ਅਗਰ ਤੁਹਾਡਾ ਡਰਾਈਵਿੰਗ ਲਾਈਸੰਸ ਗੁੰਮ ਹੋ ਜਾਵੇ ਤਾਂ ਸਭ ਤੋ ਪਹਿਲਾਂ ਗੁੰਮਸ਼ੁਦਗੀ ਦੀ ਰਿਪੋਰਟ ਉਸ ਪੁਲਿਸ ਥਾਣੇ ਵਿੱਚ ਦਰਜ਼ ਕਰਵਾਉ ਜਿਸਦੀ ਹਦੂਦ ਅੰਦਰ ਤੁਹਾਡਾ ਲਾਈਸੰਸ ਗੁਆਚਾ ਹੈ ਤਾਂ ਜੋ ਇਸਦੀ ਕੋਈ ਦੁਰਵਰਤੋ ਨਾ ਕਰ ਸਕੇ. ਹੁਣ ਅਸੀ ਡਰਾਈਵਿੰਗ ਲਾਈਸੰਸ ਗੁੰਮ ਹੋਣ ਤੇ ਉਸਨੂੰ ਦੁਬਾਰਾ ਕਢਵਾਉਣ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.
ਗੁੰਮਸ਼ੁਦਾ ਲਾਈਸੰਸ ਲਈ ਲੱਗਣ ਵਾਲੇ ਦਸਤਾਵੇਜ਼:-
- ਪੁਲਿਸ ਰਿਪੋਰਟ (ਜਿਸਤੇ ਗੁੰਮ ਹੋਏ ਲਾਈਸੰਸ ਦਾ ਨੰਬਰ ਲਿਖਿਆ ਹੋਵੇ)
- 01 ਰਿਹਾਇਸ਼ ਦਾ ਸਬੂਤ ਜਿਵੇ ਆਧਾਰ ਕਾਰਡ ਆਦਿ
- 01 ਜਨਮ ਮਿਤੀ ਦਾ ਸਬੂਤ ਜਿਵੇ ਪਾਸਪੋਰਟ, ਪੈਨ ਕਾਰਡ, ਸਕੂਲ ਸਰਟੀਫਿਕੇਟ ਆਦਿ
- 02 ਪਾਸਪੋਰਟ ਸਾਇਜ਼ ਫੋਟੋਆਂ.
- ਸਵੈ ਘੋਸ਼ਣਾ/ਹਲਫੀਆ ਬਿਆਨ ਲਾਈਸੰਸ ਦੀ ਗੁੰਮਸ਼ੁਦਗੀ ਸਬੰਧੀ
ਪੂਰੀ ਵਿਧੀ:-
ਹੁਣ ਡਰਾਈਵਿੰਗ ਲਾਈਸੰਸ ਦਾ ਸਾਰਾ ਕੰਮ ਅੋਨਲਾਈਨ ਹੋ ਗਿਆ ਹੈ. ਪਰ ਅਸੀ ਅਕਸਰ ਇਹੀ ਸਲਾਹ ਦਿੰਦੇ ਹਾਂ ਕਿ ਹਮੇਸ਼ਾ ਆਪਣਾ ਸਰਕਾਰੀ ਕੰਮ ਕਿਸੇ ਮਾਹਰ ਪਾਸੋ ਹੀ ਕਰਵਾਉ. ਕਿਉਕਿ ਅਕਸਰ ਹਰ ਇਕ ਆਰ.ਟੀ.ੳ ਦਫਤਰ ਵਿੱਚ ਨਿਯਮਾਂ ਵਿੱਚ ਕੁਝ ਫਰਕ ਹੁੰਦਾ ਹੈ. ਸੋ ਇਹੀ ਚੰਗਾ ਹੈ ਕਿ ਤੁਸੀ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ ਜੋ ਕਿ ਤੁਹਾਨੂੰ ਲੋਕਲ ਰੂਲਜ਼ ਬਾਰੇ ਚੰਗੀ ਤਰਾਂ ਦੱਸ ਦਵੇ. ਫਿਰ ਮਿਥੇ ਸਮੇ ਅਤੇ ਦਿਨ ਆਰ.ਟੀ.ੳ ਦਫਤਰ ਜਾ ਕੇ ਆਪਣੇ ਫਾਈਲ ਜਮਾਂ ਕਰਵਾਉ. ਜਿਥੇ ਤੁਹਾਡੀ ਫੋਟੋ ਖਿਚੀ ਜਾਵੇਗੀ ਅਤੇ ਦਸਤਖਤ ਕਰਵਾਏ ਜਾਣਗੇ. ਜਦੋ ਤੁਹਾਡਾ ਡਰਾਈਵਿੰਗ ਲਾਈਸੰਸ ਬਣ ਗਿਆ ਤਾਂ ਤੁਹਾਡੇ ਫੂਨ ਤੇ ਲਾਈਸੰਸ ਪ੍ਰਾਪਤ ਕਰਨ ਸਬੰਧੀ ਮੈਸੇਜ ਰਾਹੀ ਸੂਚਨਾ ਆ ਜਾਵੇਗੀ.
ਨੋਟ:- ਅਪਾਇੰਟਮੈਟਂ ਵਾਲੇ ਦਿਨ ਹਮੇਸ਼ਾ ਆਪਣੇ ਅਸਲ ਪਰੂਫ ਨਾਲ ਲੈ ਕੇ ਜਾਉ ਜੀ.
No comments:
Post a Comment