ਕੋਈ ਵੀ ਮਰਦ ਜਿਸਦੀ ਉਮਰ 65 ਸਾਲ ਅਤੇ ਔਰਤ ਜਿਸਦੀ ਉਮਰ 62 ਸਾਲ ਹੈ, ਬੁਢਾਪਾ ਪੈਨਸ਼ਨ ਲਈ ਅਪਲਾਈ ਕਰ ਸਕਦਾ ਹੈ. ਹੁਣ ਅਸੀ ਬੁਢਾਪਾ ਪੈਨਸ਼ਨ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.
ਬੁਢਾਪਾ ਪੈਨਸ਼ਨ ਲਈ ਲੱਗਣ ਵਾਲੇ ਦਸਤਾਵੇਜ਼:-
- ਆਧਾਰ ਕਾਰਡ ਜਿਸਤੇ ਜਨਮ ਮਿਤੀ ਹੋਵੇ
- ਵੋਟਰ ਕਾਰਡ
- ਬੈਕਂ ਪਾਸਬੁੱਕ
- 04 ਪਾਸਪੋਰਟ ਸਾਇਜ਼ ਫੋਟੋਆਂ
- ਬੀ.ਪੀ.ਐਲ ਕਾਰਡ (ਜੇਕਰ ਹੋਵੇ)
ਬੁਢਾਪਾ ਪੈਨਸ਼ਨ ਲਈ ਸ਼ਰਤਾਂ:-
- ਤੁਸੀ ਕੋਈ ਵੀ ਸਰਕਾਰੀ ਜਾਂ ਪ੍ਰਾਈਵੇਟ ਨੌਕਰੀ ਨਾ ਕਰਦੇ ਹੋਵੋ।
- ਤੁਹਾਡੀ ਆਮਦਨ ਦਾ ਕੋਈ ਵੀ ਸਾਧਨ ਨਾ ਹੋਵੇ.
- ਤੁਹਾਡੇ ਕੋਲ 2.5 ਏਕੜ ਨਹਿਰੀ/05 ਏਕੜ ਬੰਜਰ ਜਮੀਨ ਨਾ ਹੋਵੇ.
- ਤੁਹਾਡੀ ਸਲਾਨਾ ਆਮਦਨ 60,000/- ਰੁ: ਤੋ ਵੱਧ ਨਾ ਹੋਵੇ.
- ਤੁਹਾਡੇ ਪਾਸ ਕੋਈ ਵੀ ਵਪਾਰਕ ਜਾਇਦਾਦ ਨਾ ਹੋਵੇ.
- ਤੁਹਾਡੇ ਕੋਲ 200 ਵਰਗ ਗੱਜ ਤੋ ਵੱਧ ਰਿਹਾਇਸ਼ੀ ਮਕਾਨ ਨਾ ਹੋਵੇ.
- ਤੁਸੀ ਕੋਈ ਵੀ ਆਮਦਨ ਕਰ ਅਦਾ ਨਾ ਕਰਦੇ ਹੋਵੋ.
- ਤੁਸੀ ਵੈਟ ਟੈਕਸ ਅਧੀਨ ਰਜਿਸਟਰ ਨਾ ਹੋਵੋ.
- ਤੁਸੀ ਪੋ੍ਰਫੈਸ਼ਨਲ ਟੈਕਸ ਦਾਤਾ ਨਾ ਹੋਵੋ.
ਪੂਰੀ ਵਿਧੀ:-
ਸਭ ਤੋ ਪਹਿਲਾਂ ਤੁਹਾਨੂੰ ਆਪਣੀ ਬੁਢਾਪਾ ਪੈਨਸ਼ਨ ਦੀ ਫਾਈਲ ਕਿਸੇ ਟਾਈਪਿਸਟ ਪਾਸੋ ਭਰਵਾਉਣੀ ਪਵੇਗੀ. ਉਸ ਤੋ ਬਾਅਦ ਆਪਣੀ ਫਾਈਲ ਤੇ ਆਪਣੇ ਪਿੰਡ/ਸ਼ਹਿਰ ਦੇ ਸਰਪੰਚ/ਐਮ.ਸੀ ਪਾਸੋ ਤਸਦੀਕ ਕਰਵਾਉ ਅਤੇ ਹਲਕਾ ਪਟਵਾਰੀ ਦੀ ਰਿਪੋਰਟ ਕਰਵਾਉ. ਇਸ ਤੋ ਬਾਅਦ ਆਪਣੀ ਬੁਢਾਪਾ ਪੈਨਸ਼ਨ ਦੀ ਫਾਈਲ ਕਿਸੇ ਨੇੜਲੇ ਸੇਵਾ ਕੇਦਂਰ ਵਿੱਚ ਜਮਾਂ ਕਰਵਾ ਦਿਉ. ਜਿਸਦਾ ਪੂਰਾ ਪਰਸੀਜ਼ਰ ਹੋਣ ਤੋ ਬਾਅਦ ਤੁਹਾਡੀ ਪੈਨਸ਼ਨ ਸ਼ੁਰੂ ਕਰ ਦਿਤੀ ਜਾਵੇਗੀ.
ਨੋਟ:- ਕੁਝ ਜਿਲਿ੍ਆਂ ਵਿੱਚ ਬੁਢਾਪਾ ਪੈਨਸ਼ਨ ਦੀ ਫਾਈਲ ਤੇ ਹਲਕਾ ਕਾਨੂੰਗੋ ਦੇ ਵੀ ਦਸਤਖਤ ਹੁੰਦੇ ਹਨ.
No comments:
Post a Comment