ਜੇਕਰ ਤੁਸੀ ਭਾਰਤ ਤੋ ਬਾਹਰ ਕਿਸੇ ਦੇਸ਼ ਵਿੱਚ ਜਾ ਕੇ ਡਰਾਈਵਿੰਗ ਕਰਨਾ ਚਾਹੁੰਦੇ ਹੋ ਤਾਂ ਇਸ ਵਾਸਤੇ ਤੁਹਾਡੇ ਕੋਲ ਇੰਟਰਨੈਸ਼ਨਲ ਡਰਾਈਵਿੰਗ ਲਾਈਸੰਸ ਹੋਣਾ ਜਰੂਰੀ ਹੈ. ਜਿਸਨੂੰ ਅਪਲਾਈ ਕਰਨ ਦੇ ਪੂਰੇ ਪਰਸੀਜਰ ਬਾਰੇ ਅਸੀ ਇਸ ਬਲਾਗ ਵਿੱਚ ਗੱਲ ਕਰਾਂਗੇ.
ਲੋੜੀਦੇ ਦਸਤਾਵੇਜ਼:-
- ਵੈਲਿਡ ਇੰਡੀਅਨ ਡਰਾਈਵਿੰਗ ਲਾਈਸੰਸ
- ਅਸਲ ਪਾਸਪੋਰਟ
- ਵੈਲਿਡ ਵੀਜ਼ਾ
- ਹਵਾਈ ਟਿਕਟ
- ਰਿਹਾਇਸ਼ ਦਾ ਸਬੂਤ ਜਿਵੇ ਕਿ ਆਧਾਰ ਕਾਰਡ ਵਗੈਰਾ
- 02 ਪਾਸਪੋਰਟ ਸਾਇਜ ਫੋਟੋਆਂ
- ਮੈਡੀਕਲ ਫਿਟਨੈਸ ਸਰਟੀਫਿਕੇਟ
ਪੂਰੀ ਵਿਧੀ:-
ਸਭ ਤੋ ਪਹਿਲਾਂ ਤੁਹਾਨੂੰ ਕਿਸੇ ਮਾਹਰ ਏਜੰਟ ਨਾਲ ਉਕਤ ਲਿਖੇ ਦਸਤਾਵੇਜ਼ ਲੈ ਕੇ ਸੰਪਰਕ ਕਰਨਾ ਪਵੇਗਾ. ਜੋ ਕਿ ਤੁਹਾਨੂੰ ਇੰਟਰਨੈਸ਼ਨਲ ਡਰਾਈਵਿੰਗ ਲਾਈਸੰਸ ਦੀ ਫਾਈਲ਼ ਤਿਆਰ ਕਰੇਗਾ ਅਤੇ ਤੁਹਾਨੂੰ ਕਿਸੇ ਲੋਕਲ ਡਾਕਟਰ ਬਾਰੇ ਦਸੇਗਾ ਜਿਥੋ ਤੁਸੀ ਆਪਣਾ ਮੈਡੀਕਲ ਕਰਵਾ ਸਕਦੇ ਹੋ. ਇਸ ਤੋ ਬਾਅਦ ਤੁਹਾਨੂੰ ਲਾਈਸੰਸ ਅਥਾਰਟੀ ਵਿਖੇ ਫੋਟੋ ਅਤੇ ਦਸਤਖਤ ਲਈ ਹਾਜ਼ਰ ਹੋਣਾ ਪਵੇਗਾ. ਇੰਟਰਨੈਸ਼ਨਲ ਲਾਈਸੰਸ ਜਿਨ੍ਹਾਂ ਜਲਦੀ ਹੋ ਸਕੇ ਜਾਰੀ ਕਰ ਦਿੱਤਾ ਜਾਂਦਾ ਹੈ. ਕੁਝ ਆਰ.ਟੀ.ੳ ਦਫਤਰਾਂ ਵਿੱਚ ਤਾਂ ਇਕ ਹੀ ਦਿਨ ਵਿੱਚ ਲਾਈਸੰਸ ਜਾਰੀ ਕਰ ਦਿਤਾ ਜਾਂਦਾ ਹੈ.
ਇੰਟਰਨੈਸ਼ਨਲ ਲਾਈਸੰਸ ਦੀ ਵੈਧਤਾ:-
ਆਮ ਤੌਰ ਤੇ ਇੰਟਰਨੈਸ਼ਨਲ ਲਾਈਸੰਸ ਦੀ ਮਿਆਦ ਜਿਨ੍ਹਾਂ ਸਮੇ ਦਾ ਤੁਹਾਡਾ ਵੀਜ਼ਾ ਹੈ ਅਤੇ ਵੱਧ ਤੋ ਵੱਧ 01 ਸਾਲ ਤੱਕ ਲਈ ਜਾਰੀ ਕੀਤਾ ਜਾਂਦਾ ਹੈ.
ਇੰਟਰਨੈਸ਼ਨਲ ਲਾਈਸੰਸ ਕਿਥੇ ਅਪਲਾਈ ਕਰੀਏ:-
ਹੁਣ ਤਾਂ ਤੁਸੀ ਇੰਟਰਨੈਸ਼ਨਲ ਲਾਈਸੰਸ ਸਬ-ਡਵੀਜ਼ਨ ਲਾਈਸੰਸ ਅਥਾਰਟੀ ਦੇ ਦਫਤਰ ਵਿੱਚ ਵੀ ਅਪਲਾਈ ਕਰ ਸਕਦੇ ਹੋ. ਜਦਕਿ ਪਹਿਲਾਂ ਇਹ ਸਹੂਲਤ ਸਿਰਫ ਆਰ.ਟੀ.ੳ ਦਫਤਰ ਵਿਖੇ ਮੁਹੱਈਆ ਹੁੰਦੀ ਸੀ.
ਇੰਟਰਨੈਸ਼ਨਲ ਲਾਈਸੰਸ ਤੇ ਕਿਥੇ ਕਿਥੇ ਗੱਡੀ ਚੱਲਾ ਸਕਦੇ ਹੋ:-
ਤੁਸੀ ਇੰਟਰਨੈਸ਼ਨਲ ਲਾਈਸੰਸ ਤੇ ਸਿਰਫ ਉਸ ਇਕ ਦੇਸ਼ ਵਿੱਚ ਹੀ ਡਰਾਈਵਿੰਗ ਕਰ ਸਕਦੇ ਹੋ ਜਿਸ ਦੇਸ਼ ਦਾ ਤੁਸੀ ਜਿਕਰ ਆਪਣੀ ਲਾਈਸੰਸ ਦੀ ਐਪਲੀਕੇਸ਼ਨ ਵਿੱਚ ਵੈਲਿਡ ਵੀਜ਼ੇ ਦੇ ਆਧਾਰ ਤੇ ਜਿਕਰ ਕੀਤਾ ਹੋਵੇ.
ਨੋਟ:- ਲਾਈਸੰਸ ਦੀ ਅਪਾਇੰਟਮੈਟਂ ਵਾਲੇ ਦਿਨ ਸਾਰੇ ਅਸਲ ਦਸਤਾਵੇਜ਼ ਨਾਲ ਲੈ ਕੇ ਜਾਉ ਜੀ.
No comments:
Post a Comment