Main Menu

ਡਰਾਈਵਿੰਗ ਲਾਈਸੰਸ ਰੀਨਿਊ ਕਿਸ ਤਰਾਂ ਕਰਵਾਈਅੇ ਅਤੇ ਇਸ ਵਾਸਤੇ ਕਿਹੜੇ ਦਸਤਾਵੇਜ ਜਰੂਰੀ ਹਨ

ਤੁਹਾਡੇ ਡਰਾਈਵਿੰਗ ਲਾਈਸੰਸ ਦੀ ਮਿਆਦ ਖਤਮ ਹੋਣ ਤੋ ਇਕ ਮਹੀਨਾ ਪਹਿਲਾਂ ਅਤੇ ਇਕ ਸਾਲ ਦੇ ਅੰਦਰ ਅੰਦਰ ਬਿਨ੍ਹਾਂ ਕਿਸੇ ਜੁਰਮਾਨੇ ਤੋ ਤੁਸੀ ਆਪਣਾ ਡਰਾਈਵਿੰਗ ਲਾਈਸੰਸ ਰੀਨਿਊ ਕਰਵਾ ਸਕਦੇ ਹੋ. ਹੁਣ ਅਸੀ ਡਰਾਈਵਿੰਗ ਲਾਈਸੰਸ ਰੀਨਿਊ ਕਰਵਾਉਣ ਦੇ ਪੂਰੇ ਪਰਸੀਜਰ ਬਾਰੇ ਗੱਲ ਕਰਾਂਗੇ.
ਡਰਾਈਵਿੰਗ ਲਾਈਸੰਸ ਰੀਨਿਊ ਲਈ ਲੱਗਣ ਵਾਲੇ ਦਸਤਾਵੇਜ਼:-


  • ਅਸਲ ਪੁਰਾਣਾ ਲਾਈਸੰਸ
  • 01 ਰਿਹਾਇਸ਼ ਦਾ ਸਬੂਤ ਜਿਵੇ ਆਧਾਰ ਕਾਰਡ ਆਦਿ
  • 01 ਜਨਮ ਮਿਤੀ ਦਾ ਸਬੂਤ ਜਿਵੇ ਪਾਸਪੋਰਟ, ਪੈਨ ਕਾਰਡ, ਸਕੂਲ ਸਰਟੀਫਿਕੇਟ ਆਦਿ
  • 02 ਪਾਸਪੋਰਟ ਸਾਇਜ਼ ਫੋਟੋਆਂ.
  • ਮੈਡੀਕਲ ਫਿਟਨਸ ਸਰਟੀਫਿਕੇਟ
  • ਸਵੈ ਘੋਸ਼ਣਾ


ਪੂਰੀ ਵਿਧੀ:-

                              ਹੁਣ ਡਰਾਈਵਿੰਗ ਲਾਈਸੰਸ ਦਾ ਸਾਰਾ ਕੰਮ ਅੋਨਲਾਈਨ ਹੋ ਗਿਆ ਹੈ. ਪਰ ਅਸੀ ਅਕਸਰ ਇਹੀ ਸਲਾਹ ਦਿੰਦੇ ਹਾਂ ਕਿ ਹਮੇਸ਼ਾ ਆਪਣਾ ਸਰਕਾਰੀ ਦਸਤਾਵੇਜ਼ਾਂ ਦਾ ਕੰਮ ਕਿਸੇ ਮਾਹਰ ਪਾਸੋ ਹੀ ਕਰਵਾਉ. ਕਿਉਕਿ ਅਕਸਰ ਹਰ ਇਕ ਆਰ.ਟੀ.ੳ ਦਫਤਰ ਵਿੱਚ ਨਿਯਮਾਂ ਵਿੱਚ ਕੁਝ ਫਰਕ ਹੁੰਦਾ ਹੈ. ਸੋ ਇਹੀ ਚੰਗਾ ਹੈ ਕਿ ਤੁਸੀ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ ਜੋ ਕਿ ਤੁਹਾਨੂੰ ਲੋਕਲ ਰੂਲਜ਼ ਅਤੇ ਮੈਡੀਕਲ ਫਿਟਨਸ ਸਰਟੀਫਿਕੇਟ ਬਾਰੇ ਪੂਰੀ ਜਾਣਕਾਰੀ ਦੇ ਦਵੇ. ਫਿਰ ਮਿਥੇ ਸਮੇ ਅਤੇ ਦਿਨ ਆਰ.ਟੀ.ੳ ਦਫਤਰ ਜਾ ਕੇ ਆਪਣੀ ਫਾਈਲ ਜਮਾਂ ਕਰਵਾਉ. ਜਿਥੇ ਤੁਹਾਡੀ ਫੋਟੋ ਖਿਚੀ ਜਾਵੇਗੀ ਅਤੇ ਦਸਤਖਤ ਕਰਵਾਏ ਜਾਣਗੇ. ਜਦੋ ਤੁਹਾਡਾ ਡਰਾਈਵਿੰਗ ਲਾਈਸੰਸ ਬਣ ਗਿਆ ਤਾਂ ਤੁਹਾਡੇ ਫੂਨ ਤੇ ਲਾਈਸੰਸ ਪ੍ਰਾਪਤ ਕਰਨ ਸਬੰਧੀ ਮੈਸੇਜ ਰਾਹੀ ਸੂਚਨਾ ਆ ਜਾਵੇਗੀ.


ਨੋਟ:- ਅਪਾਇੰਟਮੈਟਂ ਵਾਲੇ ਦਿਨ ਹਮੇਸ਼ਾ ਆਪਣੇ ਅਸਲ ਪਰੂਫ ਨਾਲ ਲੈ ਕੇ ਜਾਉ ਜੀ.

No comments:

Post a Comment