ਜੇਕਰ ਕਿਸੇ ਵਿਅਕਤੀ ਦੀ ਮੌਤ ਸਮੇ ਉਸਦੀ ਮੌਤ ਦੀ ਰਜਿਸਟਰੇਸ਼ਨ ਕਰਵਾਉਣ ਤੋ ਰਹਿ ਜਾਵੇ ਤਾਂ ਬਾਅਦ ਵਿੱਚ ਮੌਤ ਦੀ ਲੇਟ ਰਜਿਸਟਰੇਸ਼ਨ ਕਰਵਾ ਕੇ ਮੋਤ ਦਾ ਸਰਟੀਫਿਕੇਟ ਪ੍ਰਾਪਤ ਕੀਤਾ ਜਾ ਸਕਦਾ ਹੈ.
ਲੋੜੀਦੇ ਦਸਤਾਵੇਜ਼:-
- ਜਿਲ੍ਹਾ/ਲੋਕਲ ਰਜਿਸਟਰਾਰ ਜਨਮ ਅਤੇ ਮੌਤ ਦੇ ਨਾਮ ਪ੍ਰਾਰਥੀ ਵੱਲੋ ਅਰਜੀ.
- ਪ੍ਰਾਰਥੀ ਵੱਲੋ ਸਵੈ ਘੋਸ਼ਣਾ ਪੱਤਰ ਉਪਰ ਆਪਣੀ ਫੋਟੋ ਲਗਾ ਕੇ ਉਪਰ ਕਰਾਸ ਸਾਇਨ ਕੀਤੇ ਜਾਣ.
- ਲੇਟ ਫੀਸ ਇਕ ਸਾਲ ਤੱਕ 10/- ਰੁ: ਅਤੇ ਇਕ ਸਾਲ ਤੋ ਵੱਧ 20/- ਰੁ: ਦੀ ਰਸੀਦ ਲਗਾਈ ਜਾਵੇ.
- ਜਿਲ੍ਹਾ/ਲੋਕਲ ਰਜਿਸਟਰਾਰ ਵੱਲ ਤਿੰਨ ਸਾਲਾਂ ਦਾ ਅਸੁਲਭਤਾ (ਨਾਮਿਲਣਯੋਗ) ਸਰਟੀਫਿਕੇਟ. (ਮੋਤ ਦਾ ਸਾਲ ਅਤੇ ਉਸ ਤੋ ਇਕ ਸਾਲ ਪਹਿਲਾਂ ਵਾਲਾ ਅਤੇ ਇਕ ਸਾਲ ਬਾਅਦ ਵਾਲਾ)
- ਜੇਕਰ ਮਿ੍ਤਕ ਦੀ ਮੌਤ ਦਾ ਸਮਾਂ 01 ਸਾਲ ਤੋ ਪਹਿਲਾਂ ਦਾ ਹੈ ਤਾਂ ਉਸ ਸਬੰਧੀ ਪ੍ਰਾਰਥੀ ਵੱਲੋ ਤਸਦੀਕਸ਼ੁਦਾ ਹਲਫੀਆ ਬਿਆਨ ਨੋਟਰੀ ਦੀਆਂ ਟਿਕਟਾਂ ਸਮੇਤ ਲਗਾਇਆ ਜਾਵੇ.
- ਦੋ ਉੱਘੇ ਮੈਬਂਰਾਂ ਵੱਲੋ ਸਰਟੀਫਿਕੇਟ ਪਿੰਡ ਦੀ ਸੂਰਤ ਵਿੱਚ ਸਰਪੰਚ/ਨੰਬਰਦਾਰ ਅਤੇ ਸ਼ਹਿਰ ਵਿੱਚ ਵਾਰਡ ਦੇ ਮਿਉੂਸੀਪਲ ਕੋਸਲਰ ਵੱਲੋ
- ਫਾਰਮ ਨੰ: 2 (ਦੋ ਪਰਤਾਂ ਵਿੱਚ)
- ਅਖਬਾਰ ਵਿੱਚ ਦਿਤਾ ਗਿਆ ਵਿਗਿਆਪਨ ਜੋ ਉਪਲਬਧ ਹੋਵੇ.
- ਰਾਸ਼ਨ ਕਾਰਡ ਦੀ ਫੋਟੌ-ਸਟੇਟ ਕਾਪੀ ਤਸਦੀਕਸ਼ੁਦਾ, ਬਿਨੈਕਾਰ ਅਤੇ ਮਿ੍ਤਕ ਦੋਨਾਂ ਨਾਲ ਸਬੰਧਤ ਹੋਵੇ.
- ਭੋਗ ਦਾ ਕਾਰਡ (ਜੇਕਰ ਉਪਲਬਧ ਹੋਵੇ)
- ਪਾਸ ਬੁੱਕ/ਬੈਕਂ/ਡਾਕਖਾਨੇ ਦੀ ਕਾਪੀ ਜੇਕਰ ਸਰਕਾਰੀ ਨੌਕਰੀ ਵਿੱਚ ਹੋਵੇ ਤਾਂ ਆਈ.ਕਾਰਡ.
- ਦਾਹ ਸੰਸਕਾਰ ਦੀ ਸ਼ਮਸ਼ਾਨਘਾਟ ਵੱਲੋ ਰਿਪੋਰਟ, ਜੇਕਰ ਮੌਤ ਸ਼ਹਿਰ ਵਿੱਚ ਹੋਈ ਹੋਵੇ.
- ਅਸਥੀਆਂ ਜਲਪ੍ਰਵਾਹ ਕਰਨ ਦੀ ਰਿਪੋਰਟ.
- ਮੌਤ ਸਬੰਧੀ ਪੁਲਿਸ ਦੀ ਪੜਤਾਲ ਰਿਪੋਰਟ, ਲੜਾਈ ਝਗੜੇ ਦੀ ਸੂਰਤ ਵਿੱਚ.
ਪੂਰੀ ਵਿਧੀ:-
ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ ਅਤੇ ਉਕਤ ਲਿਖੇ ਸਾਰੇ ਦਸਤਾਵੇਜ ਅਤੇ ਤਸਟੀਕਸ਼ੁਦਾ ਕਾਪੀਆਂ ਫਾਈਲ ਵਿੱਚ ਨੱਥੀ ਕਰੋ. ਫਾਈਲ ਉਤੇ ਆਪਣਾ ਫੋਨ ਨੰਬਰ ਅਤੇ ਕੇਸ ਨੂੰ ਹਰ ਪੱਖੋ ਪੂਰਾ ਕਰਕੇ ਉਪਰੋਕਤ ਅਨੁਸਾਰ ਕੇਸ ਜਮਾਂ ਕਰਵਾਇਆ ਜਾਵੇ ਤਾਂ ਜੋ ਸਮਾਂ ਬਚਾਇਆ ਜਾ ਸਕੇ ਅਤੇ ਕੇਸ ਨੂੰ ਸਹੀ ਢੰਗ ਨਾਲ ਰੂਲਜ਼ ਮੁਤਾਬਿਕ ਡੀਲ ਕਰਕੇ ਅਗਲੇ ਹੁਕਮ ਦਿੱਤੇ ਜਾ ਸਕਣ.
ਕਿਸ ਵੱਲੋ ਅਪਲਾਈ ਕਰੀਏ:-
ਮੋਤ ਲੇਟ ਇੰਦਰਾਜ ਵਾਸਤੇ ਅਰਜੀ ਕਿਸੇ ਵੀ ਪਰਿਵਾਰਿਕ ਮੈਬਂਰ ਵੱਲੋ ਦਿਤੀ ਜਾ ਸਕਦੀ ਹੈ.
ਕਿਥੇ ਅਪਲਾਈ ਕਰੀਏ:-
ਪਿੰਡ ਦੀ ਮੋਤ ਦੀ ਲੇਟ ਐਟਂਰੀ ਦੇ ਸਾਰੇ ਅਧਿਕਾਰ ਜਿਲ੍ਹਾ ਰਜਿਸਟਰਾਰ ਜਨਮ ਅਤੇ ਮੌਤ ਪਾਸ ਹੁੰਦੇ ਹਨ. ਇਸੇ ਤਰਾਂ ਸ਼ਹਿਰ ਦੀ ਲੇਟ ਐਟਂਰੀ ਦੇ ਅਧਿਕਾਰ ਲੋਕਲ ਰਜਿਸਟਰਾਰ ਜਨਮ ਅਤੇ ਮੌਤ ਪਾਸ ਹੁੰਦੇ ਹਨ. ਪਰ ਅੱਜ ਕੱਲ ਮੌਤ ਦੀ ਲੇਟ ਇੰਦਰਾਜ਼ ਦੀ ਫਾਈਲ ਸੇਵਾ ਕੇਦਂਰ ਰਾਹੀ ਹੀ ਜਮਾਂ ਕਰਵਾਈ ਜਾ ਸਕਦੀ ਹੈ.
No comments:
Post a Comment