Main Menu

ਜਨਮ ਸਰਟੀਫਿਕੇਟ ਵਿੱਚ ਸੋਧ ਲਈ ਕਿਸ ਤਰਾਂ ਅਪਲਾਈ ਕਰੀਏ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ ਜਰੂਰੀ ਹਨ

ਜੇਕਰ ਜਨਮ ਸਰਟੀਫਿਕੇਟ ਵਿੱਚ ਨਾਮ, ਮਾਤਾ ਦੇ ਨਾਮ ਵਗੈਰਾ ਵਿੱਚ ਕਿਸੇ ਵੀ ਤਰਾਂ ਦੀ ਕੋਈ ਮਾੜੀ ਮੋਟੀ ਗਲਤੀ ਹੋ ਜਾਵੇ ਤਾਂ ਉਸਦੀ ਦਰੁਸਤੀ ਕਰਵਾਉਣ ਲਈ ਅਪਲਾਈ ਕੀਤਾ ਜਾ ਸਕਦਾ ਹੈ. ਜਿਸਦੇ ਪੂਰੇ ਪਰਸੀਜਰ ਬਾਰੇ ਹੁਣ ਅਸੀ ਗੱਲ ਕਰਾਂਗੇ.ਜਨਮ ਸਰਟੀਫਿਕੇਟ ਵਿੱਚ ਸੋਧ ਲਈ ਕਿਸ ਤਰਾਂ ਅਪਲਾਈ ਕਰੀਏ ਅਤੇ ਇਸ ਵਾਸਤੇ ਕਿਹੜੇ ਕਿਹੜੇ ਦਸਤਾਵੇਜ ਜਰੂਰੀ ਹਨਲੋੜੀਦੇ ਦਸਤਾਵੇਜ:-


  • ਮਾਤਾ ਜਾਂ ਪਿਤਾ ਵੱਲੋ ਜਿਲ੍ਹਾ/ਲੋਕਲ ਰਜਿਸਟਰਾਰ ਦੇ ਨਾਮ ਤੇ ਅਰਜੀ.
  • ਪ੍ਰਾਰਥੀ ਵੱਲੋ ਸਵੈ ਘੋਸ਼ਣਾ ਉਪਰ ਆਪਣੀ ਫੋਟੋ ਲੱਗਾ ਕੇ ਉਪਰ ਕਰਾਸ ਸਾਇਨ ਕੀਤੇ ਜਾਣ.
  • ਰੂਰਲ ਏਰੀਆ ਦੀ ਸੂਰਤ ਵਿੱਚ ਸਰਪੰਚ ਤੇ ਨੰਬਰਦਾਰ ਅਤੇ ਅਰਬਨ ਏਰੀਆ ਦੇ ਦੋ ਕੋਸਲਰਾਂ ਦੀਆਂ ਗਵਾਹੀਆਂ.
  • ਬੱਚੇ ਦਾ ਸਕੂਲ ਸਰਟੀਫਿਕੇਟ ਤਸਦੀਕਸ਼ੁਦਾ
  • ਹੋਰ ਸਾਲਾਂ ਵਿੱਚ ਭੈਣ ਭਰਾਵਾਂ ਦੇ ਜਨਮ ਸਰਟੀਫਿਕੇਟ ਤੇ ਸਕੂਲ ਸਰਟੀਫਿਕੇਟ ਦੀਆਂ ਤਸਦੀਕਸ਼ੁਦਾ ਕਾਪੀਆਂ.
  • ਰਾਸ਼ਨ ਕਾਰਡ, ਵੋਟਰ ਕਾਰਡ, ਆਧਾਰ ਕਾਰਡ, ਬੈਕਂ ਸੇਵਿੰਗ ਪਾਸ ਬੁੱਕ, ਹਸਪਤਾਲ ਦਾ ਸੋਧ ਪੱਤਰ ਤੇ ਰਿਕਾਰਡ ਦੀ ਤਸਦੀਕਸ਼ੁਦਾ ਕਾਪੀ, ਮੈਰਿਜ ਸਰਟੀਫਿਕੇਟ, ਡਰਾਈਵਿੰਗ ਲਾਈਸੰਸ, ਜਮੀਨ ਜਾਇਦਾਦ ਦੀ ਜਮਾਬੰਦੀ.
  • ਬੱਚੇ ਦੇ ਨਾਮ ਦਾ ਸਬੂਤ ਵੀ ਲਗਾਇਆ ਜਾਵੇ ਕਿ ਟੀਕਾਕਰਨ ਦੀ ਕਾਪੀ ਅਤੇ ਇਸ ਤੋ ਇਲਾਵਾ ਜੇਕਰ ਹੋਰ ਸਬੂਤ ਹਨ ਤਾਂ ਉਹ ਵੀ ਲੱਗਾ ਦਿਤੇ ਜਾਣ.
  • ਮਾਤਾ ਤੇ ਪਿਤਾ ਦਾ ਸਬੂਤ (ਫੈਮਿਲੀ ਸਬੂਤ), ਸਕੂਲ ਸਰਟੀਫਿਕੇਟ ਲਗਾਏ ਜਾਣ ਜੇਕਰ ਮਾਤਾ ਪਿਤਾ ਜਾਂ ਦਾਦੇ ਦੇ ਨਾਮ ਦੀ ਸੋਧ ਦੀ ਮੰਗੀ ਹੈ.
  • ਅਨਪੜਤਾ ਦਾ ਬਿਆਨ ਲਗਾਇਆ ਜਾਵੇ, ਮਾਤਾ-ਪਿਤਾ, ਦਾਦੇ ਦੇ ਨਾਮ ਸਪਸ਼ਟੀਕਰਨ ਵੀ ਲਿਖਿਆ ਜਾਵੇ ਕਿ ਇਹ ਨਾਮ ਕਿਵੇ ਲਿਖਿਆ ਗਿਆ.ਪੂਰੀ ਵਿਧੀ:- 

                              ਸਭ ਤੋ ਪਹਿਲਾਂ ਆਪਣੀ ਫਾਈਲ ਕਿਸੇ ਮਾਹਰ ਪਾਸੋ ਤਿਆਰ ਕਰਵਾਉ ਅਤੇ ਉਕਤ ਲਿਖੇ ਸਾਰੇ ਦਸਤਾਵੇਜ਼ ਉਕਤ ਫਾਈਲ ਵਿੱਚ ਨੱਥੀ ਕਰੋ. ਫਾਈਲ ਉਤੇ ਆਪਣਾ ਫੋਨ ਨੰਬਰ ਅਤੇ ਕੇਸ ਨੂੰ ਹਰ ਪੱਖੋ ਪੂਰਾ ਕਰਕੇ ਉਪਰੋਕਤ ਅਨੁਸਾਰ ਕੇਸ ਜਮਾਂ ਕਰਵਾਇਆ ਜਾਵੇ ਤਾਂ ਜੋ ਸਮਾਂ ਬਚਾਇਆ ਜਾ ਸਕੇ ਅਤੇ ਕੇਸ ਨੂੰ ਸਹੀ ਢੰਗ ਨਾਲ ਰੂਲਜ਼ ਮੁਤਾਬਿਕ ਡੀਲ ਕਰਕੇ ਅਗਲੇ ਹੁਕਮ ਦਿੱਤੇ ਜਾ ਸਕਣ.ਕਿਸ ਵੱਲੋ ਅਪਲਾਈ ਕਰੀਏ:-

                                                                  ਜਨਮ ਸਰਟੀਫਿਕੇਟ ਵਿੱਚ ਸੋਧ ਵਾਸਤੇ ਸਿਰਫ ਮਾਤਾ ਪਿਤਾ ਵੱਲੋ ਹੀ ਅਪਲਾਈ ਕੀਤਾ ਜਾ ਸਕਦਾ ਹੈ. ਜੇਕਰ ਕਿਸੇ ਸੂਰਤ ਵਿੱਚ ਮਾਤਾ ਪਿਤਾ ਨਹੀ ਹਨ ਤਾਂ ਭੈਣ ਭਰਾ ਵੱਲੋ ਵੀ ਅਪਲਾਈ ਕੀਤਾ ਜਾ ਸਕਦਾ ਹੈ. ਜੇਕਰ ਕੋਈ ਭੈਣ ਭਰਾ ਵੀ ਨਹੀ ਹੈ ਤਾਂ ਖੁਦ ਵੱਲੋ ਵੀ ਅਪਲਾਈ ਕੀਤਾ ਜਾ ਸਕਦਾ ਹੈ.ਕਿਥੇ ਅਪਲਾਈ ਕਰੀਏ-

                                                         ਪਿੰਡ ਦੀ ਜਨਮ ਦੀ ਐਟਂਰੀ ਦੇ ਸਾਰੇ ਅਧਿਕਾਰ ਜਿਲ੍ਹਾ ਰਜਿਸਟਰਾਰ ਜਨਮ ਅਤੇ ਮੌਤ ਪਾਸ ਹੁੰਦੇ ਹਨ. ਇਸੇ ਤਰਾਂ ਸ਼ਹਿਰ ਦੀ ਜਨਮ ਐਟਂਰੀ ਦੇ ਅਧਿਕਾਰ ਲੋਕਲ ਰਜਿਸਟਰਾਰ ਜਨਮ ਅਤੇ ਮੌਤ ਪਾਸ ਹੁੰਦੇ ਹਨ. ਪਰ ਅੱਜ ਕੱਲ ਇਸਦੀ ਫਾਈਲ ਸੇਵਾ ਕੇਦਂਰ ਰਾਹੀ ਹੀ ਜਮਾਂ ਕਰਵਾਈ ਜਾ ਸਕਦੀ ਹੈ.  


ਨੋਟ:

                                       ਸਿਰਫ ਰਲਦੇ ਮਿਲਦੇ ਨਾਵਾਂ ਦੀ ਸੋਧ ਸੰਭਵ ਹੈ. ਜਨਮ ਦੀ ਮਿਤੀ, ਪਿਤਾ ਦੇ ਨਾਮ ਅਤੇ ਜਨਮ ਦੇ ਸਥਾਨ ਦੀ ਸੋਧ ਅਸੰਭਵ ਹੈ. ਕੇਸ ਵਿੱਚ ਕਿਹੜੇ ਵੀ ਦਸਤਾਵੇਜ ਲਗਾਏ ਜਾਣ ਉਹ ਤਸਦੀਕਸ਼ੁਦਾ ਅਤੇ ਪੜਣਯੋਗ ਹੋਣ.

No comments:

Post a Comment