ਪੰਜਾਬ ਰਾਜ ਵਿੱਚ ਆਮਦਨ ਸਰਟੀਫਿਕੇਟ ਦੀ ਜਰੂਰਤ ਆਮ ਤੌਰ ਤੇ ਸਕੂਲ ਅਤੇ ਕਾਲਜ਼ਾਂ ਵਿੱਚ ਬੱਚਿਆਂ ਨੂੰ ਸਕਾਲਰਸ਼ਿਪ ਲਈ ਪੈਂਦੀ ਹੈ. ਹੁਣ ਅਸੀ ਆਮਦਨ ਸਰਟੀਫਿਕੇਟ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.
ਆਮਦਨ ਸਰਟੀਫਿਕੇਟ ਲਈ ਲੱਗਣ ਵਾਲੇ ਦਸਤਾਵੇਜ਼:-
- ਬਿਨੈਕਾਰ ਦੇ 03 ਆਈ.ਡੀ ਪਰੂਫ ਜਿਵੇ ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਈਸੰਸ ਵਗੈਰਾ
- ਬਿਨੈਕਾਰ ਦੀਆਂ 02 ਪਾਸਪੋਰਟ ਸਾਇਜ ਫੋਟੋਆਂ
- ਲਾਭਪਾਤਰੀ/ਵਿਦਿਆਰਥੀ ਦੇ 02 ਆਈ.ਡੀ. ਪਰੂਫ ਜਿਵੇ ਆਧਾਰ ਕਾਰਡ, ਜਨਮ ਸਰਟੀਫਿਕੇਟ ਵਗੈਰਾ
- ਲਾਭਪਾਤਰੀ/ਵਿਦਿਆਰਥੀ ਦੀਆਂ 02 ਪਾਸਪੋਰਟ ਸਾਇਜ਼ ਫੋਟੋਆਂ.
ਪੂਰੀ ਵਿਧੀ:-
ਸਭ ਤੋ ਪਹਿਲਾਂ ਆਪਣੀ ਆਮਦਨ ਸਰਟੀਫਿਕੇਟ ਦੀ ਫਾਈਲ ਕਿਸੇ ਮਾਹਰ ਟਾਈਪਿਸਟ ਪਾਸੋ ਤਿਆਰ ਕਰਵਾਉ. ਆਮ ਤੌਰ ਤੇ ਬੱਚੇ ਦੇ ਪਿਤਾ ਵੱਲੋ ਹੀ ਪਰਿਵਾਰਿਕ ਆਮਦਨ ਦਾ ਸਰਟੀਫਿਕੇਟ ਅਪਲਾਈ ਕੀਤਾ ਜਾਂਦਾ ਹੈ. ਜੇਕਰ ਬੱਚੇ ਦਾ ਪਿਤਾ ਜੀਵਿਤ ਨਹੀ ਹੈ ਜਾਂ ਕਿਸੇ ਵਜ਼ਾ ਕਰਕੇ ਸਰਟੀਫਿਕੇਟ ਅਪਲਾਈ ਨਹੀ ਕਰ ਸਕਦਾ ਤਾਂ ਬੱਚੇ ਦੀ ਮਾਤਾ ਵੱਲੋ ਸਰਟੀਫਿਕੇਟ ਅਪਲਾਈ ਕੀਤਾ ਜਾ ਸਕਦਾ ਹੈ. ਆਪਣੀ ਫਾਈਲ ਭਰਵਾਉਣ ਤੋ ਬਾਅਦ ਇਸਤੇ ਆਪਣੇ ਪਿੰਡ/ਸ਼ਹਿਰ ਦੇ ਸਰਪੰਚ ਜਾਂ ਐਮ.ਸੀ ਜਾਂ ਨੰਬਰਦਾਰ ਕਿਸੇ ਇਕ ਪਾਸੋ ਤਸਦੀਕ ਕਰਵਾਉ. ਫਿਰ ਆਪਣੀ ਫਾਈਲ ਤੇ ਹਲਕਾ ਪਟਵਾਰੀ ਦੀ ਰਿਪੋਰਟ ਕਰਵਾਉ. ਪਟਵਾਰੀ ਦੀ ਰਿਪੋਰਟ ਕਰਵਾਉਣ ਤੋ ਬਾਅਦ ਬਿਨੈਕਾਰ ਨੂੰ ਨੇੜਲੇ ਸੇਵਾ ਕੇਦਂਰ ਜਾ ਕੇ ਆਪਣੀ ਆਮਦਨ ਸਰਟੀਫਿਕੇਟ ਦੀ ਫਾਈਲ ਜਮਾਂ ਕਰਵਾਉਣੀ ਪਵੇਗੀ. ਆਮ ਤੋਰ ਤੇ 05 ਤੋ 07 ਦਿਨਾਂ ਦੇ ਅੰਦਰ ਅੰਦਰ ਆਮਦਨ ਸਰਟੀਫਿਕੇਟ ਜਾਰੀ ਕਰ ਦਿਤਾ ਜਾਂਦਾ ਹੈ.
No comments:
Post a Comment