋਰਟ ਪਿਛਲੇ ਕਰੀਬਨ 06 ਮਹੀਨੇ ਦੇ ਅੰਦਰ ਅੰਦਰ ਜਾਰੀ ਹੋਇਆ ਹੈ ਤਾਂ ਆਮ ਤੌਰ ਤੇ ਪੀ.ਸੀ.ਸੀ ਬਿਨ੍ਹਾਂ ਪੁਲਿਸ ਇਨਕੁਆਰੀ ਤੋ 01 ਦਿਨ ਦੇ ਅੰਦਰ ਹੀ ਜਾਰੀ ਕਰ ਦਿਤੀ ਜਾਂਦੀ ਹੈ.
- ਜੇਕਰ ਤੁਸੀ ਸ਼ਾਦੀਸ਼ੁਦਾ ਹੋ ਪਰ ਤੁਹਾਡੇ ਪਤੀ/ਪਤਨੀ ਦਾ ਨਾਮ ਤੁਹਾਡੇ ਪਾਸਪੋਰਟ ਤੇ ਦਰਜ਼ ਨਹੀ ਹੈ ਤਾਂ ਤੁਹਾਨੂੰ ਸਭ ਤੋ ਪਹਿਲਾਂ ਆਪਣੇ ਪਾਸਪੋਰਟ ਤੇ ਪਤੀ/ਪਤਨੀ ਦਾ ਨਾਮ ਦਰਜ਼ ਕਰਵਾਉਣਾ ਪਵੇਗਾ. ਇਸ ਤੋ ਬਾਅਦ ਹੀ ਤੁਸੀ ਪੀ.ਸੀ.ਸੀ ਲਈ ਅਪਲਾਈ ਕਰ ਸਕਦੇ ਹੋ.
ਨੋਟ:- ਪੀ.ਸੀ.ਸੀ ਦੀ ਅਪਾਇੰਟਮੈਟਂ ਵਾਲੇ ਦਿਨ ਆਪਣੇ ਸਾਰੇ ਅਸਲ ਆਈ.ਡੀ ਪਰੂਫ ਆਪਣੇ ਨਾਲ ਲੈ ਕੇ ਜਾਉ ਜੀ.
No comments:
Post a Comment